
ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਇਕੱਠੇ ਹੋਣ ਅਤੇ ਜਸ਼ਨ ਮਨਾਉਣ 'ਤੇ ਲਗਾਈ ਪਾਬੰਧੀ
ਪੱਛਮ ਬੰਗਾਲ - ਬੰਗਾਲ ਚੋਣਾਂ ਦੇ ਨਤੀਜੇ ਆਉਣੇ ਹਜੇ ਬਾਕੀ ਨੇ ਪਰ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਮਮਤਾ ਬੈਨਰਜੀ ਨੂੰ ਵਧਾਈਆ ਦੇ ਰਹੀਆਂ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਬੰਗਾਲ ਵਿਚ ਮੁੜ ਤੋਂ ਮਮਤਾ ਬੈਨਰਜੀ ਹੀ ਮੁੱਖ ਮੰਤਰੀ ਬਣੇ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ - ਮਮਤਾ ਬੈਨਰਜੀ ਦੀਦੀ ਅਤੇ ਟੀਐਮਸੀ ਨੂੰ ਦਿਲੋਂ ਵਧਾਈਆਂ। ਤੁਸੀਂ ਅਣਥੱਕ ਸੰਘਰਸ਼ ਕੀਤਾ ਅਤੇ ਜੇਤੂ ਬਣਨ ਲਈ ਹਮਲਿਆਂ ਦਾ ਸਾਹਮਣਾ ਕੀਤਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਐਨਸੀਪੀ ਨੇਤਾ ਸ਼ਰਦ ਪਵਾਰ ਨੇ ਵੀ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ - ਇੰਨੀ ਵੱਡੀ ਜਿੱਤ ਲਈ ਵਧਾਈ। ਆਓ ਆਪਾਂ ਲੋਕਾਂ ਦੀ ਭਲਾਈ ਅਤੇ ਮਹਾਂਮਾਰੀ ਦੇ ਸਮੂਹਕ ਢੰਗ ਨਾਲ ਨਜਿੱਠਣ ਲਈ ਆਪਣਾ ਕੰਮ ਜਾਰੀ ਰੱਖੀਏ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦਿੱਤੀ ਵਧਾਈ।
ਲੋਕਾਂ ਵਿਚ ਦੇਖਣ ਨੂੰ ਮਿਲਿਆ ਖੁਸ਼ੀ ਦਾ ਮਾਹੌਲ
पश्चिम बंगाल: विधानसभा चुनाव के रुझानों में तृणमूल कांग्रेस को मिल रही बढ़त के बीच नंदीग्राम में जश्न मनाते टीएमसी समर्थक। तृणमूल कांग्रेस 202 सीटों पर आगे चल रही है।#WestBengalPolls pic.twitter.com/lcC5C3WAlm
— ANI_HindiNews (@AHindinews) May 2, 2021
ਇਸ ਦੇ ਨਾਲ ਹੀ ਦੱਸ ਦੀਏ ਕਿ ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਇਕੱਠੇ ਹੋਣ ਅਤੇ ਜਸ਼ਨ ਮਨਾਉਣ ਦੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਕੇਂਦਰੀ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੇ ਮੁੱਖ ਸਕੱਤਰ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੋਣ ਨਤੀਜਿਆਂ ਤੋਂ ਬਾਅਦ ਜਸ਼ਨ ਮਨਾਉਣ ਦੀ ਖ਼ਬਰ 'ਤੇ ਕੇਂਦਰੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਵਿਚ ਤੁਰੰਤ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਸਬੰਧਤ ਥਾਣੇ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਜੋ ਕਾਰਵਾਈ ਕੀਤੀ ਜਾਂਦੀ ਹੈ ਇਸ ਦੀ ਜਾਣਕਾਰੀ ਕੇਂਦਰੀ ਚੋਣ ਕਮਿਸ਼ਨ ਨੂੰ ਭੇਜੀ ਜਾਣੀ ਚਾਹੀਦੀ ਹੈ।