
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਹਰ – ਰੋਜ਼ ਪੂਰੀ ਦੁਨੀਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਇਸ ਵਾਇਰਸ ਦੇ ਨਾਲ ਹੋ ਰਹੀ ਹੈ। ਭਾਰਤ ਵਿਚ ਲੌਕਡਾਊਨ ਲਾਗੂ ਕਰਨ ਦੇ ਬਾਵਜੂਦ ਵੀ ਆਏ ਦਿਨ ਵੱਡੀ ਗਿਣਤੀ ਵਿਚ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
covid 19
ਜਿਸ ਤੋਂ ਬਾਅਦ ਭਾਰਤ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 37,336 ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੇ ਨਾਲ ਹੀ 1218 ਲੋਕਾਂ ਦੀ ਇਸ ਮਹਾਂਮਾਰੀ ਦੀ ਲਪੇਟ ਵਿਚ ਆਉਂਣ ਨਾਲ ਮੌਤ ਹੋ ਚੁੱਕੀ ਹੈ। ਜੇਕਰ ਦੇਸ਼ ਵਿਚ ਰਾਜਾਂ ਦੀ ਗੱਲ ਕਰੀਏ ਤਾਂ ਕਰੋਨਾ ਪੌਜਟਿਵ ਦੇ ਮਾਮਲੇ ਵਿਚ ਮਹਾਂਮਾਸ਼ਟਰ ਪਹਿਲੇ ਨੰਬਰ ਅਤੇ ਦੂਸਰੇ ਨੰਬਰ ਤੇ ਗੁਜਰਾਤ ਆਉਂਦਾ ਹੈ। ਮਹਾਂਰਾਸ਼ਟਰ , ਦਿੱਲੀ, ਅਤੇ ਗੁਜਰਾਤ ਵਿਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵੱਧਣ ਨਾਲ ਪ੍ਰਸ਼ਾਸਨ ਚਿੰਤਾ ਵਿਚ ਪਿਆ ਹੋਇਆ ਹੈ।
covid 19
ਇਸ ਵੱਧਦੇ ਪ੍ਰਭਾਵ ਨੂੰ ਦੇਖ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਲੌਕਡਾਊਨ ਨੂੰ ਦੋ ਹਫ਼ਤੇ ਦੇ ਲਈ ਹੋਰ ਵਧਾ ਦਿੱਤਾ ਹੈ, ਪਰ ਇਸ ਬਾਰ ਵਧਾਏ ਲੌਕਡਾਊਨ ਵਿਚ ਸਰਕਾਰ ਨੇ ਕੁਝ ਰਾਹਤ ਦੇਣ ਲਈ ਦੇਸ਼ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਹੈ। ਇਸ ਲਈ ਦੇਸ਼ ਦੇ 130 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ।
Photo
ਉਸ ਤੋਂ ਬਆਦ ਸੰਤਰੀ ਜ਼ੋਨ ਵਿਚ 284 ਜ਼ਿਲ੍ਹੇ ਅਤੇ ਗ੍ਰੀਨ ਜ਼ੋਨ ਵਿਚ 319 ਜ਼ਿਲ੍ਹਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਜ਼ੋਨਾਂ ਦਾ ਵਰਗੀਕਰਨ ਕਰੋਨਾ ਵਾਇਰਸ ਦੇ ਕੇਸਾਂ ਦੇ ਅਧਾਰ ਤੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਜ਼ੋਨਾਂ ਨੂੰ ਸਮੇਂ-ਸਮੇਂ ਤੇ ਅੱਪ-ਡੇਟ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੰਤਰੀ ਅਤੇ ਗ੍ਰੀਨ ਜ਼ੋਨ ਵਿਚ ਸ਼ਰਤ ਦੇ ਅਧਾਰ ਤੇ ਕੁਝ ਛੋਟਾਂ ਦਿੱਤੀਆਂ ਜਾਣਗੀਆਂ।
COVID-19 in india
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।