
ਕੁੱਲ 234 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 118 ਹੈ। ਹੁਣ ਤੱਕ ਦੇ ਰੁਝਾਨਾਂ 'ਚ ਭਾਜਪਾ+ 103 ਤੇ ਕਾਂਗਰਸ+ 130 ਸੀਟਾਂ 'ਤੇ ਅੱਗੇ ਚੱਲ ਰਹੇ ਹਨ।
ਨਵੀਂ ਦਿੱਲੀ: ਦੇਸ਼ ਵਿਚ 4 ਰਾਜਾਂ ਤੇ ਇਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ। ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ ਤੇ ਕੇਰਲਾ ਦੇ ਅੱਜ ਨਤੀਜੇ ਐਲਾਨੇ ਜਾਣਗੇ। ਇਸ ਵਿਚਕਾਰ ਸਾਰਿਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਤੇ ਟਿਕਿਆ ਹੋਈਆਂ ਹਨ। ਅੱਜ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਜ਼ੋਰਦਾਰ ਟੱਕਰ ਹੈ। ਹੁਣ ਤਕ ਦੇ ਰੁਝਾਨਾਂ 'ਚ ਤਸਵੀਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ।
Election
ਅਸਾਮ 'ਚ ਭਾਜਪਾ ਆਪਣੀ ਸੱਤਾ ਬਚਾਉਣ 'ਚ ਸਫ਼ਲ ਰਹੀ ਹੈ। ਕੇਰਲ 'ਚ ਲੈਫਟ ਦੀ ਹਨੇਰੀ ਝੁੱਲਦੀ ਨਜ਼ਰ ਆਈ ਹੈ। ਪੁੱਡੂਚੇਰੀ 'ਚ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਉੱਥੇ ਹੀ ਤਾਮਿਲਨਾਡੂ 'ਚ ਡੀਐੱਮਕੇ ਦੀ ਅਗਵਾਈ 'ਚ ਸਰਕਾਰ ਬਣਦੀ ਦਿਸ ਰਹੀ ਹੈ। ਮਾਹਿਰਾਂ ਮੁਤਾਬਕ ਨਤੀਜੇ ਇਸੇ ਦੇ ਹੀ ਨੇੜੇ-ਤੇੜੇ ਰਹਿਣਗੇ ---
ਕਿਸਦੀ ਹੋਵੇਗੀ ਜਿੱਤ
ਅਸਾਮ : ਅਸਾਮ 'ਚ ਕੁੱਲ 126 ਸੀਟਾਂ ਹਨ ਤੇ ਇੱਥੇ ਬਹੁਮਤ ਦਾ ਅੰਕੜਾ 64 ਹੈ। ਹੁਣ ਤਕ ਦੇ ਰੁਝਾਨਾਂ 'ਚ ਭਾਜਪਾ 77 ਤੇ ਕਾਂਗਰਸ 41 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ। 2 ਸੀਟਾਂ 'ਤੇ ਹੋਰ ਪਾਰਟੀਆਂ ਨੂੰ ਬੜ੍ਹਤ ਹੈ।
ਪੱਛਮੀ ਬੰਗਾਲ: ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ‘ਚ ਆਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ‘ਚ ਤ੍ਰਿਣਮੂਲ ਕਾਂਗਰਸ 200 ਸੀਟਾਂ ਤੋਂ ਵੀ ਅੱਗੇ ਚਲ ਰਹੀ ਹੈ ਜਦੋਂਕਿ ਦੂਜੇ ਪਾਸੇ ਭਾਜਪਾ 100 ਦੇ ਅੰਕੜੇ ਤੋਂ ਵੀ ਹੇਠ ਖਿਸਕ ਗਈ ਹੈ।
Mamta Banerjee
ਕੇਰਲ: ਕੁੱਲ 140 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 71 ਹੈ। ਤਾਜ਼ਾ ਸਥਿਤੀ ਮੁਤਾਬਿਕ ਲੈਫਟ 91, ਕਾਂਗਰਸ+ 45, ਭਾਜਪਾ+ 3 'ਤੇ ਅੱਗੇ ਹਨ। ਯਾਨੀ ਲੈਫਟ ਇਕ ਵਾਰ ਫਿਰ ਸਰਕਾਰ ਬਣਾਉਣ ਜਾ ਰਹੀ ਹੈ।
Kerala
ਤਾਮਿਲਨਾਡੂ : ਕੁੱਲ 234 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 118 ਹੈ। ਹੁਣ ਤੱਕ ਦੇ ਰੁਝਾਨਾਂ 'ਚ ਭਾਜਪਾ 103 ਤੇ ਕਾਂਗਰਸ 130 ਸੀਟਾਂ 'ਤੇ ਅੱਗੇ ਚੱਲ ਰਹੇ ਹਨ।
ਪੁੱਡੂਚੇਰੀ : ਇੱਥੇ ਕੁੱਲ 30 ਸੀਟਾਂ ਹਨ ਤੇ 3 ਨਾਮਜ਼ਦ ਮੈਂਬਰ ਹਨ। ਬਹੁਮਤ ਦਾ ਅੰਕੜਾ 17 ਹੈ। ਤਾਜ਼ਾ ਸਥਿਤੀ ਮੁਤਾਬਿਕ, ਭਾਜਪਾ+ 9 ਤੇ ਕਾਂਗਰਸ+ 5 'ਤੇ ਅੱਗੇ ਚੱਲ ਰਹੇ ਹਨ।