Assembly Elections 2021 Results - ਪੱਛਮੀ ਬੰਗਾਲ ਵਿਚ ਕੌਣ ਮਾਰੇਗਾ ਬਾਜ਼ੀ?, ਦੇਖੋ ਨਤੀਜੇ
Published : May 2, 2021, 9:07 am IST
Updated : May 2, 2021, 11:54 am IST
SHARE ARTICLE
Mamata Banerjee, Narendra Modi
Mamata Banerjee, Narendra Modi

ਪੰਜ ਸੂਬਿਆਂ 'ਚ ਅੱਜ ਕੌਣ ਮਾਰੇਗਾ ਬਾਜ਼ੀ

11: 49Am: ਪੱਛਮੀ ਬੰਗਾਲ- ਤਾਜ਼ਾ ਅੰਕੜਿਆਂ ਵਿਚ TMC ਅੱਗੇ

ਇਸ ਦੇ ਨਾਲ ਹੀ ਦੱਸ ਦਈਏ ਕਿ ਕਈ ਆਗੂਆਂ ਵੱਲੋਂ ਭਾਜਪਾ ਦੇ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੰਗਾਲ ਦੇ ਭਾਜਪਾ ਇੰਚਾਰਜ ਕੈਲਾਸ਼ ਵਿਜੇਵਰਗੀਆ ਨੇ ਕਿਹਾ, "ਇਸ ਵਾਰ ਰਾਉਂਡ ਕਾਫ਼ੀ ਜ਼ਿਆਦਾ ਹੈ, ਇਸ ਲਈ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ, ਸਥਿਤੀ ਸ਼ਾਮ ਤੱਕ ਹੀ ਸਾਫ ਹੋ ਜਾਵੇਗੀ।  (ਨੰਦੀਗ੍ਰਾਮ) ਭਾਜਪਾ ਜਿੱਤੇਗੀ ਅਤੇ ਮਮਤਾ ਹਾਰੇਗੀ।"

10: 41 Am: ਗੱਲ ਜੇ ਪੁਡੂਚੇਰੀ ਦੀ ਕੀਤੀ ਜਾਵੇ ਤਾਂ ਕਾਂਗਰਸ 8 ਸੀਟਾਂ ਪਿੱਛੇ ਚੱਲ ਰਹੀ ਹੈ ਜਦਕਿ ਐੱਨਸੀਆਰ ਕੋਲ 12 ਸੀਟਾਂ ਹਨ। ਇਸ ਦੇ ਨਾਲ ਹੀ ਪੱਛਮ ਬੰਗਾਲ ਦੇ ਨਤੀਜਿਆਂ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਤੇ ਪਰ ਪੱਛਮ ਬੰਗਾਲ ਵਿਚ ਮਮਤਾ ਬੈਨਰਜੀ ਹੀ ਅੱਗੇ ਚੱਲ ਰਹੀ ਹੈ। ਟੀਐੱਮਸੀ ਕੋਲ 158 ਸੀਟਾਂ ਹਨ ਤੇ ਭਾਜਪਾ ਕੋਲ 124 ਸੀਟਾਂ ਹੀ ਹਨ। 

10: 29 Am: ਇਸ ਦੇ ਨਾਲ ਹੀ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕੇਰਲ ਅਤੇ ਅਸਮ ਵਿਚ ਕਾਂਗਰਸ ਪਿੱਛੇ ਚੱਲ ਰਹੀ ਹੈ। ਕੇਰਲ ਵਿਚ ਕਾਂਗਰਸ ਨੂੰ ਐੱਲਡੀਐੱਫ ਪਾਰਟੀ ਮਾਤ ਦੇ ਰਹੀ ਹੈ ਜਦਕਿ ਅਸਮ ਵਿਚ ਭਾਜਪਾ ਕੋਲ 76 ਸੀਟਾਂ ਹਨ ਤੇ ਕਾਂਗਰਸ ਕੋਲ ਸਿਰਫ਼ 38 ਸੀਟਾਂ ਹੀ ਹਨ। 

10: 26 Am:  ਪੱਛਮ ਬੰਗਾਲ ਵਿਚ ਟੀਐੱਮਸੀ ਭਾਜਪਾ ਨੂੰ ਜ਼ਬਰਦਸਤ ਟੱਕਰ ਦੇ ਰਹੀ ਹੈ ਕਿਉਂਕਿ ਟੀਐੱਮਸੀ ਭਾਜਪਾ ਨਾਲੋਂ 12 ਸੀਟਾਂ 'ਤੇ ਅੱਗੇ ਹੈ। ਉਧਰ ਕੇਰਲ ਵਿਚ ਵੀ ਭਾਜਪਾ ਪਿੱਛੇ ਹੈ, ਭਾਜਪਾ ਕੋਲ ਸਿਰਫ਼ 1 ਸੀਟ ਹੀ ਹੈ। 

10: 10 Am: ਜੇ ਗੱਲ ਕੀਤੀ ਜਾਵੇ ਅਸਮ ਦੀ ਤਾਂ ਭਾਜਪਾ ਕਾਂਗਰਸ ਨੂੰ 66 ਸੀਟਾਂ ਨਾਲ ਟੱਕਰ ਦੇ ਰਹੀ ਹੈ। ਕਾਂਗਰਸ ਕੋਲ ਸਿਰਫ਼ 37 ਸੀਟਾਂ ਹੀ ਹਨ। ਇਸ ਦੇ ਨਾਲ ਹੀ ਪੁਡੂਚੇਰੀ ਵਿਚ ਐੱਨਸੀਆਰ ਕੋਲ 12 ਸੀਟਾਂ ਤੇ ਕਾਂਗਰਸ ਕੋਲ ਸਿਰਫ਼ 5 ਸੀਟਾਂ ਹੀ ਹਨ। 

10: 07 Am: ਤਾਮਿਲਨਾਡੂ ਵਿਚ ਡੀਐੱਮਕੇ 112 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਏਡੀਐਮਕੇ ਕੋਲ ਸਿਰਫ਼ 92 ਸੀਟਾਂ ਹੀ ਹਨ। ਇਸ ਦੇ ਨਾਲ ਹੀ ਕੇਰਲ ਵਿਚ ਐੱਲਡੀਐੱਫ 77 ਸੀਟਾਂ 'ਤੇ ਅੱਗੇ ਹੈ ਤੇ ਕਾਂਗਰਸ 58 ਸੀਟਾਂ ਤੇ ਚੱਲ ਰਹੀ ਹੈ। 

 9:45Am:ਪੱਛਮੀ ਬੰਗਾਲ ਵਿਚ ਟੀਐੱਮਸੀ ਨੂੰ ਜਿੱਤ ਮਿਲਦੀ ਦਿਖ ਰਹੀ ਹੈ ਕਿਉਂਕਿ ਟੀਐੱਮਸੀ 121 ਸੀਟਾਂ ਨਾਲ ਲੀਡ ਕਰ ਰਹੀ ਹੈ ਜਦਕਿ ਭਾਜਪਾ ਕੋਲ 113 ਸੀਟਾਂ ਹੀ ਹਨ ਤੇ ਲੈਫਟ ਕੋਲ ਸਿਰਫ਼ 3 ਸੀਟਾਂ ਹੀ ਹਨ। 

 9:38 Am:  ਪੱਛਮੀ ਬੰਗਾਲ ਵਿਚ ਟੀਐੱਮਸੀ 115 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਭਾਜਪਾ ਕੋਲ ਸਿਰਫ਼ 107 ਸੀਟਾਂ ਹਨ ਤੇ ਲੈਫਟ ਕੋਲ 3 ਸੀਟਾਂ ਹੀ ਹਨ।  ਇਸ ਦੇ ਨਾਲ ਤਾਮਿਲਨਾਡੂ ਵਿਚ ਡੀਐੱਮਕੇ 80 ਸੀਟਾਂ ਨਾਲ ਅੱਗੇ ਚੱਲ ਰਹੀ ਹੈ ਤੇ ਏਡੀਐੱਮਕੇ 68 ਕੋਲ ਸੀਟਾਂ ਹੀ ਹਨ। ਕੇਰਲ ਵਿਚ ਐੱਲਡੀਐੱਫ ਕੋਲ 79 ਸੀਟਾਂ ਤੇ ਕਾਂਗਰਸ ਕੋਲ ਸਿਰਫ਼ 56 ਸੀਟਾਂ ਹੀ ਹਨ ਤੇ ਕੇਰਲ ਵਿਚ ਭਾਜਪਾ ਮਾਰ ਖਾਂਦੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਕੋਲ ਸਿਰਫ਼ 2 ਸੀਟਾਂ ਹੀ ਹਨ। ਅਸਾਮ ਵਿਚ ਭਾਜਪਾ ਬਹੁਮਤ ਹਾਸਲ ਕਰ ਰਹੀ ਹੈ ਕਿਉੰਕਿ ਅਸਮ ਵਿਚ ਭਾਜਪਾ ਕੋਲ 52 ਤੇ ਕਾਂਗਰਸ ਕੋਲ ਸਿਰਫ਼ 28 ਸੀਟਾਂ ਹੀ ਹਨ ਜਦਕਿ ਏਜੀਪੀ ਕੋਲ ਹਾਲੇ 3 ਸੀਟਾਂ ਹੀ ਹਨ। 

- ਪੱਛਮੀ ਬੰਗਾਲ ਵਿਚ ਭਾਜਪਾ 93 ਸੀਟਾਂ ਨਾਲ ਅੱਗੇ ਚੱਲ ਰਹੀ ਹੈ ਤੇ ਟੀਐੱਮਸੀ 93 ਸੀਟਾਂ 'ਤੇ ਲੀਡ ਕਰ ਰਹੀ ਹੈ। ਦੋਨਾਂ ਵਿਚ ਪੂਰੀ ਟੱਕਰ ਹੈ ਤੇ ਲੈਫਟ ਕੋਲ ਸਿਰਫ਼ 2 ਸੀਟਾਂ ਹੀ ਹਨ। 
- ਇਸ ਦੇ ਨਾਲ ਹੀ ਤਾਮਿਲਨਾਡੂ ਵਿਚ ਡੀਐੱਮਕੇ ਕੋਲ 68 ਸੀਟਾਂ, ADMK ਕੋਲ 47, ਤੇ AMMK ਕੋਲ ਸਿਰਫ਼ 2 ਸੀਟਾਂ ਹੀ ਹਨ।
- ਕੇਰਲ ਵਿਚ ਲੈਫਟ ਕਾਂਗਰਸ ਨੂੰ ਟੱਕਰ ਦੇ ਰਹੀ ਹੈ ਕਿਉਂਕਿ ਲੈਫਟ ਕੋਲ 72 ਸੀਟਾਂ ਹਨ ਤੇ ਕਾਂਗਰਸ ਕੋਲ ਸਿਰਫ਼ 52 ਸੀਟਾਂ ਹੀ ਹਨ। 
- ਇਸ ਦੇ ਨਾਲ ਹੀ ਅਸਮ ਵਿਚ ਭਾਜਪਾ ਕਾਂਗਰਸ ਨੂੰ ਟੱਕਰ ਦੇ ਰਹੀ ਹੈ ਕਿਉਂਕਿ ਬਾਜਪਾ ਕੋਲ 40 ਸੀਟਾਂ ਤੇ ਕਾਂਗਰਸ ਕੋਲ 22 ਸੀਟਾਂ ਹੀ ਹਨ ਤੇ ਏਜੇਪੀ ਕੋਲ       ਸਿਰਫ਼ 3 ਸੀਟਾਂ ਹੀ ਹਨ। 
- ਇਸ ਦੇ ਨਾਲ ਹੀ ਪੁਡੂਚੇਰੀ ਵਿਚ NRC ਕੋਲ 9 ਸੀਟਾਂ ਤੇ ਕਾਂਗਰਸ ਕੋਲ 5 ਸੀਟਾਂ ਹੀ ਹਨ। 

- ਪੱਛਮੀ ਬੰਗਾਲ ਵਿਚ ਟੀਐੱਮਸੀ 87, ਭਾਜਪਾ 86, ਲੈਫਟ ਕੋਲ 2 ਸੀਟਾਂ ਹਨ। ਇਸ ਦੇ ਨਾਲ ਹੀ ਤਾਮਿਲਨਾਡੂ ਵਿਚ ਡੀਐੱਮਕੇ ਕੋਲ 62, ਏਡੀਐੱਮਕੇ 42, ਇਸ ਦੇ ਨਾਲ ਹੀ ਕੇਰਲ ਵਿਚ ਐੱਲਡੀਐੱਫ 72, ਕਾਂਗਰਸ 49, ਭਾਜਪਾ 2, 
ਅਸਾਮ ਵਿਚ ਭਾਜਪਾ 36 ਸੀਟਾਂ 'ਤੇ ਅੱਗੇ ਹੈ ਤੇ ਕਾਂਗਰਸ 20 ਸੀਟਾਂ 'ਤੇ ਅਤੇ ਏਜੇਪੀ 3

- ਕੇਰਲਾ ਵਿਚ ਖੱਬੇਪੱਖੀ ਨੂੰ ਬਹੁਮਤ ਮਿਲਿਆ ਹੈ, ਸ਼ੁਰੂਆਤੀ ਰੁਝਾਨਾਂ ਵਿਚ ਖੱਬੇਪੱਖੀ 77 ਸੀਟਾਂ 'ਤੇ ਅੱਗੇ ਹਨ, ਜਦਕਿ ਕਾਂਗਰਸ 60 ਸੀਟਾਂ' ਤੇ ਅੱਗੇ ਹੈ। ਇਸ ਦੇ ਨਾਲ ਹੀ ਭਾਜਪਾ ਸਿਰਫ ਇਕ ਸੀਟ 'ਤੇ ਅੱਗੇ ਹੈ। ਪਿਨਾਰਾਈ ਵਿਜਯਨ ਇੱਕ ਵਾਰ ਫਿਰ ਕੇਰਲਾ ਵਿਚ ਬਾਜਡੀ ਮਾਰ ਸਕਦਾ ਹੈ। ਇਸ ਵਾਰ ਵੀ ਭਾਜਪਾ ਦੀ ਜਿੱਤ ਮਿਲਦੀ ਨਜ਼ਰ ਆ ਰਹੀ ਹੈ। 

ਬੰਗਾਲ ਨਤੀਜੇ: ਟੀਐਮਸੀ 78 ਸੀਟਾਂ 'ਤੇ ਅੱਗੇ, ਭਾਜਪਾ 70 ਸੀਟਾਂ' ਤੇ ਅੱਗੇ ਹੈ।

ਬੰਗਾਲ ਵਿਚ ਟੀਐਮਸੀ ਨੇ ਮੁੜ ਲੀਡ ਹਾਸਲ ਕੀਤੀ

ਟੀਐਮਸੀ ਨੇ ਇੱਕ ਵਾਰ ਫਿਰ ਬੰਗਾਲ ਵਿੱਚ ਲੀਡ ਲੈ ਲਈ ਹੈ। ਟੀਐਮਸੀ 71 ਅਤੇ ਭਾਜਪਾ 66 ਸੀਟਾਂ 'ਤੇ ਅੱਗੇ ਚਲ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ-ਖੱਬੇ ਪੱਖੀ ਗੱਠਜੋੜ ਸਿਰਫ਼ ਤਿੰਨ ਸੀਟਾਂ 'ਤੇ ਅੱਗੇ ਹੈ। ਦੇਬਰਾ ਸੀਟ ਤੋਂ ਭਾਜਪਾ ਦੇ ਭਾਰਤੀ ਘੋਸ਼ ਅੱਗੇ ਚੱਲ ਰਹੀ ਹੈ। ਟੀਐਮਸੀ ਨੇ ਇਸ ਸੀਟ 'ਤੇ ਹੁਮਾਯੂੰ ਕਬੀਰ ਨੂੰ ਮੈਦਾਨ ਵਿਚ ਉਤਾਰਿਆ ਸੀ, ਉਹ ਪਿੱਛੇ ਚਲ ਰਹੇ ਹਨ। ਦੱਸ ਦਈਏ ਕਿ ਭਾਰਤੀ ਘੋਸ਼ ਅਤੇ ਹੁਮਾਯੂੰ ਕਬੀਰ ਦੋਵੇਂ ਸਾਬਕਾ ਆਈਪੀਐਸ ਅਧਿਕਾਰੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement