
ਇਕ ਟਰੇਨੀ ਪਾਇਲਟ ਦੀ ਮੌਤ, ਦੂਜਾ ਸੁਰੱਖਿਅਤ ਜਹਾਜ਼ ’ਚੋਂ ਨਿਕਲਣ ’ਚ ਕਾਮਯਾਬ ਰਿਹਾ
Gujarat aircarft crash: ਗੁਜਰਾਤ ਦੇ ਜਾਮਨਗਰ ਵਿਚ ਇਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰੱਖਿਆ ਸੂਤਰਾਂ ਨੇ ਦਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਜਾਮਨਗਰ ਦੇ ਸੁਵਾਰਦਾ ਨੇੜੇ ਵਾਪਰੀ, ਜਿੱਥੇ ਇੱਕ ਜਹਾਜ਼ ਇੱਕ ਖੇਤ ਵਿੱਚ ਡਿੱਗ ਗਿਆ। ਰਿਪੋਰਟਾਂ ਅਨੁਸਾਰ, ਹਾਦਸੇ ’ਚ ਇਕ ਪਾਇਲਟ ਦੀ ਮੌਤ ਹੋ ਗਈ ਹੈ, ਜਦਕਿ ਦੂਜਾ ਸੁਰੱਖਿਅਤ ਜਹਾਜ਼ ’ਚੋਂ ਨਿਕਲਣ ’ਚ ਕਾਮਯਾਬ ਰਿਹਾ।
ਇਕ ਅਦਾਲਤੀ ਜਾਂਚ ਦਾ ਹੁਕਮ ਦੇ ਦਿਤਾ ਗਿਆ ਹੈ, ਅਤੇ ਹਵਾਈ ਅੱਡੇ ਦੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ। ਇਹ ਘਟਨਾ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਵੀ ਇਕ ਜੈਗੂਆਰ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਇਕ ਮਹੀਨੇ ਬਾਅਦ ਹੋਈ ਹੈ।