
ਟੀਕਾਕਰਨ ਸੰਬੰਧੀ ਮਾਮਲਾ ਹੁਣ ਦੇਸ਼ ਦੀ ਸਰਵਉੱਚ ਅਦਾਲਤ 'ਚ
ਨਵੀਂ ਦਿੱਲੀ: ਕੋਰੋਨਾ ਸੰਕਟ ਨੂੰ ਕੰਟਰੋਲ ਕਰਨ ਲਈ ਦੇਸ਼ ਵਿੱਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ, ਪਰ ਕਈਂ ਥਾਵਾਂ ਤੇ ਟੀਕੇ ਦੀ ਘਾਟ ਕਾਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ।
corona vaccine
ਟੀਕਾਕਰਨ ਸੰਬੰਧੀ ਮਾਮਲਾ ਹੁਣ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਟੀਕਾਕਰਨ ਨੀਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੰਗੀ ਹੈ।
Supreme Court
ਕੇਂਦਰ ਸਰਕਾਰ ਨੂੰ ਹੁਣ ਤੱਕ ਹਰ ਕਿਸਮ ਦੇ ਕੋਰੋਨਾ ਟੀਕੇ (ਕੋਵੈਕਸਿਨ, ਕੋਵੀਸ਼ੇਲਡ ਅਤੇ ਸਪੱਟਨਿਕ ਵੀ) ਦੀ ਖਰੀਦ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ।
ਅਦਾਲਤ ਨੇ ਯੋਗ ਵਿਅਕਤੀਆਂ ਦੀ ਤੁਲਨਾ ਵਿੱਚ ਟੀਕਾਕਰਨ ਮੁਹਿੰਮ ਦੇ ਪਹਿਲੇ ਤਿੰਨ ਪੜਾਵਾਂ ਵਿੱਚ ਟੀਕਾ ਪ੍ਰਾਪਤ ਕਰਨ ਵਾਲੀ ਆਬਾਦੀ ਦੀ ਪ੍ਰਤੀਸ਼ਤਤਾ ਬਾਰੇ ਅੰਕੜੇ ਮੰਗੇ ਹਨ।
Covid 19 Vaccine
ਇਸ ਵਿੱਚ ਟੀਕਾ ਲਗਵਾਉਣ ਵਾਲੀ ਸ਼ਹਿਰੀ ਆਬਾਦੀ ਵਾਂਗ ਟੀਕਾ ਲਗਵਾਉਣ ਵਾਲੇ ਪੇਂਡੂ ਆਬਾਦੀ ਦੀ ਪ੍ਰਤੀਸ਼ਤਤਾ ਬਾਰੇ ਅੰਕੜੇ ਮੰਗੇ ਹਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਵੈਕਸੀਨ ਕਦੋਂ ਖਰੀਦੀ ਗਈ ਸੀ ਇਸ ਬਾਰੇ ਅਦਾਲਤ ਨੂੰ ਪੂਰਾ ਵੇਰਵਾ ਦੇਵੇ। ਸਰਕਾਰ ਵੱਲੋਂ ਦਿੱਤੇ ਗਏ ਅੰਕੜਿਆਂ ਵਿਚ ਟੀਕੇ ਦੀ ਖਰੀਦ ਦੇ ਸੰਬੰਧ ਵਿਚ ਕ੍ਰਮਵਾਰ ਜਾਣਕਾਰੀ ਦੇਣੀ ਪਵੇਗੀ।