ਆਰਐਸਐਸ ਦੇ ਸੱਦੇ 'ਤੇ ਪ੍ਰਣਬ ਮੁਖ਼ਰਜੀ ਨੇ 7 ਜੂਨ ਨੂੰ ਜਵਾਬ ਦੇਣ ਦੀ ਗੱਲ ਆਖੀ
Published : Jun 2, 2018, 5:47 pm IST
Updated : Jun 2, 2018, 5:47 pm IST
SHARE ARTICLE
Pranab Mukherjee
Pranab Mukherjee

ਆਰਐਸਐਸ ਦੇ ਨਾਗਪੁਰ ਵਿਚ ਹੋਣ ਵਾਲੇ ਸਮਾਗਮ ਵਿਚ ਜਾਣ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੇ ਚੁੱਪੀ ਤੋੜ ਦਿਤੀ.......

ਕੋਲਕੱਤਾ : ਆਰਐਸਐਸ ਦੇ ਨਾਗਪੁਰ ਵਿਚ ਹੋਣ ਵਾਲੇ ਸਮਾਗਮ ਵਿਚ ਜਾਣ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੇ ਚੁੱਪੀ ਤੋੜ ਦਿਤੀ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਨਾਗਪੁਰ ਵਿਚ ਹੀ ਜਵਾਬ ਦੇਣਗੇ। ਬੰਗਾਲੀ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਜੋ ਕੁੱਝ ਵੀ ਮੈਂ ਕਹਿਣਾ ਹੈ, ਮੈਂ ਨਾਗਪੁਰ ਵਿਚ ਕਹਾਂਗਾ। ਮੈਨੂੰ ਕਈ ਚਿੱਠੀਆਂ ਆਈਆਂ ਅਤੇ ਕਈ ਲੋਕਾਂ ਨੇ ਫ਼ੋਨ ਕੀਤੇ ਪਰ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿਤਾ ਹੈ। 

Pranab MukherjeePranab Mukherjeeਦਸ ਦਈਏ ਕਿ ਜੈਰਾਮ ਰਾਮੇਸ਼ ਅਤੇ ਸੀਕੇ ਜਾਫ਼ਰ ਸ਼ਰੀਫ਼ ਵਰਗੇ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਪ੍ਰਣਬ ਮੁਖਰਜੀ ਨੂੰ ਚਿੱਠੀ ਲਿਖ ਕੇ ਪ੍ਰੋਗਰਾਮ ਵਿਚ ਜਾਣ ਦੇ ਫ਼ੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਲਈ ਕਿਹਾ ਹੈ। ਜੈਰਾਮ ਰਮੇਸ਼ ਨੇ ਦਸਿਆ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਨੂੰ ਲਿਖਿਆ ਕਿ ਉਨ੍ਹਾਂ ਵਰਗੇ ਵਿਦਵਾਨ ਅਤੇ ਸੈਕੁਲਰ ਵਿਅਕਤੀ ਨੂੰ ਆਰਐਸਐਸ ਦੇ ਨਾਲ ਕਿਸੇ ਤਰ੍ਹਾਂ ਦੀ ਨਜ਼ਦੀਕੀ ਨਹੀਂ ਦਿਖਾਉਣੀ ਚਾਹੀਦੀ। ਆਰਐਸਐਸ ਪ੍ਰੋਗਰਾਮ ਜਾਣ ਨਾਲ ਦੇਸ਼ ਦੇ ਸੈਕੁਲਰ ਮਾਹੌਲ 'ਤੇ ਬਹੁਤ ਗ਼ਲਤ ਅਸਰ ਪਵੇਗਾ।

RSSMohan Bhagwat and Pranab Mukherjeeਦਸ ਦਈਏ ਕਿ ਸਾਬਕਾ ਰਾਸ਼ਟਰਪਤੀ ਨੇ ਆਰਐਸਐਸ ਦੇ ਮੁੱਖ ਦਫ਼ਤਰ 'ਤੇ ਹੋਣ ਵਾਲੇ ਸਿਖ਼ਲਾਈ ਪ੍ਰੋਗਰਾਮ ਦੇ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਆਉਣ ਦਾ ਸੱਦਾ ਸਵੀਕਾਰ ਕੀਤਾ ਹੈ। ਇਸ ਨੂੰ ਲੈ ਕੇ ਕਈ ਕਾਂਗਰਸੀ ਨੇਤਾ ਵਿਰੋਧ ਕਰ ਰਹੇ ਹਨ। ਉਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੁਖ਼ਰਜੀ ਦਾ ਆਰਐਸਐਸ ਦਾ ਸੱਦਾ ਸਵੀਕਾਰ ਕਰਨਾ ਇਕ ਚੰਗੀ ਪਹਿਲ ਹੈ। ਰਾਜਨੀਤਕ ਛੂਆ ਛੂਤ ਚੰਗੀ ਗੱਲ ਨਹੀਂ ਹੈ। 

Pranab MukherjeePranab Mukherjeeਮੁਖ਼ਰਜੀ ਨਾਗਪੁਰ ਵਿਚ 7 ਜੂਨ ਨੂੰ ਆਰਐਸਐਸ ਦੇ ਉਨ੍ਹਾਂ ਸਵੈ ਸੇਵਕਾਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਨੇ ਸੰਘ ਦੇ ਸਿੱਖਿਆ ਪਾਠਕ੍ਰਮ ਦਾ ਤੀਜਾ ਵਰਗ ਪਾਸ ਕੀਤਾ ਹੈ। ਇਸ ਸਿਖ਼ਲਾਈ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਵਰਕਰ ਪ੍ਰਚਾਰਕ ਬਣਦੇ ਹਨ। ਸੂਤਰਾਂ ਮੁਤਾਬਕ ਆਰਐਸਐਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਮੁਖਰਜੀ ਨੂੰ ਉਦੋਂ ਸੱਦਾ ਦਿਤਾ ਸੀ ਜਦੋਂ ਉਹ ਰਾਸ਼ਟਰਪਤੀ ਸਨ। ਹਾਲਾਂਕਿ ਮੁਖ਼ਰਜੀ ਨੇ ਉਦੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿਤਾ ਸੀ ਕਿ ਸੰਵਿਧਾਨਕ ਅਹੁਦੇ 'ਤੇ ਰਹਿੰਦੇ ਹੋਏ ਉਹ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੇ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement