
ਬੀਤੇ ਕੁੱਝ ਦਿਲ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਹੁਣ ਫੇਰ ਕੇਜਰੀਵਾਲ ਨੇ ਅੱਜ ਮਾਨਹਾਣੀ...
ਨਵੀਂ ਦਿੱਲੀ : ਬੀਤੇ ਕੁੱਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਹੁਣ ਫੇਰ ਕੇਜਰੀਵਾਲ ਨੇ ਅੱਜ ਮਾਨਹਾਣੀ ਕੇਸ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਵੀ ਮੁਆਫੀ ਮੰਗ ਲਈ ਹੈ।
arvind kejriwal
ਕੇਜਰੀਵਾਲ ਦੇ ਇਲਾਵਾ ਸੰਜੈ ਸਿੰਘ ਅਤੇ ਆਸ਼ੂਤੋਸ਼ ਨੇ ਵੀ ਜੇਤਲੀ ਤੋਂ ਮੁਆਫੀ ਮੰਗੀ ਹੈ।ਕੁਝ ਦਿਨ ਪਹਿਲੇ ਕੇਜਰੀਵਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਲਿਖਿਆ ਸੀ ਕਿ ਉਹ ਮੁਆਫੀ ਮੰਗ ਕੇ ਅਪਣੇ 'ਤੇ ਚੱਲ ਰਹੇ ਮਾਨਹਾਣੀ ਦੇ ਕੇਸ ਨੂੰ ਖ਼ਤਮ ਕਰਨਾ ਚਾਹੁੰਦੇ ਹਨ
arun jetli
ਪਰ ਇਸ ਸਬੰਧ 'ਚ ਅਰੁਣ ਜੇਤਲੀ ਨੇ ਕੇਜਰੀਵਾਲ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਦੋਸ਼ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾ ਸਮੂਹਿਕ ਮੁਆਫੀ ਮੰਗਣ।