ਭਾਰਤ ਸਰਕਾਰ ਨੇ ਫਿਲਹਾਲ ਇਸ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਨਵੀਂ ਦਿੱਲੀ - ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਭਗੌੜੇ ਭਾਰਤੀ ਗੁਰੂ ਦਾ ਪ੍ਰਤੀਨਿਧੀ ਸੰਯੁਕਤ ਰਾਸ਼ਟਰ ਦੀ ਬੈਠਕ 'ਚ ਭਾਸ਼ਣ ਦੇ ਰਿਹਾ ਹੈ। ਇਹ ਨੁਮਾਇੰਦੇ ਆਪਣੇ ਆਪ ਨੂੰ ਕੈਲਾਸਾ ਨਾਂ ਦੇ ਕਾਲਪਨਿਕ ਦੇਸ਼ ਦੇ ਪ੍ਰਤੀਨਿਧ ਦੱਸਦੇ ਹਨ। ਹੁਣ ਸੰਯੁਕਤ ਰਾਸ਼ਟਰ ਨੇ ਇਸ ਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਹ ਜਿਨੇਵਾ ਵਿਚ ਆਯੋਜਿਤ ਆਪਣੇ ਦੋ ਪ੍ਰੋਗਰਾਮਾਂ ਵਿਚ ਇੱਕ ਭਗੌੜੇ ਭਾਰਤੀ ਗੁਰੂ ਦੇ ਫਰਜ਼ੀ ਦੇਸ਼ ਦੇ ਨੁਮਾਇੰਦੇ ਦੇ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰੇਗਾ। ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਪ੍ਰਤੀਨਿਧੀ ਦਾ ਭਾਸ਼ਣ ਮੀਟਿੰਗ ਵਿਚ ਵਿਚਾਰੇ ਜਾ ਰਹੇ ਵਿਸ਼ਿਆਂ ਤੋਂ ਅਪ੍ਰਸੰਗਿਕ ਸੀ।
ਸਵੈ-ਸਟਾਇਲ ਗੌਡਮੈਨ ਨਿਤਿਆਨੰਦ 'ਤੇ ਭਾਰਤ ਵਿਚ ਬਲਾਤਕਾਰ ਅਤੇ ਜਿਨਸੀ ਹਿੰਸਾ ਦੇ ਮਾਮਲੇ ਦਰਜ ਹਨ। ਨਿਤਿਆਨੰਦ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਸਾਲ 2019 ਵਿਚ ਉਸ ਨੇ ਸੰਯੁਕਤ ਰਾਜ ਕੈਲਾਸਾ (USK) ਨਾਮਕ ਇੱਕ ਕਾਲਪਨਿਕ ਦੇਸ਼ ਦੀ ਸਥਾਪਨਾ ਕੀਤੀ। ਸੰਯੁਕਤ ਰਾਸ਼ਟਰ ਦੇ ਦੋ ਪ੍ਰੋਗਰਾਮਾਂ ਵਿੱਚ ਇਸ ਕਾਲਪਨਿਕ ਦੇਸ਼ ਦੇ ਨੁਮਾਇੰਦੇ ਦਾ ਭਾਸ਼ਣ ਭਾਰਤ ਵਿਚ ਸੁਰਖੀਆਂ ਬਟੋਰ ਰਿਹਾ ਹੈ। ਭਾਰਤ ਸਰਕਾਰ ਨੇ ਫਿਲਹਾਲ ਇਸ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।