
ਅਭਿਨੰਦਨ ਦੀ ਵਾਪਸੀ ਤੋਂ ਪਹਿਲਾਂ ਵਾਹਗਾ ਬਾਰਡਰ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਉਹਨਾਂ ਦੇ ਸਵਾਗਤ ਲਈ ਪਹੁੰਚੇ ਹੋਏ ਸੀ। ਇਸਦੇ ਨਾਲ ਹੀ ਬਾਲੀਵੁੱਡ ਦੇ
ਨਵੀਂ ਦਿੱਲੀ : ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਵਤਨ ਵਾਪਸੀ ਤੇ ਪੂਰਾ ਦੇਸ਼ ਖੁਸ਼ ਹੈ। ਅਭਿਨੰਦਨ ਦੀ ਵਾਪਸੀ ਤੋਂ ਪਹਿਲਾਂ ਵਾਹਗਾ ਬਾਰਡਰ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਉਹਨਾਂ ਦੇ ਸਵਾਗਤ ਲਈ ਪਹੁੰਚੇ ਹੋਏ ਸੀ। ਇਸਦੇ ਨਾਲ ਹੀ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਅਮਿਤਾਭ ਬਚਨ, ਅਭਿਨੰਦਨ ਦੀ ਵਾਪਸੀ ਤੋਂ ਬਹੁਤ ਖੁਸ਼ ਹਨ।
ਉਹਨਾਂ ਨੇ ਟਵੀਟ ਕੀਤਾ- ‘ਇਕ ਸੱਚਾ ਸਿਪਾਹੀ ਸਿਰਫ਼ ਇਸ ਲਈ ਨਹੀਂ ਲੜਦਾ ਹੈ ਕਿ ਉਹ ਆਪਣੇ ਸਾਹਮਣੇ ਖੜ੍ਹੇ ਇਨਸਾਨ ਨਾਲ ਨਫ਼ਰਤ ਕਰਦਾ ਹੈ, ਉਹ ਇਸ ਲਈ ਲੜਦਾ ਹੈ ਕਿਉਂਕਿ ਜੋ ਉਸਦੇ ਪਿੱਛੇ ਖੜ੍ਹਾ ਹੈ ਉਹ ਉਸ ਨੂੰ ਪਿਆਰ ਕਰਦਾ ਹੈ। ‘ਅਭਿਨੰਦਨ ਸਵਾਗਤਮ,ਸੁਸਵਾਗਤਮ’।
ਰਣਵੀਰ ਸਿੰਘ ਵੀ ਅਭਿਨੰਦਨ ਦੇ ਵਾਪਸ ਪਰਤਣ ਤੇ ਬਹੁਤ ਖੁਸ਼ ਹੋਏ। ਉਹਨਾਂ ਨੇ ਟਵਿਟਰ ਤੇ ਲਿਖਿਆ- ‘ਅਭਿਨੰਦਨ ਘਰ ਪਰ ਤੁਹਾਡਾ ਸਵਾਗਤ ਹੈ। ਤੁਸੀਂ ਪੂਰੇ ਦੇਸ਼ ਲਈ ਪ੍ਰੇਰਣਾ ਹੋ। ਜੈ ਹਿੰਦ’।
ਇਸ ਮਾਮਲੇ ‘ਚ ਦੀਪਿਕਾ ਪਾਦੂਕੋਣ ਵੀ ਬਹੁਤ ਖੁਸ਼ ਹੋਈ। ਉਸਨੇ ਆਪਣੀ ਖੁਸ਼ੀ ਇੰਸਟਾਗ੍ਰਾਮ ਤੇ ਸਾਂਝੀ ਕਰਦੇ ਹੋਏ ਕਿਹਾ-‘ਜੈ ਹਿੰਦ’।
ਅਨੁਪਮ ਖੇਰ ਨੇ ਲਿਖਿਆ- ਪਿਆਰੇ ਅਭਿਨੰਦਨ,ਤੁਹਾਡਾ ਭਾਰਤ ਦੀ ਧਰਤੀ ‘ਤੇ ਇਕ ਵਾਰ ਫਿਰ ਤੋਂ ਅਭਿਨੰਦਨ ਹੈ। ਸਾਨੂੰ ਸਮੇਂ ਸਮੇਂ ਪਰ ਸਾਹਸ, ਵਿਸ਼ਵਾਸ, ਗਰਵ ਵਾਲੀ ਜਿਉਂਦੀ ਜਾਗਦੀ ਮਿਸਾਲ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਹਾਲਾਤਾਂ ਵਿਚ ਤੁਹਾਡੀ ਸ਼ਖ਼ਸੀਅਤ ਨੇ ਉਹ ਸਾਨੂੰ ਦਿਖਾਇਆ ਹੈ। ਇਸ ਲਈ 130 ਮਿਲੀਅਨ ਭਾਰਤੀਆਂ ਵੱਲੋਂ ਧੰਨਵਾਦ। ਜਿਉਂਦੇ ਰਹੋ’।
ਸ਼ਾਹਰੁਖ ਖਾਨ ਨੇ ਲਿਖਿਆ-‘ਘਰ ਵਾਪਿਸ ਪਰਤਣ ਤੋਂ ਵਧੀਆ ਕੋਈ ਅਹਿਸਾਸ ਨਹੀਂ ਹੈ, ਕਿਉਂਕਿ ਘਰ ਪਰ ਪਿਆਰ ਅਤੇ ਸੁਪਨੇ ਹੁੰਦੇ ਹਨ। ਤੁਹਾਡੀ ਬਹਾਦਰੀ ਤੋਂ ਸਾਨੂੰ ਤਾਕਤ ਮਿਲੀ ਹੈ। ਧੰਨਵਾਦੀ ਰਹਾਂਗੇ’। #WelcomeBackAbhinandan
ਇਸਦੇ ਨਾਲ ਹੀ ਵਰੁਣ ਧਵਨ ਤੇ ਰਿਤੇਸ਼ ਦੇਸ਼ਮੁੱਖ ਨੇ ਵੀ ਅਭਿਨੰਦਨ ਨੂੰ ਸਲਾਮ ਕਰਦੇ ਹੋਏ ਉਸਦਾ ਸਵਾਗਤ ਕੀਤਾ।