ਆਪਣੇ ਮੂੰਹ 'ਚੋਂ ਪਾਣੀ ਪਿਆ ਕੇ ਬਚਾਈ ਸੱਪ ਦੀ ਜਾਨ
Published : Jun 2, 2019, 3:20 pm IST
Updated : Jun 2, 2019, 3:20 pm IST
SHARE ARTICLE
Income-Tax officer rescues snake attacked with pesticide in Indore
Income-Tax officer rescues snake attacked with pesticide in Indore

ਸੱਪ ਤੋਂ ਡਰੇ ਲੋਕਾਂ ਨੇ ਉਸ ਨੂੰ ਮਾਰਨ ਲਈ ਉਸ ਦੇ ਉੱਪਰ ਕੀਟਨਾਸ਼ਕ ਦਵਾਈ ਛਿੜਕ ਦਿੱਤੀ ਸੀ

ਇੰਦੌਰ : ਮਨੁੱਖ ਦੇ ਸਰੀਰ 'ਚੋਂ ਸੱਪ ਦਾ ਜ਼ਹਿਰ ਕੱਢਣ ਦੀਆਂ ਕਹਾਣੀਆਂ ਤਾਂ ਤੁਸੀ ਬਹੁਤ ਸੁਣੀਆਂ ਹੋਣਗੀਆਂ, ਪਰ ਕਿਸੇ ਸੱਪ ਦੀ ਜਾਨ ਬਚਾਉਣ ਲਈ ਉਸ ਦੇ ਸਰੀਰ 'ਚੋਂ ਕਿਸੇ ਮਨੁੱਖ ਵੱਲੋਂ ਜ਼ਹਿਰ ਕੱਢਣਾ ਆਪਣੇ ਆਪ 'ਚ ਹੈਰਾਨ ਕਰਨ ਵਾਲਾ ਮਾਮਲਾ ਹੈ। ਇਹ ਘਟਨਾ ਸਨਿੱਚਰਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਵਾਪਰੀ। ਇੰਦੌਰ ਦੇ ਇਕ ਜੰਗਲੀ ਜੀਵ ਪ੍ਰੇਮੀ ਨੇ ਮੁਸੀਬਤ 'ਚ ਫਸੇ ਸੱਪ ਦੀ ਜ਼ਿੰਦਗੀ ਬਚਾਉਣ ਲਈ ਅਜਿਹਾ ਹੀ ਕੀਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

Income-Tax officer rescues snake attacked with pesticide in IndoreIncome-Tax officer rescues snake attacked with pesticide in Indore

ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਝਲਾਰਿਆ ਪਿੰਡ ਵਿਖੇ ਬਿਰਲਾ ਪਬਲਿਕ ਸਕੂਲ 'ਚ ਇਕ ਸੱਪ ਨਿਕਲਿਆ ਹੈ। ਸੱਪ ਤੋਂ ਡਰੇ ਲੋਕਾਂ ਨੇ ਉਸ ਨੂੰ ਮਾਰਨ ਲਈ ਉਸ ਦੇ ਉੱਪਰ ਕੀਟਨਾਸ਼ਕ ਦਵਾਈ ਛਿੜਕ ਦਿੱਤੀ ਸੀ। ਸੱਪ ਲਗਭਗ 8 ਫੁੱਟ ਲੰਮਾ ਸੀ ਪਰ ਜ਼ਹਿਰੀਲਾ ਨਹੀਂ ਸੀ। ਸ਼ੇਰ ਸਿੰਘ ਸੱਪ ਦੀ ਨਸਲ ਪਛਾਣ ਗਏ। ਉਨ੍ਹਾਂ ਦੱਸਿਆ ਕਿ ਉਹ ਚੂਹੇ ਖਾਣ ਵਾਲਾ ਸੱਪ ਹੈ। ਹਾਲਾਂਕਿ ਉਹ ਬਹੁਤ ਤੇਜ਼ੀ ਨਾਲ ਚੱਲਦਾ ਹੈ, ਇਸ ਲਈ ਲੋਕ ਉਸ ਤੋਂ ਡਰਦੇ ਹਨ। ਕੀਟਨਾਸ਼ਕ ਕਾਰਨ ਸੱਪ ਬੇਹੋਸ਼ ਹੋ ਗਿਆ ਸੀ।

Income-Tax officer rescues snake attacked with pesticide in IndoreIncome-Tax officer rescues snake attacked with pesticide in Indore

ਸੱਪ ਦੀ ਜਾਨ ਬਚਾਉਣ ਲਈ ਉਸ ਦੇ ਢਿੱਡ 'ਚੋਂ ਕੀਟਨਾਸ਼ਕ ਨੂੰ ਬਾਹਰ ਕੱਢਣਾ ਜ਼ਰੂਰੀ ਸੀ। ਸ਼ੇਰ ਸਿੰਘ ਨੇ ਇਕ ਪਤਲੀ ਪਾਈਪ (ਸਟ੍ਰਾਅ) ਨਾਲ ਸੱਪ ਦੇ ਢਿੱਡ 'ਚ ਪਾਣੀ ਪਹੁੰਚਾਇਆ ਤਾ ਕਿ ਕੀਟਨਾਸ਼ਕ ਦਾ ਅਸਰ ਘੱਟ ਹੋ ਸਕੇ। ਸ਼ੇਰ ਸਿੰਘ ਮੁਤਾਬਕ ਸੱਪ ਦੇ ਢਿੱਡ 'ਚ ਪਾਣੀ ਪਾਉਣ ਨਾਲ ਉਸ ਨੂੰ ਉਲਟੀ ਕਰਨ 'ਚ ਮਦਦ ਮਿਲੀ ਅਤੇ ਜ਼ਹਿਰੀਲਾ ਪਦਾਰਥ ਬਾਹਰ ਨਿਕਲ ਗਿਆ।

Income-Tax officer rescues snake attacked with pesticide in IndoreIncome-Tax officer rescues snake attacked with pesticide in Indore

ਥੋੜੀ ਦੇਰ ਮਗਰੋਂ ਸੱਪ ਨੂੰ ਹੋਸ਼ ਆ ਗਿਆ ਅਤੇ ਉਸ ਨੂੰ ਚੁੱਕ ਕੇ ਆਬਾਦੀ ਤੋਂ ਦੂਰ ਝਾੜੀਆਂ 'ਚ ਛੱਡ ਦਿੱਤਾ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement