ਕੋਰੋਨਾ ਮਹਾਂਮਾਰੀ ’ਚ ਸਰਦਾਰ ਜੀ ਗਲੀਆਂ ’ਚ ਚਲਾ ਰਿਹੈ ‘ਲੰਗਰ’
Published : May 2, 2021, 7:34 am IST
Updated : May 2, 2021, 7:34 am IST
SHARE ARTICLE
langar
langar

ਲੰਗਰ ਲੈਂਦੇ ਭਿਖਾਰੀ ਨੇ ਚੁਪਚਾਪ 25 ਹਜ਼ਾਰ ਰੁਪਏ ਲੰਗਰ ਲਈ ਦਾਨ ਕੀਤੇ

ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਇਕ ਸਰਦਾਰ ਜੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਦੌਰਾਨ ਵੀ ਅਪਣੇ ਦੋ-ਪਹੀਆ ਵਾਹਨ ’ਤੇ ਗਲੀ-ਗਲੀ ਘੁੰਮ ਕੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰ ਰਹੇ ਹਨ। ਪੇਸ਼ੇ ਤੋਂ ਜੋਤਸ਼ੀ 41 ਸਾਲਾ ਜਮਸ਼ੇਦ ਸਿੰਘ ਕਪੂਰ ਲੰਗਰ ਸੇਵਾ ਤਹਿਤ ਰੋਜ਼ਾਨਾ ਦੁਪਹਿਰ 3 ਵਜੇ ਤੋਂ ਬਾਅਦ 5 ਘੰਟੇ ਤਕ ਸੈਂਕੜੇ ਲੋਕਾਂ ਨੂੰ ‘ਦਾਲ ਖਿਚੜੀ’ ਵੰਡਦੇ ਹਨ। 

corona viruscorona virus

‘ਲੰਗਰ ਸੇਵਾ’ ਲਿਖੀ ਟੀ-ਸ਼ਰਟ ਪਾ ਕੇ ਕਪੂਰ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਦਾਲ ਖਿਚੜੀ ਪਰੋਸਦੇ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਦੋ-ਪਹੀਆ ਵਾਹਨ ਤੋਂ ਭੋਜਨ ਸਮੱਗਰੀ ਨਾਲ ਭਰਿਆ ਡਰਮ ਬੰਨ੍ਹਿਆ ਰਹਿੰਦਾ ਹੈ। ਲੰਗਰ ਦਾ ਸ਼ਾਬਦਿਕ ਅਰਥ ਹੈ ਭਾਈਚਾਰਕ ਰਸੋਈ ਅਤੇ ਇਸ ਦੇ ਤਹਿਤ ਗੁਰਦੁਆਰਿਆਂ ਵਿਚ ਰੋਜ਼ਾਨਾ ਲੰਗਰ ਵਰਤਾਇਆ ਜਾਂਦਾ ਹੈ।

Sardar is running 'langar' in the streets in Corona epidemiclangar

ਕਪੂਰ ਨੇ ਅਪਣੀ ਪਹਿਲ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਨਾਗਪੁਰ ਵਿਚ 2013 ਤੋਂ ਲੰਗਰ ਸੇਵਾ ਚਲਾ ਰਹੇ ਹਨ। ਕਪੂਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ਼ ਕਮਜ਼ੋਰ ਅਤੇ ਗ਼ਰੀਬ ਲੋਕ ਲੰਗਰ ਲੈਂਦੇ ਸਨ ਪਰ ਮਹਾਂਮਾਰੀ ਅਤੇ ਪਾਬੰਦੀਆਂ ਦੇ ਚਲਦੇ ਛੋਟੇ ਰੈਸਟੋਰੈਂਟ ਬੰਦ ਹੋਣ ਕਾਰਨ ਹਰ ਤਰ੍ਹਾਂ ਦੇ ਲੋਕ ਇਸ ਸੇਵਾ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਦਾਲ ਅਤੇ ਚੌਲ ਦਾਨ ਕਰ ਕੇ ਸਹਿਯੋਗ ਦਿੰਦੇ ਹਨ, ਤਾਂ ਕਿ ਉਹ ਲੋੜਵੰਦਾਂ ਦੀ ਸੇਵਾ ਜਾਰੀ ਰੱਖਣ।

Sardar is running 'langar' in the streets in Corona epidemic langar

Location: India, Maharashtra, Nagpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement