ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਵਾਲੇ ਬਾਬੇ ਦਾ ਸੱਚ ਆਇਆ ਸਾਹਮਣੇ, ਖੁੱਲ੍ਹੇ ਕਈ ਰਾਜ਼
Published : Jun 2, 2021, 6:38 pm IST
Updated : Jun 2, 2021, 6:40 pm IST
SHARE ARTICLE
the ascetic baba who claimed to know the matter of the mind
the ascetic baba who claimed to know the matter of the mind

ਕੁਝ ਆਮ ਗੱਲਾਂ ਦੱਸ ਕੇ ਵਹਿਮਾਂ ਭਰਮਾਂ ਦੇ ਜਾਲ 'ਚ ਫਸਾ ਲੈਂਦਾ

ਜੈਪੁਰ-ਦੁਨੀਆ 'ਤੇ ਤੁਹਾਨੂੰ ਅਜਿਹੇ ਪਖੰਡੀ ਲੋਕ ਵੀ ਮਿਲ ਜਾਣਗੇ ਜੋ ਆਪਣੇ-ਆਪ ਨੂੰ ਰੱਬ ਸਮਝ ਕੇ ਦੂਜਿਆਂ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ ਅਤੇ ਬਾਅਦ 'ਚ ਉਨ੍ਹਾਂ ਤੋਂ ਪੈਸੇ ਠੱਗ ਲੈਂਦੇ ਹਨ। ਕਈ ਭੋਲੇ-ਭਾਲੇ ਲੋਕ ਉਨ੍ਹਾਂ ਦੇ ਸ਼ਿਕੰਜੇ 'ਚ ਵੀ ਫਸ ਜਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਹੈ।

ਦਰਅਸਲ ਜੈਪੁਰ 'ਚ ਇਕ ਪਖੰਡੀ ਤਪੱਸਵੀ ਬਾਬਾ ਆਪਣੇ ਆਪ ਨੂੰ ਰੱਬ ਦੱਸਦੇ ਹੋਏ ਮਹਿਲਾਵਾਂ ਦੇ ਮਨ ਦੀ ਗੱਲ ਪੜ੍ਹ ਲੈਣ ਦਾ ਦਾਅਵਾ ਕਰਦਾ ਹੈ। ਕੁਝ ਆਮ ਗੱਲਾਂ ਦੱਸ ਕੇ ਵਹਿਮਾਂ ਭਰਮਾਂ ਦੇ ਜਾਲ 'ਚ ਫਸਾ ਲੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਦੇ ਮਨ ਦੀ ਗੱਲ ਜਾਣਨ ਵਾਲਾ ਬਾਬਾ ਆਪਣੀ ਖੁਦ ਦੀ ਕਿਸਮਤ ਨੂੰ ਨਹੀਂ ਸਮਝ ਪਾਇਆ।

the ascetic baba who claimed to know the matter of the mindthe ascetic baba who claimed to know the matter of the mindਜੈਪੁਰ ਦੇ ਬਿੰਦਾਯਕਾ ਦੀ ਪੀੜਤਾ ਨੇ ਦੱਸਿਆ ਕਿ ਆਸ਼ਰਮ 'ਚ ਗਰਭਵਤੀ ਹੋਣ 'ਤੇ ਮਹਿਲਾਵਾਂ ਨੂੰ ਗੋਲੀਆਂ ਖਵਾ ਕੇ ਉਨ੍ਹਾਂ ਦਾ ਗਰਭਪਾਤ ਕਰਵਾਉਂਦਾ ਸੀ।
60 ਸਾਲ ਦੇ ਤਪੱਸਵੀ ਬਾਬੇ ਨੇ ਘਰੇਲੂ ਝਗੜੇ ਦਾ ਫਾਇਦਾ ਚੁੱਕਦੇ ਹੋਏ ਕਈ ਪਰਿਵਾਰ ਵੀ ਬਰਬਾਦ ਕਰ ਦਿੱਤੇ ਹਨ। ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵੀ ਠੱਗ ਲਏ। ਦੱਸ ਦੇਈਏ ਕਿ ਬਾਬੇ ਵਿਰੁੱਧ ਪਹਿਲਾਂ ਵੀ 4 ਮਹਿਲਾਵਾਂ ਨੇ ਭਾਂਕਰੋਟਾ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਰੱਖਿਆ ਹੈ। ਫਿਲਹਾਲ ਬਾਬਾ ਜੇਲ 'ਚ ਹੈ ਅਤੇ ਮਹਿਲਾਵਾਂ ਨੇ ਬਾਬੇ ਦੇ ਸੇਵਕਾਂ ਵਿਰੁੱਧ ਡਰਾਉਣ ਦੀ ਧਮਕੀ ਵੀ ਦੀ ਸ਼ਿਕਾਇਤ ਦਿੱਤੀ ਹੈ।

ਬਾਬੇ ਦਾ ਇਹ ਕਾਲਾ ਚਿੱਠਾ ਉਹ ਸਮੇਂ ਬਾਹਰ ਆਇਆ ਜਦੋਂ ਇਕ ਮਹਿਲਾ ਨੂੰ ਉਸ ਨੇ ਆਪਣੇ ਕਮਰੇ 'ਚ ਬੁਲਾਇਆ। ਬਿੰਦਾਯਕਾ ਦੀ ਪੀੜਤਾ ਨੇ ਦੱਸਿਆ ਕਿ ਆਸ਼ਰਮ 'ਚ ਜਾਣ ਵਾਲੀਆਂ ਮਹਿਲਾਵਾਂ ਨੂੰ ਬਾਬੇ ਦੇ ਕਮਰੇ 'ਚ ਲਿਜਾਇਆ ਜਾਂਦਾ ਸੀ। ਬਾਬੇ ਨੂੰ ਜਿਹੜੀ ਮਹਿਲੀ ਖੁਦ ਸਮਰਪਿਤ ਕਰ ਦਿੰਦੀ ਤਾਂ ਠੀਕ ਨਹੀਂ ਤਾਂ ਭੰਗ ਦਾ ਨਸ਼ਾ ਕਰਵਾ ਕੇ ਬਲਾਤਕਾਰ ਕਰਦਾ ਸੀ। ਬਾਬੇ ਦੀਆਂ ਕੁਝ ਖਾਸ ਮਹਿਲਾ ਸੇਵਾਦਾਰ ਸਨ, ਜੋ ਇਸ ਕੰਮ 'ਚ ਬਾਬੇ ਦਾ ਸਾਥ ਦਿੰਦੀਆਂ ਸਨ।

the ascetic baba who claimed to know the matter of the mindthe ascetic baba who claimed to know the matter of the mindਜੇਕਰ ਕੋਈ ਮਹਿਲਾ ਗਰਭਵਤੀ ਹੋ ਜਾਂਦੀ ਤਾਂ ਬਾਬਾ ਮਹਿਲਾ ਸੇਵਾਦਾਰ ਨੂੰ ਬੁਲਾ ਕੇ ਗੋਲੀਆਂ ਖਵਾ ਦਿੰਦਾ ਸੀ। ਦੱਸ ਦੇਈਏ ਕਿ ਹਰਮਾੜਾ ਪੁਲਸ ਨੇ ਤਪੱਸਵੀ ਬਾਬੇ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਇਕ ਆਸ਼ਰਮ ਤੋਂ ਭੰਗ ਦੇ ਬੂਟੇ ਵੀ ਬਰਾਮਦ ਕੀਤੇ। ਤਪੱਸਵੀ ਬਾਬਾ ਆਸ਼ਰਮ 'ਚ ਵੀ ਭੰਗ ਦੀ ਖੇਤੀ ਕਰਦਾ ਸੀ। ਪੁਲਸ ਨੇ ਬਾਬਾ ਦੇ ਦਿੱਲੀ ਰੋਡ ਸਥਿਤ ਆਸ਼ਰਮ ਤੋਂ ਇਕ ਸੇਵਾਦਾਰ ਨੂੰ ਵੀ ਗ੍ਰਿਫਤਾਰ ਕੀਤਾ ਸੀ।

ਇਸ ਭੰਗ ਦਾ ਇਸਤੇਮਾਲ ਉਹ ਪਕੌੜੇ ਬਣਾ ਕੇ ਮਹਿਲਾਵਾਂ ਨੂੰ ਖਵਾਉਂਦਾ ਸੀ ਅਤੇ ਨਸ਼ਾ ਹੋਣ 'ਤੇ ਫਿਰ ਮਹਿਲਾਵਾਂ ਨਾਲ ਬਲਾਤਕਾਰ ਕਰਦਾ ਸੀ। ਬਾਬੇ ਦਾ ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਮਹਿਲਾ ਦਾ ਪਤੀ ਨਾਲ ਵਿਵਾਦ ਹੋ ਗਿਆ ਅਤੇ ਉਹ ਆਪਣੇ ਪੇਕੇ ਚੱਲੀ ਗਈ। ਦੋਵਾਂ ਦਾ ਮਾਮਲਾ ਇੰਨਾ ਵਧ ਗਿਆ ਕਿ ਕੁੱਟਮਾਰ ਤੱਕ ਗੱਲ ਪਹੁੰਚ ਗਈ। ਆਪਣੀ ਭੈਣ ਦੇ ਕਹਿਣ 'ਤੇ ਪੀੜਤਾ ਤਪੱਸਵੀ ਬਾਬੇ ਕੋਲ ਗਈ ਤਾਂ ਬਾਬੇ ਨੇ ਦੋਵਾਂ ਨੂੰ ਆਸ਼ਰਮ 'ਚ ਆਉਣ ਲਈ ਕਿਹਾ।

ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਸ਼ਰਮ 'ਚ ਗਈ ਤਾਂ ਬਾਬੇ ਦੀ ਮਹਿਲਾ ਸੇਵਾਦਾਰਾਂ ਨੇ ਰਾਤ ਨੂੰ ਵੀ ਰੁਕ ਕੇ ਸੇਵਾ ਕਰਨ ਨੂੰ ਕਿਹਾ। ਉਹ ਰਾਤ ਨੂੰ ਆਸ਼ਰਮ 'ਚ ਰੁਕੀ ਤਾਂ ਉਸ ਨੂੰ ਹੋਰ ਮਹਿਲਾਵਾਂ ਨਾਲ ਬਾਬੇ ਦੇ ਕਮਰੇ 'ਚ ਲਿਜਾਇਆ ਗਿਆ ਜਿਥੇ ਕੁਝ ਮਹਿਲਾ ਸੇਵਾਦਾਰ ਹੱਥ-ਪੈਰ ਦਬਾ ਰਹੀਆਂ ਸਨ। ਉਹ ਚੋਥੇ ਦਿਨ ਗਈ ਤਾਂ ਬਾਬੇ ਨੇ ਕੱਪੜੇ ਉਤਾਰਨ ਨੂੰ ਕਿਹਾ ਅਤੇ ਉਹ ਡਰ ਕੇ ਉਥੋਂ ਜਾਣ ਲੱਗੀ ਤਾਂ ਬਾਬਾ ਨੇ ਕਿਹਾ ਕਿ ਇਹ ਤੇਰੀ ਪ੍ਰੀਖਿਆ ਲੈ ਰਿਹਾ ਸੀ।

the ascetic baba who claimed to know the matter of the mindthe ascetic baba who claimed to know the matter of the mindਪੀੜਤਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਬਾਬਾ ਨੇ ਕਮਰੇ 'ਚ ਬੁਲਾਇਆ ਅਤੇ ਭੰਗ ਦੀਆਂ ਗੋਲੀਆਂ ਖਵਾ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਤੋਂ ਮੰਦਰ ਬਣਾਉਣ ਦੇ ਨਾਂ 'ਤੇ 13 ਲੱਖ ਰੁਪਏ ਤੋਂ ਵਧੇਰੇ ਦੀ ਰਾਸ਼ੀ ਵੀ ਲਈ ਗਈ।ਪੀੜਤਾ ਦੇ ਪਤੀ ਨੇ ਦੱਸਿਆ ਕਿ ਬਾਬਾ ਦਾ ਪਹਿਲਾ ਆਸ਼ਰਮ ਮੁਕੁੰਦਪੁਰਾ, ਦੂਜਾ ਦਿੱਲੀ ਰੋਡ 'ਤੇ ਚੌਕ ਪਿੰਡ, ਤੀਸਰਾ ਸੀਕਰ 'ਚ ਕੋਛੋਰ, ਚੌਥੀ ਡਿੱਗੀ ਰੋਡ ਅਤੇ ਪੰਜਵਾ ਕਾਲਵਾੜ ਰੋਡ 'ਤੇ ਹੈ। ਬਾਬਾ ਨੇ ਹਰ ਆਸ਼ਰਮ 'ਚ ਜਾਣ ਲਈ ਵੱਖ-ਵੱਖ ਦਿਨ ਤੈਅ ਕਰ ਰੱਖੇ ਹਨ। ਪੀੜਤਾ ਨੇ ਦੱਸਿਆ ਕਿ ਆਸ਼ਰਮ 'ਚ 150 ਤੋਂ ਵਧੇਰੇ ਸੇਵਾਦਾਰ ਹਨ।

Location: India, Punjab

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement