
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਨਾਟਕਾ ਦੇ ਮੈਸੂਰ ਜ਼ਿਲ੍ਹੇ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਮੈਸੂਰ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਨਾਟਕਾ ਦੇ ਮੈਸੂਰ ਜ਼ਿਲ੍ਹੇ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਮਜਬੂਰ ਪਿਤਾ ਨੇ ਅਪਣੇ ਪੁੱਤਰ ਦੀ ਦਵਾਈ ਲਈ ਕੜਾਕੇ ਦੀ ਧੁੱਪ ਵਿਚ 300 ਕਿਲੋਮੀਟਰ ਤੱਕ ਦਾ ਸਫ਼ਰ ਸਾਈਕਲ ਜ਼ਰੀਏ ਤੈਅ ਕੀਤਾ। ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਪਿਓ ਦੇ ਹੌਂਸਲੇ ਨੂੰ ਸਲਾਮ ਕਰ ਰਿਹਾ ਹੈ। ਕਈ ਸਥਾਨਕ ਨੇਤਾਵਾਂ ਨੇ ਇਸ ਪਿਤਾ ਨਾਲ ਅਪਣੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਸ ਨੂੰ ਲੈ ਕੇ ਲੋਕ ਉਹਨਾਂ ਦੀ ਸਖ਼ਤ ਨਿੰਦਾ ਕਰ ਰਹੇ ਹਨ।
Father Cycling 300 Km For Taking Medicine For His son
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਨਾਟਕਾ ਵਿਚ ਲਾਕਡਾਊਨ ਲੱਗਿਆ ਹੋਇਆ ਹੈ। ਆਵਾਜਾਈ ਸਹੂਲਤ ਨਾ ਹੋਣ ਦੇ ਚਲਦਿਆਂ ਇਸ ਪਿਤਾ ਨੇ ਅਪਣੇ 10 ਸਾਲ ਦੇ ਬਿਮਾਰ ਬੇਟੇ ਲਈ 300 ਕਿਲੋਮੀਟਰ ਤੱਕ ਸਾਈਕਲ ਚਲਾਈ। ਇਸ ਦੇ ਲਈ ਉਹਨਾਂ ਨੂੰ ਤਿੰਨ ਦਿਨ ਦਾ ਸਮਾਂ ਲੱਗਿਆ। ਕੋਪੁੱਲ ਪਿੰਡ ਦੇ ਰਹਿਣ ਵਾਲੇ ਆਨੰਦ 23 ਮਈ ਨੂੰ ਦਵਾਈ ਲੈਣ ਘਰੋਂ ਨਿਕਲੇ ਸੀ ਅਤੇ ਉਹ 26 ਮਈ ਨੂੰ ਪਿੰਡ ਵਾਪਸ ਪਰਤੇ।
Father Cycling 300 Km For Taking Medicine For His son
ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਬੱਚੇ ਦੀ ਦਵਾਈ 18 ਸਾਲ ਤੋਂ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਤਾਂ ਉਸ ਨੂੰ ਮਿਰਗੀ ਦੇ ਦੌਰੇ ਪੈ ਸਕਦੇ ਹਨ। ਜਦੋਂ ਡਾਕਟਰਾਂ ਨੂੰ ਆਨੰਦ ਦੇ ਸਾਈਕਲ ’ਤੇ ਆਉਣ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਆਨੰਦ ਨੂੰ ਇਕ ਹਜ਼ਾਰ ਰੁਪਏ ਵੀ ਦਿੱਤੇ। ਸੋਸ਼ਲ ਮੀਡੀਆ ’ਤੇ ਆਨੰਦ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਉਹਨਾਂ ਨੂੰ ਮਿਲਣ ਪਹੁੰਚ ਰਹੇ ਹਨ। ਅਜਿਹੇ ਵਿਚ ਸਥਾਨਕ ਨੇਤਾ ਵੀ ਪਿੱਛੇ ਨਹੀਂ ਰਹੇ।
Father Cycling 300 Km For Taking Medicine For His son
ਕਰਨਾਟਕ ਤੋਂ ਯੂਥ ਕਾਂਗਰਸ ਦੇ ਵਰਕਰ ਆਨੰਦ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਨੇ ਉਸ ਨੂੰ ਕੁਝ ਦਵਾਈਆਂ ਅਤੇ ਰਾਸ਼ਨ ਦਿੱਤਾ। ਜਦੋਂ ਇਹਨਾਂ ਨੇਤਾਵਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਲੋਕਾਂ ਨੇ ਇਹਨਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਲੋਕਾਂ ਦਾ ਕਹਿਣਾ ਹੈ ਕਿ ਹੁਣ ਮਦਦ ਕਰਨ ਦਾ ਕੀ ਫਾਇਦਾ ਜਦੋਂ ਲੋੜ ਸੀ ਉਦੋਂ ਤਾਂ ਕੋਈ ਸਿਆਸੀ ਨੇਤਾ ਨਹੀਂ ਪਹੁੰਚਿਆ। ਸੋਸ਼ਲ ਮੀਡੀਆ ਜ਼ਰੀਏ ਲੋਕ ਸਥਾਨਕ ਨੇਤਾਵਾਂ ’ਤੇ ਅਪਣਾ ਗੁੱਸਾ ਕੱਢ ਰਹੇ ਹਨ।