
Delhi News : ਰਾਹੁਲ ਗਾਂਧੀ ਦਾ ਇਹ ਬਿਆਨ ਕੇਰਲ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ
Delhi News in Punjabi : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਕੇਰਲ ’ਚ ਪਾਰਟੀ ਆਗੂ ਅੱਗੇ ਦੇ ਉਦੇਸ਼ਾਂ ਨੂੰ ਲੈ ਕੇ ਇਕਜੁੱਟ ਹਨ। ਰਾਹੁਲ ਗਾਂਧੀ ਦਾ ਇਹ ਬਿਆਨ ਕੇਰਲ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਣਨੀਤੀ ’ਤੇ ਚਰਚਾ ਕਰਨ ਲਈ ਸ਼ੁਕਰਵਾਰ ਨੂੰ ਇੰਦਰਾ ਭਵਨ ’ਚ ਦਖਣੀ ਸੂਬੇ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਆਇਆ ਹੈ।
ਬੈਠਕ ਮਗਰੋਂ ਕੇਰਲ ਦੇ ਨੇਤਾਵਾਂ ਵਲੋਂ ਮੀਡੀਆ ਨੂੰ ਦਿੱਤੇ ਬਿਆਨ ਦੀ ਤਸਵੀਰ ਪੋਸਟ ਕਰਦੇ ਹੋਏ ਰਾਹੁਲ ਗਾਂਧੀ ਨੇ ਫੇਸਬੁੱਕ ’ਤੇ ਲਿਖਿਆ, ‘‘ਉਹ ਇਕੱਠੇ ਖੜ੍ਹੇ ਹਨ ਅਤੇ ਅੱਗੇ ਦੇ ਉਦੇਸ਼ਾਂ ਨਾਲ ਇਕਜੁੱਟ ਹਨ।’’ ਉਨ੍ਹਾਂ ਦੀ ਪੋਸਟ ਦੇ ਨਾਲ ਹੈਸ਼ਟੈਗ ‘ਟੀਮ ਕੇਰਲ’ ਵੀ ਸੀ।
ਇੰਦਰਾ ਭਵਨ ਸਥਿਤ ਕਾਂਗਰਸ ਹੈੱਡਕੁਆਰਟਰ ’ਚ ਕਰੀਬ ਤਿੰਨ ਘੰਟੇ ਚੱਲੀ ਇਹ ਬੈਠਕ ਅਨੁਸ਼ਾਸਨ, ਏਕਤਾ ਅਤੇ ਸੂਬਾ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਸੀ। ਸੂਤਰਾਂ ਮੁਤਾਬਕ ਬੈਠਕ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਨੇਤਾਵਾਂ ਨੂੰ ਸਿਆਸੀ ਰਣਨੀਤੀ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਜੋ ਪਾਰਟੀ ਦੇ ਅਨੁਕੂਲ ਨਾ ਹੋਵੇ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਨੁਸ਼ਾਸਨ, ਏਕਤਾ ਨੂੰ ਯਕੀਨੀ ਬਣਾਉਣ ਅਤੇ ਪਾਰਟੀ ਦੀ ਕੇਰਲ ਇਕਾਈ ਨੂੰ ਮਜ਼ਬੂਤ ਕਰਨ ਲਈ ਖਾਲੀ ਅਸਾਮੀਆਂ ਨੂੰ ਭਰਨ ’ਤੇ ਜ਼ੋਰ ਦਿਤਾ ਸੀ। ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਖੜਗੇ ਵੀ ਸਨ। ਕਾਂਗਰਸ ਜਨਰਲ ਸਕੱਤਰ ਅਤੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ, ਪ੍ਰਦੇਸ਼ ਇੰਚਾਰਜ ਦੀਪਾ ਦਾਸਮੁਨਸ਼ੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਕੇ ਸੁਧਾਕਰਨ, ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਅਤੇ ਕਈ ਹੋਰ ਰਾਜ ਨੇਤਾ ਮੀਟਿੰਗ ’ਚ ਸ਼ਾਮਲ ਹੋਏ।
(For more news apart from Kerala Congress leaders unite for future goals: Rahul Gandhi News in Punjabi, stay tuned to Rozana Spokesman)