
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਪੈਂਦਾ ਹੋ ਗਿਆ ਹੈ
ਨਵੀਂ ਦਿੱਲੀ- ਪੁਰਾਣੀ ਦਿੱਲੀ ਦੇ ਹੌਜ ਕਾਜੀ ਦੇ ਲਾਲਕੁਆਂ ਇਲਾਕੇ ਵਿਚ ਦੇਰ ਰਾਤ ਨੂੰ ਪਾਰਕਿੰਗ ਨੂੰ ਲੈ ਕੇ ਸਥਾਨਕ ਨਿਵਾਸੀਆਂ ਦੇ ਦੋ ਗੁੱਟਾਂ ਵਿਚ ਸ਼ੁਰੂ ਹੋਏ ਵਿਵਾਦ ਨੇ ਫਿਰਕੂ ਰੂਪ ਲੈ ਲਿਆ ਹੈ ਅਤੇ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਇਕ ਨਾਬਾਲਗ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਘਟਨਾ ਦੌਰਾਨ ਇਕ ਗੁੱਟ ਦੇ ਇਲਾਕੇ ਵਿਚ ਧਾਰਮਿਕ ਸਥਾਨ ਵਿਚ ਵੀ ਤੋੜਫੋੜ ਕੀਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਪੈਂਦਾ ਹੋ ਗਿਆ ਹੈ। ਇਸ ਦੇ ਚੱਲਦੇ ਦੋਨਾਂ ਗੁੱਟਾਂ ਵਿਚ ਝਗੜਾ ਵੀ ਹੋਇਆ ਜਿਸ ਵਿਚ ਦੋ ਮੀਡੀਆ ਕਰਮਚਾਰੀ ਵੀ ਜਖ਼ਮੀ ਹੋ ਗਏ। ਫਿਲਹਾਲ ਇਲਾਕੇ ਵਿਚ ਭਾਰੀ ਮਾਤਰਾ ਤੇ ਪੁਲਿਸ ਤੈਨਾਤ ਹੈ। ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਕਰੀਬ ਦਸ ਵਜੇ ਇਕ ਵਿਅਕਤੀ ਸੜਕ ਤੇ ਇਕ ਘਰ ਦੇ ਸਾਹਮਣੇ ਆਪਣੀ ਸਕੂਟੀ ਖੜੀ ਕਰ ਰਿਹਾ ਸੀ।
ਉਸ ਸਮੇਂ ਮੌਜੂਦ ਸੰਜੀਵ ਗੁਪਤਾ ਨੇ ਇਸਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਜਗ੍ਹਾ ਉਸ ਦੇ ਠੇਲੇ ਦੇ ਲਈ ਹੈ। ਇਸ ਦੌਰਾਨ ਗੱਲ ਐਨੀ ਵਧ ਗਈ ਅਤੇ ਸੰਜੀਵ ਨੇ ਆਪਣੇ ਸਾਥੀਆਂ ਨੂੰ ਆਪਣੇ ਨਾਲ ਮਿਲਾ ਕੇ ਉਸ ਵਿਅਕਤੀ ਦੀ ਕੁੱਟ ਮਾਰ ਕੀਤੀ ਅਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਕ ਨਾਬਾਲਗ ਸਮੇਤ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ।