ਕੋਰੋਨਾ ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ - ਏਮਜ਼ ਚੀਫ਼ 
Published : May 2, 2021, 12:29 pm IST
Updated : May 2, 2021, 12:29 pm IST
SHARE ARTICLE
Randeep Guleria
Randeep Guleria

ਭਾਰਤ ਦੀ ਸਿਹਤ ਬਣਤਰ 'ਸੀਮਾ ਤੱਕ ਖਿੱਚੀ ਹੋਈ' ਹੈ ਅਤੇ 10 ਫੀਸਦੀ ਤੋਂ ਵੱਧ ਸਕਾਰਾਤਮਕ ਦਰਾਂ ਨਾਲ ਖੇਤਰਾਂ 'ਚ ਦੂਜੀ ਕੋਰੋਨਾ ਲਹਿਰ ਨੂੰ ਰੋਕਣ ਦੀ ਜ਼ਰੂਰਤ ਹੈ।

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚ ਏਮਜ਼ ਚੀਫ਼ ਡਾ. ਰਣਦੀਪ ਗੁਲੇਰੀਆ ਨੇ ਇਕ ਇੰਟਰਵਿਊ 'ਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ ਹੈ, ਜਿਵੇਂ ਪਿਛਲੇ ਸਾਲ ਮਾਰਚ 'ਚ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਿਹਤ ਬਣਤਰ 'ਸੀਮਾ ਤੱਕ ਖਿੱਚੀ ਹੋਈ' ਹੈ ਅਤੇ 10 ਫੀਸਦੀ ਤੋਂ ਵੱਧ ਸਕਾਰਾਤਮਕ ਦਰਾਂ ਨਾਲ ਖੇਤਰਾਂ 'ਚ ਦੂਜੀ ਕੋਰੋਨਾ ਲਹਿਰ ਨੂੰ ਰੋਕਣ ਦੀ ਜ਼ਰੂਰਤ ਹੈ। 

Corona Virus, Lockdown Corona Virus, Lockdown

ਡਾ. ਗੁਲੇਰੀਆ ਨੇ ਕਿਹਾ ਕਿ ਤੇਜ਼ ਗਤੀ ਨਾਲ ਫ਼ੈਲ ਰਹੇ ਵਾਇਰਸ ਨੂੰ ਰੋਕਣ ਲਈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਸਮੇਤ ਕਈ ਸੂਬਿਆਂ 'ਚ ਰਾਤ ਦਾ ਕਰਫਿਊ ਅਤੇ ਵੀਕੈਂਡ ਲਾਕਡਾਊਨ ਲਗਾਇਆ ਗਿਆ ਪਰ ਇੱਥੇ ਜ਼ਿਆਦਾਤਰ ਅਸਰ ਸਾਬਤ ਨਹੀਂ ਹੋਏ। ਉਨ੍ਹਾਂ ਨੇ ਦਿੱਲੀ 'ਚ ਇਕ ਡਾਕਟਰ ਦੀ ਮੌਤ ਨੂੰ ਵਿਅਕਤੀਗੱਤ ਨੁਕਸਾਨ ਦੱਸਦੇ ਹੋਏ ਕਿਹਾ ਕਿ ਡਾ. ਆਰ.ਕੇ. ਹਿਮਥਾਨੀ ਉਨ੍ਹਾਂ 12 ਲੋਕਾਂ 'ਚੋਂ ਇਕ ਸਨ, ਜਿਨ੍ਹਾਂ ਨੇ ਬੱਤਰਾ ਹਸਪਤਾਲ 'ਚ ਆਕਸੀਜਨ ਦੀ ਘਾਟ ਹੋਣ ਤੋਂ ਬਾਅਦ ਦਮ ਤੋੜਿਆ।

Dr Randeep GuleriaDr Randeep Guleria

ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਇਕ ਵਿਅਕਤੀਗੱਤ ਨੁਕਸਾਨ ਸੀ, ਕਿਉਂਕਿ ਮੈਂ ਉਨ੍ਹਾਂ ਨੂੰ ਵਿਦਿਆਰਥੀ ਦਿਨਾਂ ਤੋਂ ਜਾਣਦੇ ਸਨ। ਡਾ. ਗੁਲੇਰੀਆ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਾਨੂੰ ਇਸ ਗਿਣਤੀ ਨੂੰ ਹੇਠਾਂ ਲਿਆਉਣ ਲਈ ਹਮਲਾਵਰ ਤਰੀਕੇ ਨਾਲ ਕੰਮ ਕਰਨਾ ਹੋਵੇਗਾ।

lockdown lockdown

ਦੁਨੀਆ 'ਚ ਕੋਈ ਵੀ ਸਿਹਤ ਪ੍ਰਣਾਲੀ ਇਸ ਤਰ੍ਹਾਂ ਦੀ ਮਹਾਮਾਰੀ ਦਾ ਪ੍ਰਬੰਧਨ ਨਹੀਂ ਕਰ ਸਕਦੀ ਹੈ। ਸਖ਼ਤ ਪਾਬੰਦੀ ਜਾਂ ਫਿਰ ਲਾਕਡਾਊਨ ਜੋ ਵੀ ਉਹ ਕਰਨਾ ਚਾਹੀਦਾ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਲਾਕਡਾਊਨ ਨੂੰ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਹੈ। ਸੂਤਰਾਂ ਅਨੁਸਾਰ ਦਿੱਲੀ 'ਚ ਲਾਕਡਾਊਨ ਦੌਰਾਨ ਕੋਰੋਨਾ ਮਾਮਲਿਆਂ ਦਾ ਔਸਤ ਪਾਜ਼ੇਟੀਵਿਟੀ ਰੇਟ 33 ਫੀਸਦੀ ਰਿਹਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement