Patanjali misleading ad case: ਰਾਮਦੇਵ ਨੇ 'ਬਿਨਾਂ ਸ਼ਰਤ' ਮੰਗੀ ਮੁਆਫ਼ੀ; ਅਦਾਲਤ ਨੇ ਕਿਹਾ, ‘ਸਵੀਕਾਰ ਨਹੀਂ’
Published : Apr 2, 2024, 12:08 pm IST
Updated : Apr 2, 2024, 12:08 pm IST
SHARE ARTICLE
Ramdev's 'unconditional apology' in Supreme Court over misleading ads
Ramdev's 'unconditional apology' in Supreme Court over misleading ads

ਸੁਪਰੀਮ ਕੋਰਟ ਵਿਚ ਪੇਸ਼ ਹੋਏ ਰਾਮਦੇਵ

Patanjali misleading ad case: ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਪਤੰਜਲੀ ਇਸ਼ਤਿਹਾਰ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਪੇਸ਼ ਹੋਏ। ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਅਸੀਂ ਅਫਸੋਸ ਜ਼ਾਹਰ ਕਰਨ ਦੇ ਤੁਹਾਡੇ ਤਰੀਕੇ ਨੂੰ ਮਨਜ਼ੂਰ ਨਹੀਂ ਕਰ ਸਕਦੇ। 21 ਨਵੰਬਰ ਦੇ ਅਦਾਲਤੀ ਆਦੇਸ਼ ਤੋਂ ਬਾਅਦ ਵੀ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਗਈ। ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਸੀ ਅਤੇ ਪਤੰਜਲੀ ਦੇ ਇਸ਼ਤਿਹਾਰ ਛਾਪੇ ਜਾ ਰਹੇ ਸਨ। ਇਸ 'ਤੇ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਭਵਿੱਖ 'ਚ ਅਜਿਹਾ ਨਹੀਂ ਹੋਵੇਗਾ। ਪਹਿਲਾਂ ਹੋਈ ਗਲਤੀ ਲਈ ਮੁਆਫੀ ਮੰਗਦੇ ਹਾਂ।

ਰਾਮਦੇਵ ਅਤੇ ਬਾਲਕ੍ਰਿਸ਼ਨ ਦੇ ਵਕੀਲ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਮੁਆਫੀ ਮੰਗਣ ਲਈ ਤਿਆਰ ਹਨ। ਇਸ ਤੋਂ ਬਾਅਦ ਰਾਮਦੇਵ ਅਤੇ ਬਾਲਕ੍ਰਿਸ਼ਨ ਅਦਾਲਤ 'ਚ ਸਾਹਮਣੇ ਆਏ। ਰਾਮਦੇਵ ਨੇ ਕਿਹਾ, “ਅਸੀਂ ਹੱਥ ਜੋੜ ਕੇ ਸੁਪਰੀਮ ਕੋਰਟ ਤੋਂ ਮੁਆਫੀ ਮੰਗ ਰਹੇ ਹਾਂ”। ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਕਿਹਾ, "ਤੁਸੀਂ ਕਿੰਨੇ ਵੀ ਉੱਚੇ ਕਿਉਂ ਨਾ ਹੋਵੋ, ਕਾਨੂੰਨ ਤੁਹਾਡੇ ਤੋਂ ਉੱਪਰ ਹੈ। ਕਾਨੂੰਨ ਦੀ ਮਹਿਮਾ ਸੱਭ ਤੋਂ ਉੱਪਰ ਹੈ।"

ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, "21 ਨਵੰਬਰ ਨੂੰ ਅਦਾਲਤੀ ਹੁਕਮ ਜਾਰੀ ਕਰਨ ਤੋਂ ਬਾਅਦ ਅਗਲੇ ਦਿਨ ਪ੍ਰੈੱਸ ਕਾਨਫਰੰਸ ਕੀਤੀ ਗਈ। ਉਸ ਵਿਚ ਬਾਲਕ੍ਰਿਸ਼ਨ ਅਤੇ ਰਾਮਦੇਵ ਮੌਜੂਦ ਸਨ। ਤੁਹਾਡੀ ਮੁਆਫ਼ੀ ਕਾਫ਼ੀ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਸੀ ਅਤੇ ਪਤੰਜਲੀ ਦੇ ਇਸ਼ਤਿਹਾਰ ਛਾਪੇ ਗਏ ਸਨ। ਤੁਹਾਡਾ ਮੀਡੀਆ ਵਿਭਾਗ ਤੁਹਾਡੇ ਤੋਂ ਵੱਖਰਾ ਨਹੀਂ ਹੈ। ਤੁਸੀਂ ਅਜਿਹਾ ਕਿਉਂ ਕੀਤਾ...? ਤੁਹਾਨੂੰ ਨਵੰਬਰ ਵਿਚ ਚਿਤਾਵਨੀ ਦਿਤੀ ਗਈ ਸੀ, ਫਿਰ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ... ਤਾਂ ਕਾਰਵਾਈ ਲਈ ਤਿਆਰ ਰਹੋ। ਇਹ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਹੈ। ਤੁਸੀਂ ਕਾਨੂੰਨ ਦੀ ਉਲੰਘਣਾ ਕਿਵੇਂ ਕੀਤੀ...? ਨਤੀਜੇ ਭੁਗਤਣ ਲਈ ਤਿਆਰ ਰਹੋ।"

ਜਸਟਿਸ ਕੋਹਲੀ ਨੇ ਕਿਹਾ, "ਕੀ ਤੁਸੀਂ ਐਕਟ 'ਚ ਬਦਲਾਅ ਬਾਰੇ ਮੰਤਰਾਲੇ ਤਕ ਪਹੁੰਚ ਕੀਤੀ ਸੀ?... ਇਸ ਅਦਾਲਤ ਨੂੰ ਇਕ ਵਚਨ ਦਿਤਾ ਗਿਆ ਸੀ, ਜੋ ਕੰਪਨੀ ਦੇ ਹਰ ਵਿਅਕਤੀ 'ਤੇ ਲਾਗੂ ਹੁੰਦਾ ਹੈ... ਕਤਾਰ 'ਚ ਚੋਟੀ ਤੋਂ ਲੈ ਕੇ ਆਖਰੀ ਵਿਅਕਤੀ ਤਕ। ਮੀਡੀਆ ਵਿਭਾਗ ਅਤੇ ਇਸ਼ਤਿਹਾਰ ਵਿਭਾਗ ਇਸ ਦੀ ਪਾਲਣਾ ਕਿਵੇਂ ਨਹੀਂ ਕਰਦੇ? ਇਸ ਲਈ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਹਲਫਨਾਮਾ ਦਿਖਾਵਟੀ ਹੈ। ਅਸੀਂ ਤੁਹਾਡੀ ਮੁਆਫੀ ਤੋਂ ਖੁਸ਼ ਨਹੀਂ ਹਾਂ।" ਇਸ 'ਤੇ ਬਾਬਾ ਰਾਮਦੇਵ ਦੇ ਵਕੀਲ ਨੇ ਕਿਹਾ, “ਕੁਤਾਹੀ ਹੋ ਗਈ ਹੈ। ਅਸੀਂ ਸਹਿਮਤ ਹਾਂ ਕਿ ਕੁਤਾਹੀ ਹੋਈ ਹੈ"।

ਰਾਮਦੇਵ ਦੇ ਵਕੀਲ ਨੇ ਕਿਹਾ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਪਹਿਲਾਂ ਹੋਈ ਗਲਤੀ ਲਈ ਮੁਆਫੀ ਮੰਗਦੇ ਹਾਂ। ਅਸੀਂ ਅੱਜ ਨਵਾਂ ਹਲਫ਼ਨਾਮਾ ਦਾਇਰ ਕਰਾਂਗੇ। ਰਾਮਦੇਵ ਅਦਾਲਤ ਵਿਚ ਹਨ ਅਤੇ ਉਹ ਖੁਦ ਮੁਆਫੀ ਮੰਗਣਾ ਚਾਹੁੰਦੇ ਹਨ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ, "ਅਸੀਂ ਮਾਣਹਾਨੀ ਦੀ ਕਾਰਵਾਈ ਕਰਾਂਗੇ। ਮੁਆਫ਼ੀ ਸਵੀਕਾਰ ਨਹੀਂ, ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਤੁਸੀਂ ਕੀ ਕੀਤਾ ਹੈ। ਜੇਕਰ ਤੁਸੀਂ ਮਾਫ਼ੀ ਮੰਗਣੀ ਹੁੰਦੀ ਤਾਂ ਤੁਸੀਂ ਸ਼ੁਰੂ ਵਿਚ ਹੀ ਕਹਿ ਦਿੰਦੇ ਕਿ ਮਾਫ਼ ਕਰ ਦਿਤਾ ਜਾਵੇ"।

ਇਸ ਤੋਂ ਪਹਿਲਾਂ, ਪਤੰਜਲੀ ਆਯੁਰਵੇਦ ਦੇ ਆਚਾਰੀਆ ਬਾਲਕ੍ਰਿਸ਼ਨ ਨੇ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਅਤੇ ਦਵਾਈਆਂ ਦੀਆਂ ਹੋਰ ਪ੍ਰਣਾਲੀਆਂ ਨੂੰ ਕਮਜ਼ੋਰ ਕਰਨ ਲਈ ਦਵਾਈ ਦੀ ਪ੍ਰਭਾਵਸ਼ੀਲਤਾ ਦਾ ਦਾਅਵਾ ਕਰਨ ਵਾਲੇ ਕੰਪਨੀ ਦੇ ਹਰਬਲ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਲਈ ਸੁਪਰੀਮ ਕੋਰਟ ਵਿਚ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਬਾਲਕ੍ਰਿਸ਼ਨ ਨੇ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਭਵਿੱਖ ਵਿਚ ਅਜਿਹੇ ਇਸ਼ਤਿਹਾਰ ਜਾਰੀ ਨਾ ਹੋਣ।

(For more Punjabi news apart from Ramdev's 'unconditional apology' in Supreme Court over misleading ads, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM
Advertisement