ਫਲੂ ਨੂੰ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਲੋਕਾਂ ਨੂੰ ਗਿਆਨ 
Published : Mar 2, 2020, 12:36 pm IST
Updated : Mar 2, 2020, 1:13 pm IST
SHARE ARTICLE
File
File

ਸੀਐਮ ਨੇ ਸਵੱਛਤਾ ‘ਤੇ ਦਿੱਤਾ ਲੋਕਾਂ ਨੂੰ ਗਿਆਨ, ਕਿਹਾ ਸੌਸਮ ਬਦਲਣ ‘ਤੇ ਲੱਗ ਜਾਂਦੀ ਹੈ ਠੰਢ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਰਾਜ ਦੇ ਲੋਕਾਂ ਨੂੰ ਫਲੂ ‘ਤੇ ਸਲਾਹ ਦਿੱਤੀ ਹੈ। ਕਿ ਉਹ ਬਿਮਾਰੀ ਨੂੰ ਹਉਵਾ ਨਾ ਬਣਾਉਣ ਬਲਕੀ ਇਸ ਦੇ ਇਲਾਜ ਵੱਲ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ‘ਫਲੂ ਕੋਈ ਬਿਮਾਰੀ ਨਹੀਂ ਹੈ’ ਅਤੇ ਮੌਸਮ ਬਦਲਣ ‘ਤੇ ਲੋਕਾਂ ਨੂੰ ਠੰਢ ਲਗ ਜਾਣਦੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਮੇਰਠ ਵਿੱਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਮਿਲੀ ਹੈ। ਫਲੂ ਇੱਕ ਬਿਮਾਰੀ ਨਹੀਂ ਹੈ। ਜਦੋਂ ਮੌਸਮ ਬਦਲਦਾ ਹੈ, ਕੁਝ ਲੋਕਾਂ ਨੂੰ ਠੰਢ ਲੱਗ ਜਾਂਦੀ ਹੈ।

CM Yogi AdityanathFile

ਇਹ ਆਪਣੇ ਆਪ ਵਿੱਚ ਫਲੂ ਹੈ। ਇਸਦੇ ਕਾਰਨਾਂ ਦੇ ਅਧਾਰ ਤੇ, ਅਸੀਂ ਇਸ ਨੂੰ ਸਵਾਈਨ ਫਲੂ ਜਾਂ ਬਰਡ ਫਲੂ ਜਾਂ ਕਿਸੇ ਹੋਰ ਨਾਮ ਨਾਲ ਬੁਲਾਉਂਦੇ ਹਾਂ। ਉਨ੍ਹਾਂ ਨੇ ਕਿਹਾ “1977-78 ਤੋਂ ਲੈ ਕੇ 2016 ਤੱਕ, ਹਰ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਨਸੈਫਲਾਇਟਿਸ ਦੇ ਨਾਲ 500 ਤੋਂ 1500 ਬੱਚਿਆਂ ਦੀ ਮੌਤ ਹੋ ਗਈ। ਸਾਡੀ ਸਰਕਾਰ ਦੁਆਰਾ ਚਲਾਈ ਗਈ ਵਿਸ਼ਾਲ ਮੁਹਿੰਮ ਦੇ ਨਤੀਜੇ ਵਜੋਂ, ਅਸੀਂ ਬਿਮਾਰੀ ਦੇ ਪ੍ਰਕੋਪ ਨੂੰ 56 ਤੋਂ ਘਟਾ ਕੇ 60 ਪ੍ਰਤੀਸ਼ਤ ਕਰਨ ਦੇ ਯੋਗ ਹੋ ਗਏ ਅਤੇ ਮੌਤਾਂ ਦੀ ਗਿਣਤੀ ਵਿਚ 90 ਪ੍ਰਤੀਸ਼ਤ ਤੱਕ ਘੱਟਾਉਣ ਵਿਚ ਸਫਲ ਰਹੇ।

CM Yogi AditiyanathFile

ਇਸੇ ਤਰ੍ਹਾਂ ਡੇਂਗੂ ਅਤੇ ਕਾਲਾਜ਼ਾਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।” ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਰਾਜਧਾਨੀ ਦੇ ਸਰੋਜਿਨੀ ਨਗਰ ਦੇ ਔਰੰਗਾਬਾਦ ਵਿਖੇ ਪ੍ਰਾਇਮਰੀ ਸਿਹਤ ਕੇਂਦਰ ਤੋਂ ਮੁੱਖ ਮੰਤਰੀ ਅਰੋਗਿਆ ਮੇਲੇ ਦੇ ਪੰਜਵੇਂ ਭਾਗ ਦਾ ਉਦਘਾਟਨ ਕੀਤਾ। ਇਸ ਮੇਲੇ ਵਿੱਚ ਸੰਚਾਰੀ ਰੋਗ ਨਿਯੰਤਰਣ, ਦਸਤਕ ਅਤੇ ਵਿਸ਼ੇਸ਼ ਜੇਈ ਟੀਕਾਕਰਣ ਮੁਹਿੰਮ ਸ਼ਾਮਲ ਕੀਤੀ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਨੂੰ ਕਿਹਾ ਕਿ ਬਿਮਾਰੀ ਬਾਰੇ ਲੋਕਾਂ ਵਿੱਚ ਡਰ ਪੈਦਾ ਕਰਨ ਦੀ ਜ਼ਰੂਰਤ ਨਹੀਂ ਹੈ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਰਾਜ ਵਿੱਚ ਹੁਣ ਤੱਕ ਚਾਰ ਸਿਹਤ ਮੇਲੇ ਆਯੋਜਿਤ ਕੀਤੇ ਜਾ ਚੁੱਕੇ ਹਨ।

CM Yogi AditiyanathFile

ਜਿਸ ਵਿੱਚ 17 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਫਲੂ ਦੀ ਰੋਕਥਾਮ ਅਤੇ ਇਲਾਜ਼ ਅਤੇ ਰੋਕਥਾਮ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਮਾਰੀ ਫੈਲਦੀ ਹੈ ਤਾਂ ਇਸ ਨੂੰ ਹਉਵਾ ਨਾ ਬਣਾਓ, ਬਲਕਿ ਇਸ ਦੇ ਲਈ ਸਿਹਤ ਵਿਭਾਗ ਬਿਹਤਰ ਕਾਰਜ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਐਤਵਾਰ ਤੋਂ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਇੱਕ ਤੋਂ 15 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਕੀਤਾ ਜਾਵੇਗਾ।

CM Yogi Adityanath gets Z+ security coverFile

ਉਨ੍ਹਾਂ ਕਿਹਾ ਕਿ ਦਸਤਕ ਅਭਿਆਨ ਦੇ ਵਰਕਰ ਸਾਰੇ ਪ੍ਰਾਇਮਰੀ ਸਿਹਤ ਕੇਂਦਰਾਂ ਅਤੇ ਸੈਕੰਡਰੀ ਸਕੂਲਾਂ ਵਿੱਚ ਜਾ ਕੇ ਟੀਕਾਕਰਨ ਕਰਵਾਉਣਗੇ। ਉਨ੍ਹਾਂ ਕਿਹਾ, "ਸਾਡੀ ਦੂਜੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਘਰਾਂ, ਮੁਹੱਲਿਆਂ ਅਤੇ ਪਿੰਡਾਂ ਵਿੱਚ ਸਫਾਈ ਹੋਵੇ।" ਸੜਕਾਂ ‘ਤੇ ਕੂੜਾ ਨਾ ਸੁੱਟੋ। ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ, ਲਗਾਤਾਰ ਫੌਗਿੰਗ ਮੁਹਿੰਮ ਚਲਾਈ ਜਾਵੇ। ਅੱਜ ਤੋਂ, ਇਹ ਪ੍ਰੋਗਰਾਮ 31 ਮਾਰਚ ਤੱਕ ਚੱਲੇਗਾ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਸ ਸਮੇਂ ਦੌਰਾਨ ਕਿਸੇ ਵੀ ਬੱਚੇ ਨੂੰ ਟੀਕਾਕਰਣ ਤੋਂ ਇਨਕਾਰ ਨਾ ਕੀਤਾ ਜਾਵੇ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement