ਰਾਜਮਾਤਾ ਮੋਹਿੰਦਰ ਕੌਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹਰ ਵਰਗ ਦੇ ਲੋਕਾਂ ਨੇ ਅੱਜ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਿਥੇ ਹਰ ਸਿਆਸੀ ਪਾਰਟੀ ਦੇ
ਪਟਿਆਲਾ, 30 ਜੁਲਾਈ (ਰਣਜੀਤ ਰਾਣਾ ਰੱਖੜਾ) : ਰਾਜਮਾਤਾ ਮੋਹਿੰਦਰ ਕੌਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹਰ ਵਰਗ ਦੇ ਲੋਕਾਂ ਨੇ ਅੱਜ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਿਥੇ ਹਰ ਸਿਆਸੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਥੇ ਪੰਜਾਬ ਭਰ 'ਚੋਂ ਆਏ ਆਮ ਲੋਕਾਂ ਨੇ ਵੀ ਰਾਜਮਾਤਾ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਸ਼ਰਧਾਂਜਲੀਆਂ ਦਿਤੀਆਂ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਹੜੇ ਰਾਜਮਾਤਾ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ, ਨੇ ਕਿਹਾ ਕਿ ਬੀਬੀ ਮੋਹਿੰਦਰ ਕੌਰ ਦੇ ਚੱਲ ਵਸਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਦੇ ਭਲੇ ਲਈ ਪਾਏ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਡਾ. ਮਨਮੋਹਨ ਸਿੰਘ ਨੇ ਇਹ ਸ਼ਬਦ ਮੋਤੀ ਮਹਿਲ ਪਟਿਆਲਾ ਵਿਖੇ ਕਰਵਾਏ ਗਏ ਭੋਗ ਸਮਾਗਮ ਦੌਰਾਨ ਵਿਛੜੀ ਰੂਹ ਦੀ ਅਰਦਾਸ ਹੋਣ ਮਗਰੋਂ ਸ਼ਰਧਾਂਜਲੀ ਦੇਣ ਸਮੇਂ ਕਹੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਜਮਾਤਾ ਨੇ ਹਮੇਸ਼ਾ ਹੀ ਦਬੇ-ਕੁਚਲੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਉਨ੍ਹਾਂ ਦਾ ਯੋਗਦਾਨ ਸਦਾ ਹੀ ਚੇਤਿਆਂ ਵਿਚ ਵਸਿਆ ਰਹੇਗਾ। (ਪੂਰੀ ਖ਼ਬਰ ਸਫ਼ਾ 7 'ਤੇ)