Delhi School Bomb Threat: ਦਿੱਲੀ ਦੇ 100 ਸਕੂਲਾਂ 'ਚ ਬੰਬ ਦੀ ਧਮਕੀ ਨਿਕਲੀ ਫਰਜ਼ੀ, ਚੈਕਿੰਗ ਕਰਨ 'ਤੇ ਕੁਝ ਨਹੀਂ ਮਿਲਿਆ
Published : May 2, 2024, 8:56 am IST
Updated : May 2, 2024, 11:43 am IST
SHARE ARTICLE
Delhi School Bomb Threat Fake news in punjabi
Delhi School Bomb Threat Fake news in punjabi

Delhi School Bomb Threat: ਰੂਸੀ ਸਰਵਰ ਤੋਂ ਭੇਜੀਆਂ ਗਈਆਂ ਸਨ ਈ-ਮੇਲ

Delhi School Bomb Threat Fake news in punjabi : ਕੱਲ੍ਹ ਸਵੇਰੇ ਦਿੱਲੀ-ਐਨਸੀਆਰ ਦੇ ਕਰੀਬ 100 ਸਕੂਲਾਂ ਨੂੰ ਬੰਬ ਦੀ ਧਮਕੀ ਦਿਤੀ ਗਈ। ਇਸ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਫਾਇਰ ਇੰਜਨ ਅਤੇ ਐਂਬੂਲੈਂਸ ਸਾਰੇ ਸਕੂਲਾਂ ਵਿੱਚ ਪਹੁੰਚ ਗਈ। ਸਕੂਲਾਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੰਬ ਦੀ ਭਾਲ ਕੀਤੀ।

ਇਹ ਵੀ ਪੜ੍ਹੋ: Goldy Brar Death News: ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਮੌਤ ’ਤੇ ਅਮਰੀਕੀ ਪੁਲਿਸ ਨੇ ਤੋੜੀ ਚੁੱਪੀ, ਦੱਸੀ ਅਸਲ ਸੱਚਾਈ.

ਦੁਪਹਿਰ ਬਾਅਦ ਪੁਲਿਸ ਨੇ ਦੱਸਿਆ ਕਿ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ ਫਰਜ਼ੀ ਹੈ। ਪੁਲਿਸ ਅਨੁਸਾਰ ਸਾਰੇ ਸਕੂਲਾਂ ਵਿੱਚ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਹੈ, ਪਰ ਕੁਝ ਨਹੀਂ ਮਿਲਿਆ। ਪੁਲਿਸ ਨੇ ਸੰਭਾਵਨਾ ਜਤਾਈ ਹੈ ਕਿ ਮੁਲਜ਼ਮਾਂ ਨੇ ਇਹ ਮੇਲ ਡਾਰਕ ਨੈੱਟ ਰਾਹੀਂ ਭੇਜੀ ਹੈ, ਜਿਸ ਕਰਕੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

ਦਿੱਲੀ ਪੁਲਿਸ ਮੁਤਾਬਕ ਇਹ ਧਮਕੀ ਇਕ ਹੀ ਈ-ਮੇਲ ਤੋਂ ਭੇਜੀ ਗਈ ਹੈ। ਇਹ ਈ-ਮੇਲ ਸਵੇਰੇ 5:36 ਵਜੇ ਰੂਸੀ ਸਰਵਰ ਤੋਂ ਭੇਜੀ ਗਈ ਸੀ। ਪੁਲਿਸ ਨੇ ਕਿਹਾ ਕਿ ਹਰ ਮੇਲ ਦੀ ਸਮੱਗਰੀ ਇੱਕੋ ਜਿਹੀ ਸੀ ਅਤੇ ਇਹ sawariim@mail.ru ਮੇਲ ਆਈਡੀ ਤੋਂ ਭੇਜੀ ਗਈ ਸੀ।

 ਇਹ ਵੀ ਪੜ੍ਹੋ: Jharkhand Congress News: ਝਾਰਖੰਡ ਕਾਂਗਰਸ ਦਾ 'ਐਕਸ' ਅਕਾਊਂਟ ਸਸਪੈਂਡ, ਅਮਿਤ ਸ਼ਾਹ ਦੀ ਡੀਪਫੇਕ ਵੀਡੀਓ ਸ਼ੇਅਰ ਕਰਨ 'ਤੇ ਕੀਤੀ ਗਈ ਕਾਰਵਾਈ

100 ਸਕੂਲਾਂ ਨੂੰ ਭੇਜੀ ਗਈ ਮੇਲ - ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਡੀਪੀਐਸ ਰੋਹਿਣੀ, ਗ੍ਰੀਨ ਵੈਲੀ ਨਜਫਗੜ੍ਹ, ਡੀਏਵੀ ਪੀਤਮਪੁਰਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਦੇ ਨਾਮ ਸਾਹਮਣੇ ਆਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਨੇ ਕਿਹਾ- ਇਸਲਾਮਿਕ ਸਟੇਟ ਈਮੇਲ ਆਈਡੀ ਵਿੱਚ ਲਿਖੇ ਸ਼ਬਦ ਦੀ ਵਰਤੋਂ ਕਰਦਾ ਹੈ
ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਜਿਸ ਈਮੇਲ ਰਾਹੀਂ ਸਕੂਲਾਂ ਨੂੰ ਧਮਕੀ ਦਿੱਤੀ ਗਈ ਸੀ, ਉਸ 'ਚ 'ਸਵਰਾਯਮ' ਸ਼ਬਦ ਸ਼ਾਮਲ ਸੀ, ਜੋ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸਲਾਮਿਕ ਸਟੇਟ 2014 ਤੋਂ ਇਸ ਸ਼ਬਦ ਦੀ ਵਰਤੋਂ ਕਰ ਰਿਹਾ ਹੈ। ਇਸ ਸ਼ਬਦ ਦਾ ਅਰਥ ਹੈ ਤਲਵਾਰਾਂ ਦਾ ਟਕਰਾਅ।

(For more Punjabi news apart from Delhi School Bomb Threat Fake news in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement