
ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿਚ ਪਿੰਡ ਵਾਲਿਆਂ ਨੇ ਬੱਚਾ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਹੋਣ ਦੇ ਸ਼ੱਕ ਵਿਚ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹਤਿਆ ਕਰ ਦਿਤੀ....
ਮੁੰਬਈ: ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿਚ ਪਿੰਡ ਵਾਲਿਆਂ ਨੇ ਬੱਚਾ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਹੋਣ ਦੇ ਸ਼ੱਕ ਵਿਚ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ ਕੁੱਝ ਹੋਰ ਲੋਕਾਂ ਨਾਲ ਇਨ੍ਹਾਂ ਪੰਜ ਜਣਿਆਂ ਨੂੰ ਰੇਨਪਾੜਾ ਇਲਾਕੇ ਵਿਚ ਬੱਸ ਵਿਚੋਂ ਉਤਰਦੇ ਵੇਖਿਆ ਗਿਆ। ਇਨ੍ਹਾਂ ਵਿਚੋਂ ਇਕ ਨੇ ਜਦ ਇਕ ਬੱਚੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਫ਼ਤਾਵਾਰੀ ਬਾਜ਼ਾਰ ਵਿਚ ਆਏ ਹੋਏ ਲੋਕਾਂ ਨੇ ਉਨ੍ਹਾਂ ਦਾ ਕੁਟਾਪਾ ਸ਼ੁਰੂ ਕਰ ਦਿਤਾ।
ਪੁਲਿਸ ਨੇ ਕਿਹਾ ਕਿ ਭੀੜ ਦੇ ਹਮਲੇ ਵਿਚ ਪੰਜ ਜਣੇ ਮਾਰੇ ਗਏ। ਪੁਲਿਸ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਅਫ਼ਵਾਹ ਚੱਲ ਰਹੀ ਸੀ ਕਿ ਇਲਾਕੇ ਵਿਚ ਬੱਚਾ ਚੋਰ ਗਿਰੋਹ ਸਰਗਰਮ ਹੈ। ਲਾਸ਼ਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭੇਜ ਦਿਤਾ ਗਿਆ ਹੈ। ਇਹ ਘਟਨਾ ਸਵੇਰੇ ਸਾਢੇ 11 ਵਜੇ ਵਾਪਰੀ। ਪੁਲਿਸ ਵਾਲਿਆਂ ਦੀ ਭੀੜ ਨਾਲ ਝੜਪ ਵੀ ਹੋਈ ਜਿਸ ਵਿਚ ਦੋ ਪੁਲਿਸ ਵਾਲੇ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਦੀਪਕ ਕੇਸਰਕਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਵਿਚ ਚਲ ਰਹੀਆ ਅਫ਼ਵਾਹਾਂ ਵਲ ਧਿਆਨ ਨਾ ਦਿਤਾ ਜਾਵੇ। (ਏਜੰਸੀ)