Lok sabha Election News: ਰੋਹਿਣੀ ਅਚਾਰੀਆ ਨੇ ਲਾਲੂ-ਰਾਬੜੀ ਦਾ ਆਸ਼ੀਰਵਾਦ ਲੈ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ

By : BALJINDERK

Published : Apr 2, 2024, 12:49 pm IST
Updated : Apr 2, 2024, 12:55 pm IST
SHARE ARTICLE
ਰੋਹਿਣੀ ਆਚਾਰੀਆ ਭੋਲੇ ਬਾਬਾ ਦੀ ਪੂਜਾ ਕਰਦੇ ਹੋਏ
ਰੋਹਿਣੀ ਆਚਾਰੀਆ ਭੋਲੇ ਬਾਬਾ ਦੀ ਪੂਜਾ ਕਰਦੇ ਹੋਏ

Lok sabha Election News: ਭਾਜਪਾ ਸੀਟ ਤੋਂ ਰਾਜੀਵ ਪ੍ਰਤਾਪ ਰੂਡੀ ਨਾਲ ਹੋਵੇਗਾ ਮੁਕਾਬਲਾ

Lok sabha Election News:  ਪਟਨਾ। ਲੋਕ ਸਭਾ ਚੋਣਾਂ ਨੂੰ ਲੈ ਕੇ ਬਿਹਾਰ ਵਿਚ ਜਨ ਸੰਪਰਕ ਅਤੇ ਪ੍ਰਚਾਰ ਮੁਹਿੰਮ ਸ਼ੁਰੂ ਹੋ ਗਈ ਹੈ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ 4 ਅਪ੍ਰੈਲ ਨੂੰ ਬਿਹਾਰ ਆ ਰਹੇ ਹਨ, ਜਿੱਥੇ ਉਹ ਜਮੁਈ ’ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ, ਉੱਥੇ ਹੀ ਦੂਜੇ ਪਾਸੇ ਲਾਲੂ ਪ੍ਰਸਾਦ ਦੀ ਬੇਟੀ ਰੋਹਿਣੀ ਆਚਾਰੀਆ ਨੇ ਵੀ ਭੋਲੇ ਬਾਬਾ ਦੀ ਪੂਜਾ ਕਰਕੇ ਲਾਲੂ-ਰਾਬੜੀ ਦਾ ਆਸ਼ਰੀਵਾਦ ਲੈ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਵੀ ਪੜੋ:Patiala News : ਕੇਕ ਖਾਣ ਨਾਲ ਲੜਕੀ ਦੀ ਮੌਤ ਦਾ ਮਾਮਲਾ, ਦੋ ਦਿਨਾਂ ’ਚ ਆਵੇਗੀ ਰਿਪੋਰਟ 

ਰੋਹਿਣੀ ਵੀ ਲੋਕਾਂ ਤੋਂ ਹੱਥ ਜੋੜ ਕੇ ਸ਼ੁਭਕਾਮਨਾਵਾਂ ਲੈ ਰਹੀ ਹੈ। ਇਸ  ਦੌਰਾਨ ਰੋਹਿਣੀ ਨੇ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਵਾਰ ਮੈਂ ਉਸੇ ਧਰਤੀ ਤੋਂ ਆਪਣੀ ਕਿਸਮਤ ਅਜ਼ਮਾ ਰਹੀ ਹਾਂ, ਜਿੱਥੋਂ ਮੇਰੇ ਪਿਤਾ ਨੇ ਲੋਕ ਸਭਾ ਚੋਣਾਂ ਜਿੱਤ ਕੇ ਜਨਤਾ ਦੀ ਸੇਵਾ ਕੀਤੀ ਸੀ। ਰੋਹਿਣੀ ਬਹੁਤ ਸਕਾਰਾਤਮਕ ਦਿਖਾਈ ਦੇ ਰਹੀ ਸੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਕੌਣ ਲੋਕਾਂ ’ਚ ਰਹਿ ਕੇ ਉਨ੍ਹਾਂ ਦੀ ਸੇਵਾ ਕਰੇਗਾ ਅਤੇ ਕੌਣ ਹਵਾ ਹਵਾਈ ਹੋ ਜਾਵੇਗਾ।

ਇਹ ਵੀ ਪੜੋ:Bollywood News : ਫ਼ਿਲਮੀ ਦੁਨੀਆਂ ’ਚ ਹੁਣ ਵੱਡਾ ਗਾਇਕ ਮੁਸ਼ਕਿਲ ਨਾਲ ਆਉਂਦਾ ਹੈ : ਗਾਇਕ ਸ਼ਾਨ 

ਦੱਸਣਯੋਗ ਹੈ ਕਿ ਬਿਹਾਰ ਦੀ ਛਪਰਾ ਲੋਕ ਸਭਾ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਰੋਹਿਣੀ ਆਚਾਰੀਆ ਹੈ। ਸੋਮਵਾਰ ਨੂੰ ਰੋਹਿਣੀ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ, ਮਾਂ ਰਾਬੜੀ ਦੇਵੀ ਅਤੇ ਭੈਣ ਮੀਸਾ ਭਾਰਤੀ ਦੇ ਨਾਲ ਸੋਨਪੁਰ ਸਥਿਤ ਬਾਬਾ ਹਰੀਹਰਨਾਥ ਮੰਦਰ ਗਈ, ਜਿੱਥੇ ਉਸ ਨੇ ਰੁਦਰਾਭਿਸ਼ੇਕ ਕਰਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। 

ਇਹ ਵੀ ਪੜੋ:Hoshiarpur News : ਟਾਂਡਾ ਦੀ ਧੀ ਕੈਨੇਡਾ ਏਅਰਫੋਰਸ 'ਚ ਬਣੀ ਕਮਿਸ਼ਨਡ ਰੈਂਕ ਕੈਪਟਨ

ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਵੱਡੀ ਬੇਟੀ ਮੀਸਾ ਭਾਰਤੀ ਨੇ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਬਾਬਾ ਹਰਿਹਰਨਾਥ ਨਾਲ ਜੁੜਿਆ ਹੋਇਆ ਹੈ। ਬਾਬਾ ਅਕਸਰ ਹਰੀਨਾਥ ਮੰਦਰ ਵਿਚ ਪੂਜਾ ਕਰਨ ਲਈ ਆਉਂਦੇ ਹਨ। ਇਸ ਵਾਰ ਬਿਹਾਰ ਦੇ ਨਾਲ-ਨਾਲ ਸਾਰਨ ਦੀਆਂ 40 ਸੀਟਾਂ ’ਤੇ ਵੀ ਬਾਬਾ ਦਾ ਆਸ਼ੀਰਵਾਦ ਹੋਵੇਗਾ। ਪਤਾ ਲੱਗਾ ਹੈ ਕਿ ਲਾਲੂ ਪ੍ਰਸਾਦ ਯਾਦਵ ਖੁਦ ਇਸ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ। ਬਿਹਾਰ ’ਚ ਛਪਰਾ ਸੀਟ ਇਸ ਵਾਰ ਹਾਈ ਪ੍ਰੋਫਾਈਲ ਹੈ, ਕਿਉਂਕਿ ਭਾਜਪਾ ਨੇ ਇਸ ਸੀਟ ਤੋਂ ਰਾਜੀਵ ਪ੍ਰਤਾਪ ਰੂਡੀ ਨੂੰ ਚੋਣ ਸੀਜ਼ਨ ’ਚ ਫਿਰ ਤੋਂ ਮੈਦਾਨ ’ਚ ਉਤਾਰਿਆ ਹੈ।

ਇਹ ਵੀ ਪੜੋ:IPL 2024: ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ 

 (For more news apart from Rohini Acharya Started Election Campaign With blessings of Lalu-Rabri News in Punjabi, stay tuned to Rozana Spokesman)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement