
ਜੰਮੂ ਕਸ਼ਮੀਰ ਸਮੇਤ ਕਈ ਮੁੱਦੇ ਹਨ ਸਾਹਮਣੇ
ਨਵੀਂ ਦਿੱਲੀ: ਅਮਿਤ ਸ਼ਾਹ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਰੂਪ ਵਿਚ ਅਪਣਾ ਆਹੁਦਾ ਸੰਭਾਲ ਲਿਆ ਹੈ। ਵੀਰਵਾਰ ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਅਹੁਦੇ ਅਤੇ ਗੁਪਤਤਾ ਦੀ ਸਹੁੰ ਲਈ ਸੀ। ਇਸ ਪ੍ਰਕਾਰ ਸਰਕਾਰ ਵਿਚ ਉਹਨਾਂ ਦੀ ਭੂਮਿਕਾ ਹੁਣ ਤਕ ਇਕ ਪਾਸੋਂ ਨੰਬਰ ਦੋ ਦੀ ਹੋਵੇਗੀ। ਅਮਿਤ ਸ਼ਾਹ ਦੇ ਗ੍ਰਹਿਮੰਤਰੀ ਬਣਨ ਦੇ ਨਾਲ ਹੀ ਉਹਨਾਂ ਦੀ ਪ੍ਰਥਾਮਿਕਤਾ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
Amit Shah
ਖਾਸ ਕਰਕੇ ਜੰਮੂ ਕਸ਼ਮੀਰ ਵਿਚ ਧਾਰਾ-370 ਅਤੇ ਆਰਟੀਕਲ 35-ਏ 'ਤੇ ਸਰਕਾਰ ਦਾ ਰੁਖ ਦੇਖਣਯੋਗ ਹੈ। ਲੋਕਾਂ ਦੀਆਂ ਨਜ਼ਰਾਂ ਇਸ ਗਲ ਤੇ ਹੋਣਗੀਆਂ ਕਿ ਬਤੌਰ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ 'ਤੇ ਕੋਈ ਰੁਖ ਅਪਣਾਉਂਦੇ ਹਨ ਕਿਉਂਕਿ ਉਹ ਲਗਾਤਾਰ ਇਸ ਨੂੰ ਹਟਾਉਣ ਦੀ ਗੱਲ ਕਰਦੇ ਹਨ। ਦਸ ਦਈਏ ਕਿ ਜੰਮੂ ਕਸ਼ਮੀਰ ਵਿਚ ਇਸ ਸਾਲ ਨਵੰਬਰ ਵਿਚ ਵਿਧਾਨ ਸਭਾ ਚੋਣਾਂ ਪ੍ਰਸਤਾਵਿਤ ਹਨ।
Mamata Banerjee
ਅਜਿਹੇ ਵਿਚ ਉਸ ਤੋਂ ਪਹਿਲਾਂ ਧਾਰਾ-370 ਅਤੇ ਆਰਟੀਕਲ 35-ਏ 'ਤੇ ਗ੍ਰਹਿ ਮੰਤਰਾਲੇ ਦਾ ਰੁਖ ਰਾਜ ਦੀ ਸਿਆਸਤ ਵਿਚ ਕਾਫੀ ਉਤਾਰ ਚੜਾਅ ਲਿਆਉਣ ਵਾਲਾ ਸਾਬਤ ਹੋ ਸਕਦਾ ਹੈ। ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਜੰਮੂ ਕਸ਼ਮੀਰ ਵਿਚ ਤਿੰਨ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਰਾਜ ਵਿਚ ਲਗਾਤਾਰ ਅਪਣੀ ਪਕੜ ਮਜ਼ਬੂਤ ਕਰਨ ਦਾ ਯਤਨ ਕਰ ਰਹੀ ਹੈ। ਇਸ ਤਰ੍ਹਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਮੰਤਰੀ ਬਣਨਾ ਕਾਫੀ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪੱਛਮ ਬੰਗਾਲ ਦੀ ਸਿਆਸੀ ਸਥਿਤੀ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਭਾਜਪਾ ਅਤੇ ਮਮਤਾ ਬੈਨਰਜੀ ਦੀ ਟੀਐਮਸੀ ਦੇ ਰਿਸ਼ਤਿਆਂ ਵਿਚਕਾਰ ਦੇਖਣਾ ਦਿਲਚਸਪ ਹੋਵੇਗਾ ਕਿ ਬਤੌਰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੀਦੀ ਵਿਚ ਕਾਨੂੰਨ ਵਿਵਸਥਾ ਅਤੇ ਹੋਰ ਮਾਮਲਿਆਂ 'ਤੇ ਕਿਹੋ ਜਿਹਾ ਸਬੰਧ ਹੋਵੇਗਾ। ਦਸ ਦਈਏ ਕਿ ਪੱਛਮ ਬੰਗਾਲ ਵਿਚ ਲਗਾਤਾਰ ਟੀਐਮਸੀ-ਭਾਜਪਾ ਦੇ ਵਰਕਰ ਆਹਮਣੇ ਸਾਹਮਣੇ ਹਨ।
Nirmla Sitaraman
ਰਾਜਨੀਤਿਕ ਹਿੰਸਾ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ। ਅਮਿਤ ਸ਼ਾਹ ਵਿਰੁਧ ਬੰਗਾਲ ਵਿਚ ਇਕ ਮਾਮਲਾ ਦਰਜ ਹੈ। ਧਿਆਨਦੇਣਯੋਗ ਹੈ ਕਿ ਮੋਦੀ ਦੇ ਸਹੁੰ ਚੁੱਕਣ ਤੋਂ ਬਾਅਦ ਵਿਭਾਗਾਂ ਦਾ ਬਟਵਾਰਾ ਕੀਤਾ ਗਿਆ। ਐਨਡੀਏ-1 ਵਿਚ ਗ੍ਰਹਿਮੰਤਰੀ ਰਹੇ ਰਾਜਨਾਥ ਸਿੰਘ ਨੂੰ ਹੁਣ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਅਤੇ ਵਿਤ ਮੰਤਰਾਲਾ ਹੁਣ ਨਿਰਮਲਾ ਸੀਤਾਰਮਣ ਨੂੰ ਦਿੱਤਾ ਗਿਆ ਹੈ।