
ਇਸ ਦੀਆਂ ਤਸਵੀਰਾਂ ਲਾਰਗੋ ਦੀ ਨਿਵਾਸੀ ਕਰੇਨ ਮਸੂਨ ਦੁਆਰਾ ਕਲਿੱਕ ਕੀਤੀਆਂ ਗਈਆਂ ਹਨ
ਨਵੀਂ ਦਿੱਲੀ- ਫਲੋਰਿਡਾ ਸਥਿਤ ਸਮੁੰਦਰ ਤੱਟ ਤੇ ਇਕ ਪੰਛੀ ਨੇ ਆਪਣੇ ਬੱਚੇ ਨੂੰ ਭੁੱਖ ਨਾਲ ਤੜਪਦੇ ਦੇਖ ਸਿਗਰਟ ਦਾ ਟੁਕੜਾ ਖਿਲਾ ਦਿੱਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਦਿਲ ਦਹਿਲਾਉਣ ਵਾਲੀਆਂ ਇਹ ਤਸਵੀਰਾਂ ਲਾਰਗੋ ਦੀ ਨਿਵਾਸੀ ਕਰੇਨ ਮਸੂਨ ਦੁਆਰਾ ਕਲਿੱਕ ਕੀਤੀਆਂ ਗਈਆਂ ਹਨ ਜਿਹਨਾਂ ਨੂੰ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤਾ ਹੈ।
Bird Feeding its Baby a Cigarette Butt
ਇਹ ਤਸਵੀਰਾਂ ਹੁਣ ਦੁਨੀਆਂ ਭਰ ਵਿਚ ਵਾਇਰਲ ਹੋ ਰਹੀਆਂ ਹਨ। ਕਰੰਨ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਪੀਲ ਕੀਤੀ ਕਿ ''ਜੇ ਤੁਸੀਂ ਬੀਚ ਤੇ ਜਾਂਦੇ ਹੋ ਤਾਂ ਉਸ ਨੂੰ ਸਾਫ਼ ਰੱਖੋ ਆਪਣਾ ਘਰ ਨਾ ਸਮਝੋ''। ਲੋਕਲ ਰਿਪੋਰਟ ਦੇ ਮੁਤਾਬਕ ਇਹਨਾਂ ਤਸਵੀਰਾਂ ਨੂੰ ਇਕ ਹਫ਼ਤੇ ਪਹਿਲਾਂ ਪਾਈਨਲਾਜ ਕਾਊਟੀ ਦੇ ਸੈਂਟ ਪਾਟਸ ਬੀਚ ਤੇ ਕਲਿਕ ਕੀਤਾ ਗਿਆ ਸੀ।
ਕਰੇਨ ਨੇ ਕਿਹਾ ਕਿ ਉਸ ਨੇ ਪੰਛੀ ਨੂੰ ਆਪਣੇ ਬੱਚੇ ਨੂੰ ਕੁੱਝ ਦਿੰਦੇ ਹੋਏ ਦੇਖਿਆ ਉਸ ਨੇ ਕਿਹਾ ਕਿ ਉਸ ਨੂੰ ਇਹਨਾਂ ਪਤਾ ਸੀ ਕਿ ਉਹ ਮੱਛੀ ਨਹੀਂ ਹੈ ਪਰ ਉਹ ਇਹ ਨਹੀਂ ਦੱਸ ਸਕਦੀ ਕਿ ਉਹ ਕੀ ਸੀ? ਉਹਨਾਂ ਨੇ ਕਿਹਾ ਕਿ ਤਸਵੀਰਾਂ ਕਲਿੱਕ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਘਰ ਜਾ ਕੇ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਿਗਰਟ ਦਾ ਟੁਕੜਾ ਸੀ। ਕਰੇਨ ਨੇ ਲਿਖਿਆ ਕਿ ਜੇ ਤੁਸੀਂ ਸਿਗਰਟ ਪੀਂਦੇ ਹੋ ਤਾਂ ਕਿਰਪਾ ਕਰ ਕੇ ਉਸ ਦੇ ਟੁਕੜੇ ਉੱਥੇ ਹੀ ਨਾ ਸੁੱਟੋ''।