
ਹੁਣ ਦੇਣੀ ਹੋਵੇਗੀ ਸੋਸ਼ਲ ਮੀਡੀਆ ਅਕਾਉਂਟ ਦੀ ਜਾਣਕਾਰੀ
ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਨਵੇਂ ਨਿਯਮਾਂ ਅਨੁਸਾਰ ਅਮਰੀਕਾ ਦਾ ਵੀਜ਼ਾ ਲੈਣ ਲਈ ਲਗਭਗ ਸਾਰੇ ਉਮੀਦਵਾਰਾਂ ਨੂੰ ਅਪਣੀ ਸੋਸ਼ਲ ਮੀਡੀਆ ਦੀ ਜਾਣਕਾਰੀ ਦਾਖਲ ਕਰਵਾਉਣੀ ਹੋਵੇਗੀ। ਵਿਦੇਸ਼ ਵਿਭਾਗ ਦੇ ਨਿਯਮਾਂ ਅਨੁਸਾਰ ਲੋਕਾਂ ਨੂੰ ਅਪਣੇ ਸੋਸ਼ਲ ਮੀਡੀਆ ਨਾਮ,ਪੰਜ ਸਾਲ ਤਕ ਦੀ ਈਮੇਲ ਪਤਾ ਅਤੇ ਫੋਨ ਨੰਬਰ ਵੀ ਦੇਣਾ ਹੋਵੇਗਾ।
Visa
ਪਿਛਲੇ ਸਾਲ ਜਦੋਂ ਇਹ ਪ੍ਰਸਤਾਵ ਆਇਆ ਸੀ ਤਾਂ ਪ੍ਰਸ਼ਾਸਨ ਨੇ ਅਨੁਮਾਨ ਲਗਾਇਆ ਸੀ ਕਿ ਇਸ ਨਾਲ ਪ੍ਰਤੀ ਸਾਲ ਲਗਭਗ 1,47 ਕਰੋੜ ਲੋਕ ਪ੍ਰਭਾਵਿਤ ਹੋਣਗੇ। ਕੁਝ ਕੂਟਨੀਤਿਕ ਅਤੇ ਅਧਿਕਾਰਿਕ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ। ਹਾਲਾਂਕਿ ਕੰਮ ਜਾਂ ਅਧਿਐਨ ਲਈ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਅਪਣੀ ਜਾਣਕਾਰੀ ਦੇਣੀ ਹੋਵੇਗੀ।
Visa
ਵਿਭਾਗ ਨੇ ਕਿਹਾ ਕਿ ਅਮਰੀਕਾ ਵਿਚ ਕਾਨੂੰਨੀ ਯਾਤਰਾ ਦਾ ਸਮਰਥਨ ਕਰਦੇ ਹੋਏ ਅਮਰੀਕੀ ਨਾਗਰਿਕਾਂ ਦੀ ਰੱਖਿਆ ਲਈ ਅਸੀਂ ਲਗਾਤਾਰ ਅਪਣੀ ਜਾਂਚ ਪ੍ਰਕਿਰਿਆ ਨੂੰ ਬਿਹਤਰ ਕਰਨ ਲਈ ਕੰਮ ਕਰ ਰਹੇ ਹਾਂ। ਇਸ ਨਾਲ ਪਹਿਲਾਂ ਸਿਰਫ ਉਹਨਾਂ ਉਮੀਦਵਾਰਾਂ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਜਾਂਦਾ ਸੀ ਜੋ ਅਤਿਵਾਦੀ ਸੰਗਠਨਾਂ ਦੇ ਨਿਯੰਤਰਣਾਂ ਵਾਲੇ ਖੇਤਰਾਂ ਨਾਲ ਇੱਥੇ ਆਉਣ ਦਾ ਵਿਚਾਰ ਕਰਦੇ ਸਨ।
ਪਰ ਹੁਣ ਉਮੀਦਵਾਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਦੀ ਸੂਚੀ ’ਤੇ ਅਪਣੇ ਨਾਮ ਦੱਸਣੇ ਹੋਣਗੇ ਅਤੇ ਸੂਚੀ ਵਿਚ ਜਿਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਮ ਨਹੀਂ ਹਨ ਉਹਨਾਂ ’ਤੇ ਬਣੇ ਅਪਣੇ ਅਕਾਉਂਟ ਦਾ ਵੇਰਵਾ ਆਪ ਲਿਖ ਕੇ ਦੇਣਾ ਹੋਵੇਗਾ। ਇਕ ਅਧਿਕਾਰੀ ਅਨੁਸਾਰ ਸੋਸ਼ਲ ਮੀਡੀਆ ਅਕਾਉਂਟਸ ਬਾਰੇ ਝੂਠ ਬੋਲਣ ਵਾਲੇ ਵਿਅਕਤੀ ਨੂੰ ਗੰਭੀਰ ਰੂਪ ਤੋਂ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਟ੍ਰੰਪ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਮਾਰਚ 2028 ਵਿਚ ਇਸ ਨਿਯਮ ਦਾ ਪ੍ਰਸਤਾਵ ਰੱਖਿਆ ਸੀ।