
ਪੱਥਰਬਾਜਾਂ ਨੇ ਇਕ ਸਕੂਲ ਬਸ ਨੂੰ ਨਿਸ਼ਾਨਾ ਬਣਾਇਆ ਜਿਸਦੇ ਨਾਲ 2 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ
ਸ਼੍ਰੀਨਗਰ ,2 ਮਈ : ਜੰਮੂ-ਕਸ਼ਮੀਰ ਦੇ ਆਤੰਕਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ 'ਚ ਬੁਧਵਾਰ ਸਵੇਰੇ ਪੱਥਰਬਾਜਾਂ ਨੇ ਇਕ ਸਕੂਲ ਬਸ ਨੂੰ ਨਿਸ਼ਾਨਾ ਬਣਾਇਆ ਜਿਸਦੇ ਨਾਲ 2 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ । ਇਸ ਘਟਨਾ 'ਤੇ ਪ੍ਰਦੇਸ਼ ਦੀ ਮੁੱਖਮੰਤਰੀ ਅਤੇ ਹੋਰ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਤਿੱਖੀ ਪ੍ਰਤੀਕ੍ਰਿਆ ਜਤਾਈ ਹੈ ।
school bus
ਪੁਲਿਸ ਨੇ ਦੱਸਿਆ ਕਿ ਪੱਥਰਬਾਜਾਂ ਨੇ ਜਾਵੂਰਾ ਇਲਾਕੇ ਵਿਚ ਇਕ ਨਿਜੀ ਸਕੂਲ ਦੀ ਬਸ ਉੱਤੇ ਪਥਰਾਅ ਕੀਤਾ । ਇਸ ਘਟਨਾ ਵਿਚ ਦੋ ਵਿਦਿਆਰਥੀ ਜਖ਼ਮੀ ਹੋ ਗਿਆ । ਜਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ । ਜਦੋਂ ਇਹ ਹਮਲਾ ਹੋਇਆ ਤਾਂ ਬੱਸ ਵਿਚ 35 ਵਿਦਿਆਰਥੀ ਸਵਾਰ ਸਨ । ਇਸ ਹਮਲੇ ਉੱਤੇ ਪ੍ਰਦੇਸ਼ ਦੀ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਸ ਘਟਨਾ ਦੇ ਅਪ੍ਰਾਧੀਨਾ ਨੂੰ ਜਲਦ ਹੀ ਹਿਰਾਸਤ ਵਿਚ ਲਿਆ ਜਾਵੇਗਾ |ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਨੇ ਵੀ ਸਕੂਲ ਬੱਸ 'ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ।
school bus
ਉਮਰ ਨੇ ਇਕ ਟਵੀਟ 'ਚ ਲਿਖਿਆ,‘‘ਸਕੂਲੀ ਬੱਚਿਆਂ ਜਾਂ ਯਾਤਰੂਆਂ ਦੀਆਂ ਬੱਸਾਂ 'ਤੇ ਪਥਰਾਅ ਨਾਲ ਇਹਨਾਂ ਪੱਥਰਬਾਜਾਂ ਦੇ ਏਜੇਂਡੇ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ ?ਇਨ੍ਹਾਂ ਹਮਲਿਆਂ ਦੀ ਇੱਕਜੁਟ ਹੋ ਕੇ ਨਿੰਦਿਆ ਕਰਨੀ ਚਾਹੀਦੀ ਅਤੇ ਮੇਰਾ ਇਹ ਟਵੀਟ ਇਸਦਾ ਹਿੱਸਾ ਹੈ ।’’ ਪੁਲਿਸ ਅਧਿਕਾਰੀ ਐਸਪੀ ਵੈਦ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਇਹ ਪਾਗਲਪਨ ਹੈ ਕਿ ਪੱਥਰਬਾਜਾਂ ਵਲੋਂ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜਮਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ।