ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋ ਰਹੀ ਕੈਨੇਡੀਅਨ ਔਰਤ ਕਾਬੂ
Published : Apr 2, 2021, 9:53 am IST
Updated : Apr 2, 2021, 9:53 am IST
SHARE ARTICLE
Canadian woman
Canadian woman

ਬੱਸ ਰਾਹੀਂ ਨੇਪਾਲ ਤੋਂ ਭਾਰਤ ਆ ਰਹੀ ਸੀ

ਨਵੀਂ ਦਿੱਲੀ : ਬਿਨਾ ਵੀਜ਼ਾ ਨੇਪਾਲ ਤੋਂ ਭਾਰਤ ਵਿੱਚ ਦਾਖ਼ਲ ਹੋ ਰਹੀ ਕੈਨੇਡਾ ਦੀ ਮਹਿਲਾ ਨੂੰ ਇੰਮੀਗ੍ਰੇਸ਼ਨ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੈਨੇਡੀਅਨ ਔਰਤ ਭਾਰਤ-ਨੇਪਾਲ ਸਰਹੱਦ ਨਾਲ ਲਗਦੇ ਬਿਹਾਰ ਦੇ ਰਕਸੌਲ ਵਿੱਚ ਭਾਰਤ ਦੀ ਸਰਹੱਦ ਟੱਪ ਰਹੀ ਸੀ। ਉਸ ਕੋਲੋਂ ਕੈਨੇਡਾ ਦਾ ਪਾਸਪੋਰਟ ਤੇ ਨੇਪਾਲ ਦਾ ਵੀਜ਼ਾ ਬਰਾਮਦ ਹੋਇਆ ਹੈ।

ARRESTARREST

ਥਾਣਾ ਇੰਚਾਰਜ ਸੰਤੋਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਕਸੌਲ ਇੰਮੀਗ੍ਰੇਸ਼ਨ ਵਿਭਾਗ ਤੋਂ ਸੂਚਨਾ ਮਿਲੀ ਸੀ ਕਿ ਕੋਈ ਵਿਦੇਸ਼ੀ ਮਹਿਲਾ ਬਿਨਾ ਪਾਸਪੋਰਟ ਤੇ ਵੀਜ਼ਾ ਦੇ ਨੇਪਾਲ ਵਲੋਂ ਭਾਰਤ ਦੀ ਸਰਹੱਦ ਵਿਚ ਦਾਖ਼ਲ ਹੋ ਰਹੀ ਹੈ। ਸੂਚਨਾ ਮਿਲਣ ਬਾਅਦ ਰਾਮਗੜਵਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਨਐਚ-28 ਏ ’ਤੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿਤੀ। ਨਿੱਜੀ ਵਾਹਨਾਂ ਦੇ ਨਾਲ ਹੀ ਯਾਤਰੀ ਵਾਹਨਾਂ ਦੀ ਵੀ ਤਲਾਸ਼ੀ ਲਈ ਜਾਣ ਲੱਗੀ। ਕਾਫ਼ੀ ਦੇਰ ਬਾਅਦ ਇਹ ਕੈਨੇਡੀਅਨ ਔਰਤ ਰਕਸੌਲ ਤੋਂ ਮੋਤਿਹਾਰੀ ਜਾਣ ਵਾਲੀ ਬੱਸ ਵਿਚ ਬੈਠੀ ਹੋਈ ਮਿਲੀ।

 visavisa

ਪੁਲਿਸ ਨੇ ਇਸ ਮਹਿਲਾ ਨੂੰ ਬੱਸ ਵਿਚੋਂ ਉਤਾਰ ਕੇ ਹਿਰਾਸਤ ਵਿਚ ਲੈ ਲਿਆ ਤੇ ਇਸ ਦੀ ਜਾਣਕਾਰੀ ਇੰਮੀਗ੍ਰੇਸ਼ਨ ਵਿਭਾਗ ਨੂੰ ਦੇ ਦਿਤੀ। ਇੰਮੀਗ੍ਰੇਸ਼ਨ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਔਰਤ ਦਾ ਨਾਮ ਰੋਬਾਇਕਾ ਵਿਲੀਅਮ ਪਿਤਾ ਕੈਰੀਸਤੋ ਵਿਲੀਅਮ ਹੈ। ਮਹਿਲਾ ਕੋਲੋਂ ਕੈਨੇਡਾ ਵਲੋਂ ਜਾਰੀ ਕੀਤਾ ਗਿਆ ਪਾਸਪੋਰਟ ਹੈ। ਪੁੱਛਗਿੱਛ ਦੌਰਾਨ ਉਸ ਨੇ ਦਸਿਆ ਕਿ ਉਹ ਨੇਪਾਲ ਵਿਚ ਘੁੰਮਣ ਲਈ ਆਈ ਸੀ, ਪਰ ਜਾਣਕਾਰੀ ਦੀ ਘਾਟ ਕਾਰਨ ਭਾਰਤੀ ਸਰਹੱਦ ਟੱਪ ਗਈ। ਉਹ ਨੇਪਾਲ ਦੇ ਪੋਖਰਾ ਤੋਂ ਇਥੇ ਪਹੁੰਚੀ ਸੀ। ਇੰਮੀਗ੍ਰੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਹਿਲਾ ਕੋਲੋਂ ਭਾਰਤ ਆਉਣ ਦਾ ਵੀਜ਼ਾ ਨਹੀਂ ਸੀ। ਇਸ ਤੋਂ ਇਲਾਵਾ ਉਸ ਕੋਲੋਂ ਕੋਰੋਨਾ ਜਾਂਚ ਰਿਪੋਰਟ ਵੀ ਨਹੀਂ ਮਿਲੀ ਹੈ। ਇਸ ਦੇ ਆਧਾਰ ’ਤੇ ਵਿਦੇਸ਼ੀ ਮਹਿਲਾ ਵਿਰੁੱਧ ਧਾਰਾ 1946 (ਸੈਕਸ਼ਨ-14ਬੀ) ਤੇ ਸੈਕਸ਼ਨ 52 ਦੀ ਡਿਜਾਸਟਰ ਮੈਨੇਜਮੈਂਟ ਧਾਰਾ 2005 ਦਾ ਉਲੰਘਣ ਦੇ ਦੋਸ਼ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਔਰਤ ਨੂੰ ਰਕਸੌਲ ਦੇ ਹਰੱਈਆ ਥਾਣੇ ਨੂੰ ਸੌਂਪਿਆ ਗਿਆ ਹੈ, ਜਿੱਥੋਂ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement