Somnath Bharti News: AAP ਆਗੂ ਦਾ ਬਿਆਨ, ‘ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਸਿਰ ਮੁੰਨਵਾ ਲਵਾਂਗਾ’
Published : Jun 2, 2024, 9:07 am IST
Updated : Jun 2, 2024, 9:07 am IST
SHARE ARTICLE
"Will Shave My Head If...": AAP's Somnath Bharti On Exit Polls

ਕਈ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਦੇ ਸਰਵੇਖਣਾਂ) ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਸੱਤਾ ਵਿਚ ਬਣੇ ਹੋਏ ਦਿਖਾਇਆ

Somnath Bharti News: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੋਮਨਾਥ ਭਾਰਤੀ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਅਪਣਾ ਸਿਰ ਮੁੰਨਵਾ ਦੇਣਗੇ। ਇਸ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਵਾਰ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਕੇਂਦਰ ਵਿਚ ਮਜ਼ਬੂਤ ​​ਅਤੇ ਸਥਿਰ ਸਰਕਾਰ ਬਣਾਏਗੀ।

ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ, ਸ਼ਨਿਚਰਵਾਰ ਨੂੰ ਆਏ ਕਈ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਦੇ ਸਰਵੇਖਣਾਂ) ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਸੱਤਾ ਵਿਚ ਬਣੇ ਹੋਏ ਦਿਖਾਇਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ ( NDA) ਨੂੰ ਭਾਰੀ ਬਹੁਮਤ ਮਿਲਣ ਦਾ ਅੰਦਾਜ਼ਾ ਹੈ।

ਨਵੀਂ ਦਿੱਲੀ ਲੋਕ ਸਭਾ ਸੀਟ ਤੋਂ 'ਆਪ' ਉਮੀਦਵਾਰ ਭਾਰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ। ਭਾਰਤੀ ਨੇ ਕਿਹਾ, "ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਅਪਣਾ ਸਿਰ ਮੁਨਵਾ ਲਵਾਂਗਾ। ਮੇਰੇ ਸ਼ਬਦ ਯਾਦ ਰੱਖੋ। 4 ਜੂਨ ਨੂੰ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋ ਜਾਣਗੇ ਅਤੇ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ।"

ਉਨ੍ਹਾਂ ਕਿਹਾ, "ਵਿਰੋਧੀ ਗਠਜੋੜ ਇੰਡੀਆ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤੇਗਾ। ਮੋਦੀ ਦੇ ਡਰ ਕਾਰਨ ਐਗਜ਼ਿਟ ਪੋਲ ਉਨ੍ਹਾਂ ਨੂੰ ਹਾਰਦਾ ਨਹੀਂ ਦਿਖਾ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ 4 ਜੂਨ ਨੂੰ ਅਸਲ ਨਤੀਜਿਆਂ ਦਾ ਇੰਤਜ਼ਾਰ ਕਰਨਾ ਹੋਵੇਗਾ। ਭਾਜਪਾ ਦੇ ਖਿਲਾਫ ਭਾਰੀ ਵੋਟਾਂ ਪਾਈਆਂ ਹਨ।"

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਇੰਡੀਆ ਗਠਜੋੜ ਨੇਤਾਵਾਂ ਦੀ ਬੈਠਕ ਤੋਂ ਬਾਅਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਲੋਕਾਂ ਤੋਂ ਮਿਲੇ ਫੀਡਬੈਕ ਮੁਤਾਬਕ ਵਿਰੋਧੀ ਗਠਜੋੜ 295 ਤੋਂ ਵੱਧ ਸੀਟਾਂ 'ਤੇ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ, "ਇੰਡੀਆ ਇਕ ਮਜ਼ਬੂਤ ​​ਅਤੇ ਸਥਿਰ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ।" ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਸਿਰਫ਼ 220 ਸੀਟਾਂ ਮਿਲਣਗੀਆਂ ਜਦਕਿ ਐਨਡੀਏ ਨੂੰ 235 ਸੀਟਾਂ ਮਿਲਣਗੀਆਂ।

 (For more Punjabi news apart from "Will Shave My Head If...": AAP's Somnath Bharti On Exit Polls, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement