
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਤਾਈ ਨਿਰਾਸ਼ਾ
ਨਵੀਂ ਦਿੱਲੀ: ਨਵੇਂ ਗ੍ਰਹਿ ਰਾਜ ਮੰਤਰੀ ਦੇ ਹੈਦਰਾਬਾਦ ਤੇ ਦਿੱਤੇ ਗਏ ਇਕ ਬਿਆਨ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਨਵੇਂ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਹੈਦਰਾਬਾਦ ਨੂੰ ਅਤਿਵਾਦੀਆਂ ਦਾ ਠਿਕਾਣਾ ਦਸਿਆ ਹੈ। ਰੈਡੀ ਦੇ ਇਸ ਬਿਆਨ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਝਿੜਕਿਆ। ਰੈਡੀ ਦੇ ਇਸ ਵਿਵਾਦਤ ਬਿਆਨ ’ਤੇ ਹੈਦਰਾਬਾਦ ਤੋਂ ਸਾਂਸਦ ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਚੀਫ ਅਸਦੁਦੀਨ ਓਵੈਸੀ ਨੇ ਵੀ ਸਖ਼ਤ ਇਤਰਾਜ਼ ਜਤਾਇਆ।
Photo
ਗ੍ਰਹਿ ਮੰਤਰੀ ਰੈਡੀ ਹੈਦਰਾਬਾਦ ਨਗਰ ਦੇ ਅੰਤਰਗਤ ਆਉਣ ਵਾਲੇ ਸਿਕੰਦਰਬਾਦ ਸੰਸਦੀ ਖੇਤਰ ਤੋਂ ਚੁਣੇ ਹੋਏ ਹਨ। ਉਹਨਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦੇਸ਼ ਦੀ ਕਿਸੇ ਵੀ ਅਤਿਵਾਦੀ ਘਟਨਾ ਦੀ ਤਾਰ ਹੈਦਰਾਬਾਦ ਨਾਲ ਜੁੜੀ ਹੁੰਦੀ ਹੈ। ਇਸ ਬਿਆਨ ’ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਰੈਡੀ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਕੋਈ ਗਲਤ ਗਲ ਨਹੀਂ ਕਹੀ।
G kishan Reddy
ਦਫਤਰ ਦੀ ਗਲ ਕਰਨ ਤੋਂ ਬਾਅਦ ਰੈਡੀ ਨੇ ਮੀਡੀਆ ਨਾਲ ਗਲਬਾਤ ਕਰਦੇ ਕਿਹਾ ਕਿ ਦੇਸ਼ ਵਿਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਅਤਿਵਾਦੀ ਗਤੀਵਿਧੀਆਂ ਵਧ ਰਹੀਆਂ ਹਨ। ਜੇਕਰ ਬੈਂਗਲੁਰੂ ਜਾਂ ਭੋਪਾਲ ਵਿਚ ਕੋਈ ਘਟਨਾ ਹੁੰਦੀ ਹੈ ਤਾਂ ਉਸ ਦੀ ਤਾਰ ਹੈਦਰਾਬਾਦ ਨਾਲ ਜੁੜੀ ਹੁੰਦੀ ਹੈ। ਪ੍ਰਦੇਸ਼ ਪੁਲਿਸ ਅਤੇ ਏਐਨਆਈ ਨੇ ਹਰ ਦੋ-ਤਿੰਨ ਮਹੀਨਿਆਂ ਵਿਚ ਹੈਦਰਾਬਾਦ ਵਿਚ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਹਨਾਂ ਦਾ ਬਿਆਨ ਜਨਤਕ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਟਿੱਪਣੀ ਲਈ ਉਹਨਾਂ ਨੂੰ ਝਿੜਕਿਆ। ਹਾਲਾਂਕਿ ਇਸ ਗਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹਨਾਂ ਨੇ ਰੈਡੀ ਨੂੰ ਕੀ ਕਿਹਾ ਸੀ। ਓਵੈਸੀ ਨੇ ਮੰਤਰੀ ਦੇ ਇਸ ਬਿਆਨ ਨੂੰ ਗੈਰ ਜ਼ਿੰਮੇਦਾਰ ਦਸਦੇ ਹੋਏ ਕਿਹਾ ਕਿ ਉਹ ਉਹਨਾਂ ਤੋਂ ਪੁਛਣਾ ਚਾਹੁੰਦਾ ਹੈ ਕਿ ਪਿਛਲੇ ਪੰਜ ਸਾਲ ਵਿਚ ਏਐਨਆਈ, ਆਰਬੀਆਈ ਅਤੇ ਰਾਅ ਨੇ ਕਿੰਨੀ ਵਾਰ ਲਿਖਤੀ ਰੂਪ ਤੋਂ ਕਿਹਾ ਹੈ..
...ਕਿ ਹੈਦਰਾਬਾਦ ਨੇ ਅਤਿਵਾਦੀਆਂ ਨੂੰ ਠਹਿਰਨ ਲਈ ਜਗ੍ਹਾ ਦਿੱਤੀ ਹੈ। ਬਦਕਿਸਮਤੀ ਹੈ ਕਿ ਉਹ ਅਜਿਹੀ ਗੱਲ ਬੋਲ ਰਹੇ ਹਨ। ਏਐਈਐਮਆਈਐਮ ਮੁੱਖੀ ਨੇ ਦਸਿਆ ਕਿ ਪਿਛਲੇ ਪੰਜ ਸਾਲ ਵਿਚ ਹੈਦਰਾਬਾਦ ਵਿਚ ਪੂਰੀ ਸ਼ਾਂਤੀ ਰਹੀ ਹੈ ਅਤੇ ਨਗਰ ਵਿਚ ਕੋਈ ਸੰਪਰਦਾਇਕ ਘਟਨਾ ਨਹੀਂ ਹੋਈ ਹੈ। ਸਾਰੇ ਧਾਰਮਿਕ ਤਿਉਹਾਰ ਸ਼ਾਂਤੀਪੂਰਨ ਢੰਗ ਨਾਲ ਪੂਰੇ ਹੋਏ ਹਨ।