
ਅਮਰੀਕਾ ਨੇ ਕਿਹਾ ਕਿ ਰੂਸ ਕੋਲੋਂ ਮਿਸਾਇਲ ਰੱਖਿਆ ਸਿਸਟਮ ‘ਐਸ-400’ ਖਰੀਦਣ ਸਬੰਧੀ ਭਾਰਤ ਦੇ ਫੈਸਲੇ ਦਾ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਰੱਖਿਆ ਸਬੰਧਾਂ ‘ਤੇ ਅਸਰ ਪਵੇਗਾ।
ਨਵੀਂ ਦਿੱਲੀ: ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸ ਕੋਲੋਂ ਮਿਸਾਇਲ ਰੱਖਿਆ ਸਿਸਟਮ ‘ਐਸ-400’ ਖਰੀਦਣ ਸਬੰਧੀ ਭਾਰਤ ਦੇ ਫੈਸਲੇ ਦਾ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਰੱਖਿਆ ਸਬੰਧਾਂ ‘ਤੇ ਅਸਰ ਪਵੇਗਾ। ਰੂਸ ਦੀ ਅਤਿ-ਆਧੁਨਿਕ ਮਿਜ਼ਾਈਲ ਡਿਫੈਂਸ ਸਿਸਟਮ ‘ਐਸ-400’ ਪਰਤ ਤੋਂ ਹਵਾ ‘ਤੇ ਕਾਬੂ ਪਾਉਣ ਦੇ ਸਮਰੱਥ ਹੈ। ਚੀਨ ਨੇ ਰੂਸ ਦੀ ਇਸ ਪ੍ਰਣਾਲੀ ਦੀ ਖਰੀਦ ਲਈ 2014 ਵਿਚ ਸਭ ਤੋਂ ਪਹਿਲਾਂ ਸਮਝੌਤਾ ਕੀਤਾ ਸੀ। ਭਾਰਤ ਅਤੇ ਰੂਸ ਵਿਚਕਾਰ ਇਸ ਸਿਸਟਮ ਦੀ ਖਰੀਦ ਲਈ ਪਿਛਲੇ ਸਾਲ ਅਕਤੂਬਰ ਵਿਚ 5 ਅਰਬ ਡਾਲਰ ਦਾ ਸਮਝੌਤਾ ਹੋਇਆ ਸੀ।
S-400
ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਕਾਰ ਵਪਾਰਕ ਚਰਚਾ ਤੋਂ ਬਾਅਦ ਹੋਇਆ ਸੀ। ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਕੋਲੋਂ ਐਸ-400 ਹਵਾਈ ਰੱਖਿਆ ਸਿਸਟਮ ਖਰੀਦਣ ਲਈ ਫੈਸਲਾ ਜਰੂਰੀ ਹੈ। ਉਹਨਾਂ ਕਿਹਾ ਕਿ ਐਸ-400 ਮਿਸਾਇਲ ਰੱਖਿਆ ਪ੍ਰਣਾਲੀ ਸੌਦੇ ਦਾ ਨਤੀਜਾ ਅਮਰੀਕੀ ਪਾਬੰਧੀ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ।
Prime Minister Narendra Modi and Russian President Vladimir Putin
ਅਮਰੀਕੀ ਕਾਂਗਰਸ ਨੇ ਰੂਸ ਕੋਲੋਂ ਹਥਿਆਰਾਂ ਦੀ ਖਰੀਦ ਰੋਕਣ ਲਈ Countering America's Adversaries Through Sanctions Act ਬਣਾਇਆ ਗਿਆ ਸੀ। ਇਸ ਕਾਨੂੰਨ ਤਹਿਤ ਅਮਰੀਕਾ ਪਾਬੰਧੀ ਲਗਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤ ਐਸ-400 ਮਿਸਾਇਲ ਰੱਖਿਆ ਪ੍ਰਣਾਲੀ ਖਰੀਦਣ ਦੇ ਫੈਸਲੇ ‘ਤੇ ਅੱਗੇ ਵਧਦਾ ਹੈ ਤਾਂ ਉਸਦੇ ਰੱਖਿਆ ਸਬੰਧਾਂ ‘ਤੇ ਗੰਭੀਰ ਅਸਰ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਸਪੱਸ਼ਟ ਮੰਨਣਾ ਹੈ ਕਿ ਰੂਸ ਦੀ ਆਧੁਨਿਕ ਤਕਨਾਲੋਜੀ ਖਰੀਦਣ ਨਾਲ ਰੂਸ ਨੂੰ ਗਲਤ ਸੁਨੇਹਾ ਜਾਵੇਗਾ, ਉਹ ਵੀ ਉਸ ਸਮੇਂ ਜਦੋਂ ਰੂਸ ਨੇ ਹਮਲੇ ਦਾ ਰੁਖ ਅਪਣਾਇਆ ਹੋਇਆ ਹੈ।