Patiala News : ਕੇਕ ਖਾਣ ਨਾਲ ਲੜਕੀ ਦੀ ਮੌਤ ਦਾ ਮਾਮਲਾ, ਦੋ ਦਿਨਾਂ ’ਚ ਆਵੇਗੀ ਰਿਪੋਰਟ

By : BALJINDERK

Published : Apr 2, 2024, 11:49 am IST
Updated : Apr 2, 2024, 12:01 pm IST
SHARE ARTICLE
 10 ਸਾਲਾ ਬੱਚੀ ਮਾਨਵੀ
10 ਸਾਲਾ ਬੱਚੀ ਮਾਨਵੀ

Patiala News : ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸਿਹਤ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ

Patiala News : ਪਟਿਆਲਾ ’ਚ 10 ਸਾਲਾ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ’ਤੇ ਕੇਕ ਖਾਣ ਕਾਰਨ ਹੋਈ ਮੌਤ ਦੇ ਮਾਮਲੇ ’ਚ ਪੁਲਿਸ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬੇਕਰੀ ਵਾਲੇ ਨੇ ਤਾਜ਼ਾ ਕੇਕ ਨਹੀਂ ਵੇਚਦਾ ਸੀ, ਜਦਕਿ ਉਹ ਰਾਤ ਨੂੰ 30 ਤੋਂ 40 ਕੇਕ ਬਣਾ ਕੇ 75 ਡਿਗਰੀ ਤਾਪਮਾਨ ’ਤੇ ਫਰਿੱਜ ’ਚ ਰੱਖਦਾ ਸੀ। ਉਨ੍ਹਾਂ ਨੂੰ ਸਵੇਰੇ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦਾ ਸੀ।

ਇਹ ਵੀ ਪੜੋ:Bollywood News : ਫ਼ਿਲਮੀ ਦੁਨੀਆਂ ’ਚ ਹੁਣ ਵੱਡਾ ਗਾਇਕ ਮੁਸ਼ਕਿਲ ਨਾਲ ਆਉਂਦਾ ਹੈ : ਗਾਇਕ ਸ਼ਾਨ 

ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਮੈਨੇਜਰ ਰਣਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅਨਾਜ ਮੰਡੀ ਥਾਣੇ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਥੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਹੈ।

ਇਹ ਵੀ ਪੜੋ:Hoshiarpur News : ਟਾਂਡਾ ਦੀ ਧੀ ਕੈਨੇਡਾ ਏਅਰਫੋਰਸ 'ਚ ਬਣੀ ਕਮਿਸ਼ਨਡ ਰੈਂਕ ਕੈਪਟਨ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਉਹ ਉਸ ਦੁਕਾਨ ਤੋਂ ਸੈਂਪਲ ਲੈਣ ਜਾ ਰਹੇ ਹਨ। ਜਿੱਥੋਂ ਕੇਕ ਆਦਿ ਬਣਾਉਣ ਲਈ ਖਾਣ-ਪੀਣ ਦਾ ਸਮਾਨ ਬੇਕਰੀ ’ਚ ਆਉਂਦਾ ਸੀ। ਤਾਂ ਜੋ ਇਸ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਅਤੇ ਸਿਹਤ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਲੈਬ ’ਚ ਭੇਜ ਦਿੱਤੇ ਹਨ। ਪੁਲਿਸ ਨੂੰ ਉਮੀਦ ਹੈ ਕਿ ਅਗਲੇ ਦੋ ਦਿਨਾਂ ਵਿਚ ਰਿਪੋਰਟ ਆ ਜਾਵੇਗੀ। ਇਸ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:IPL 2024: ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹ ਸਿਹਤ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਸੂਬੇ ਵਿਚ ਮੁੜ ਅਜਿਹੀ ਸਥਿਤੀ ਨਾ ਪੈਦਾ ਹੋਣ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ। ਸਿਹਤ ਮੰਤਰੀ ਨੇ ਲੜਕੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਪਟਿਆਲਾ ਦੇ ਅਮਨ ਨਗਰ ਇਲਾਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਮਾਨਵੀ ਦਾ 24 ਮਾਰਚ ਨੂੰ ਜਨਮ ਦਿਨ ਸੀ। ਇਸ ਦੇ ਲਈ ਉਸ ਦੀ ਮਾਂ ਕਾਜਲ ਨੇ ਜ਼ੋਮੈਟੋ ’ਤੇ ਕਾਨਹਾ ਫਰਮ ਤੋਂ ਕੇਕ ਮੰਗਵਾਇਆ। ਰਾਤ ਨੂੰ ਪਰਿਵਾਰ ਦੇ ਸਾਰਿਆਂ ਨੇ ਜਨਮ ਦਿਨ ਮਨਾਇਆ ਅਤੇ ਕੇਕ ਖਾਧਾ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ।

ਇਹ ਵੀ ਪੜੋ:Delhi news : ਆਰਬੀਆਈ ਗੈਰ-ਕਾਨੂੰਨੀ ਲੋਨ ਦੇਣ ਵਾਲੇ ਐਪਾਂ ਨੂੰ ਰੋਕਣ ਲਈ ਡਿਜੀਟਲ ਇੰਡੀਆ ਟਰੱਸਟ ਬਣਾਉਣ ’ਤੇ ਵਿਚਾਰ 

ਮਾਨਵੀ ਦੀ ਸਿਹਤ ਵਿਗੜ ਗਈ ਸੀ। ਫਿਰ ਉਸਨੂੰ ਹਸਪਤਾਲ ਲੈ ਗਏ। ਅਗਲੀ ਸਵੇਰ 5.30 ਵਜੇ ਲੜਕੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਨਵੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਕੇਕ ਭੇਜਣ ਵਾਲੀ ਕਾਨਹਾ ਬੇਕਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ’ਚ ਦਿੱਤਾ ਗਿਆ ਪਤਾ ਫਰਜ਼ੀ ਸੀ। ਉੱਥੇ ਅਜਿਹੀ ਕੋਈ ਦੁਕਾਨ ਨਹੀਂ ਸੀ।
ਪੁਲਿਸ ਦੇ ਅਨੁਸਾਰ, ਨਿਊ ਇੰਡੀਆ ਬੇਕਰੀ ਦੇ ਮਾਲਕ ਨੇ ਕਾਨਹਾ ਫਰਮ ਨਾਮ ਦੀ ਇੱਕ ਹੋਰ ਬੇਕਰੀ ਰਜਿਸਟਰ ਕੀਤੀ ਸੀ ਅਤੇ ਜ਼ੋਮੈਟੋ ’ਤੇ ਡਿਲੀਵਰੀ ਲਈ ਉਸੇ ਨਾਮ ਦੀ ਵਰਤੋਂ ਕੀਤੀ ਸੀ। ਇਸ ਸਬੰਧੀ ਥਾਣਾ ਸਿਟੀ ਦੇ ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 304 (ਦੋਸ਼ੀ ਕਤਲ ਨਹੀਂ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜੋ:Pakistan News : ਪਾਕਿਸਤਾਨ 'ਚ ਆਰਥਿਕ ਸੰਕਟ! ‘ਰੈੱਡ ਕਾਰਪੇਟ’ ਦੀ ਵਰਤੋਂ ’ਤੇ ਲੱਗੀ ਪਾਬੰਦੀ 

 (For more news apart from Health Minister ordered an investigation, case of girl's death by eating cake News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement