
ਪ੍ਰਿਅੰਕਾ ਨੇ ਸਪੇਰਿਆਂ ਨਾਲ ਕਾਫ਼ੀ ਦੇਰ ਤਕ ਕੀਤੀ ਗੱਲਬਾਤ
ਰਾਏ ਬਰੇਲੀ : ਲੋਕ ਸਭਾ ਚੋਣਾਂ ਦੇ ਕੁਲ 7 ਗੇੜਾਂ 'ਚੋਂ 4 ਗੇੜਾਂ ਵਿਚ ਵੋਟਿੰਗ ਹੋ ਚੁੱਕੀ ਹੈ। ਹੁਣ ਸਿਰਫ਼ ਤਿੰਨ ਗੇੜ ਬਾਕੀ ਹਨ। ਅਜਿਹੇ 'ਚ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ 'ਚ ਪੂਰਾ ਜ਼ੋਰ ਲਗਾ ਰਹੀਆਂ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀਰਵਾਰ ਨੂੰ ਆਪਣੀ ਮਾਂ ਸੋਨੀਆ ਗਾਂਧੀ ਦੇ ਲੋਕ ਸਭਾ ਖੇਤਰ ਰਾਏ ਬਰੇਲੀ 'ਚ ਸਪੇਰਿਆਂ ਦੀ ਬਸਤੀ 'ਚ ਪੁੱਜੀ ਅਤੇ ਇਕ ਸੱਪ ਨੂੰ ਆਪਣੇ ਹੱਥ 'ਚ ਫੜ ਲਿਆ।
#WATCH Priyanka Gandhi Vadra, Congress General Secretary for Uttar Pradesh (East) meets snake charmers in Raebareli, holds snakes in hands. pic.twitter.com/uTY0R2BtEP
— ANI UP (@ANINewsUP) 2 May 2019
ਦਰਅਸਲ ਪ੍ਰਿਅੰਕਾ ਚੋਣ ਪ੍ਰਚਾਰ ਲਈ ਬੇਲਾਵੇਲਾ ਪਿੰਡ ਜਾ ਰਹੀ ਸੀ। ਰਸਤੇ 'ਚ ਉਨ੍ਹਾਂ ਦਾ ਕਾਫ਼ਲਾ ਕੁਚਰਿਆ ਪਿੰਡ 'ਚ ਰੁਕਿਆ ਅਤੇ ਉਹ ਸਪੇਰਿਆਂ ਦੀ ਬਸਤੀ 'ਚ ਪਹੁੰਚ ਗਈ। ਪ੍ਰਿਅੰਕਾ ਨੇ ਸਪੇਰਿਆਂ ਨਾਲ ਕਾਫ਼ੀ ਦੇਰ ਤਕ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਇਕ ਸੱਪ ਨੂੰ ਹੱਥ 'ਚ ਫੜ ਲਿਆ, ਸਗੋਂ ਉਸ ਨਾਲ ਕੁਝ ਦੇਰ ਖੇਡਦੀ ਵੀ ਰਹੀ। ਜਦੋਂ ਭੀੜ 'ਚੋਂ ਕਿਸੇ ਨੇ ਪ੍ਰਿਅੰਕਾ ਨੂੰ ਸਾਵਧਾਨ ਰਹਿਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ 'ਮੈਨੂੰ ਕੁਝ ਨਹੀਂ ਹੋਵੇਗਾ। ਸਭ ਠੀਕ ਹੈ।'
Priyanka Gandhi play with snake
ਬਾਅਦ 'ਚ ਪ੍ਰਿਅੰਕਾ ਨੇ ਪਿੰਡ ਵਾਸੀਆਂ ਨੂੰ ਕਿਹਾ, "ਮੇਰੀ ਮਾਂ ਤੁਹਾਡੇ ਖੇਤਰ ਦੀ ਉਮੀਦਵਾਰ ਹੈ। ਤੁਸੀ ਪਹਿਲਾਂ ਵੀ ਉਨ੍ਹਾਂ ਨੂੰ ਜਿਤਾਇਆ ਸੀ, ਉਨ੍ਹਾਂ ਨੇ ਵਿਕਾਸ ਕਾਰਜ ਕਰ ਕੇ ਵਿਖਾਏ। ਤੁਹਾਡੇ ਖੇਤਰ 'ਚ ਅਜਿਹਾ ਉਮੀਦਵਾਰ ਹੋਵੇ ਜੋ ਤੁਹਾਡੀ ਸਮੱਸਿਆਵਾਂ ਨੂੰ ਸਮਝੇ, ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇ।"