
ਗਰਮੀ ਨਾਲ ਲੋਕਾਂ ਦਾ ਹਾਲ ਹੋਇਆ ਬੇਹਾਲ
ਨਵੀਂ ਦਿੱਲੀ: ਅੱਜ ਕਲ੍ਹ ਵਧ ਰਹੀ ਗਰਮੀ ਨੇ ਸਾਰੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੋਇਆ ਹੈ। ਆਮ ਜਨਤਾ ਸਮੇਤ ਬਾਲੀਵੁੱਡ ਅਦਾਕਾਰ ਵੀ ਗਰਮੀ ਕਾਰਨ ਬੇਹੱਦ ਪਰੇਸ਼ਾਨ ਹਨ। ਇਸ ਵਧਦੀ ਗਰਮੀ ਤੋਂ ਪਰੇਸ਼ਾਨ ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਨੇ ਇਕ ਟਵੀਟ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ’ਤੇ ਬਹੁਤ ਜਨਤਕ ਹੋਇਆ ਹੈ।
T 3183 - ????
— Amitabh Bachchan (@SrBachchan) June 2, 2019
"गर्मी की वजह से हालात ऐसे हो गये हैं कि
आजकल तजुरबा लिखा हुआ भी तरबूजा पढ़ने में आता है " ~ ABEF ns
??? pic.twitter.com/YNJNTrh1G0
ਅਸਲ ਵਿਚ ਸਥਿਤੀ ਨੂੰ ਦਸਦੇ ਹੋਏ ਮਜਾਕੀਆ ਲਹਿਜੇ ਵਿਚ ਅਮਿਤਾਭ ਨੇ ਲਿਖਿਆ ਕਿ ਗਰਮੀ ਦੀ ਵਜ੍ਹਾ ਨਾਲ ਹਾਲਾਤ ਅਜਿਹੇ ਹੋ ਗਏ ਹਨ ਕਿ ਅੱਜ ਕਲ੍ਹ ਤਜੁਰਬਾ ਲਿਖਿਆ ਹੋਇਆ ਵੀ ਤਰਬੂਜ਼ਾ ਨਜ਼ਰ ਆਉਂਦਾ ਹੈ। ਉਹਨਾਂ ਨੇ ਅਪਣੇ ਟਵੀਟ ਵਿਚ ਤਰਬੂਜ਼ੇ ਦੇ ਇਮੋਜੀ ਵੀ ਲਗਾਏ ਹਨ ਅਤੇ ਨਾਲ ਹੀ ਅਪਣੀ ਪੁਰਾਣੀ ਰੰਗਾਂ ਵਾਲੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਜੂਨ ਦੇ ਇਸ ਮਹੀਨੇ ਵਿਚ ਗਰਮੀ ਇੰਨੀ ਵਧ ਗਈ ਹੈ ਕਿ ਰਾਜਸਥਾਨ ਦੇ ਚੁਰੂ ਵਿਚ ਤਾਪਮਾਨ 50 ਡਿਗਰੀ ਤਕ ਪਹੁੰਚ ਚੁੱਕਿਆ ਹੈ। ਗਰਮੀ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਮੌਸਮ ਵਿਭਾਗ ਨੇ ਸਾਰਿਆਂ ਨੂੰ ਦੁਪਿਹਰ ਨੂੰ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ।