
ਸਾਲਾਨਾ 73,878 ਕਰੋੜ ਦਾ ਨੁਕਸਾਨ
ਨਵੀਂ ਦਿੱਲੀ, 1 ਜੁਲਾਈ : ਦੇਸ਼ ਦੇ ਦੂਰਸੰਚਾਰ ਖੇਤਰ ਦੀ ਤੀਸਰੀ ਵੱਡੀ ਕੰਪਨੀ ਵੋਡਾਫੋਨ-ਆਈਡੀਆ ਨੇ ਬੁਧਵਾਰ ਨੂੰ ਕਿਹਾ ਕਿ ਸਿਖਰਲੀ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਬਕਾਏ ਦਾ ਪ੍ਰਬੰਧ ਕਰਨ ਤੋਂ ਬਾਅਦ ਮਾਰਚ 2020 ਨੂੰ ਖ਼ਤਮ ਹੋਏ ਵਿੱਤੀ ਸਾਲ ਦੌਰਾਨ ਉਸ ਦੀ ਸ਼ੁਧ ਹਾਨੀ 73,878 ਕਰੋੜ ਰੁਪਏ ਰਹੀ। ਇਹ ਕਿਸੇ ਵੀ ਭਾਰਤੀ ਕੰਪਨੀ ਦੀ ਹੋਈ ਹੁਣ ਤਕ ਦੀ ਸੱਭ ਤੋਂ ਵੱਡੀ ਸਾਲਾਨਾ ਹਾਨੀ ਹੈ। ਅਦਾਲਤ ਨੇ ਹੁਕਮ ਦਿਤਾ ਸੀ ਕਿ ਬਕਾਏ ਦੀ ਗਿਣਤੀ ਵਿਚ ਗੈਰ ਦੂਰਸੰਚਾਰ ਆਮਦਨ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੰਪਨੀ ਨੂੰ 51,400 ਕਰੋੜ ਰੁਪਏ ਦੇਣੇ ਹਨ।
File Photo
ਕੰਪਨੀ ਨੇ ਕਿਹਾ ਕਿ ਇਸ ਦੇਣਦਾਰੀ ਕਾਰਨ ਕੰਪਨੀ ਦਾ ਕੰਮਕਾਜ ਜਾਰੀ ਰਹਿਣ ਬਾਰੇ ਗੰਭੀਰ ਸ਼ੰਕਾ ਪੈਦਾ ਹੋਈ। ਵੋਡਾਫ਼ੋਨ ਆਈਡੀਆ ਨੇ ਸ਼ੇਅਰ ਬਾਜ਼ਾਰ ਨੂੰ ਦਸਿਆ ਕਿ ਮਾਰਚ ਤਿਮਾਹੀ ਦੌਰਾਨ ਉਸ ਦਾ ਸ਼ੁਧ ਨੁਕਸਾਨ 11,643.5 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 4,881.9 ਕਰੋੜ ਰੁਪਏ ਸੀ ਅਤੇ ਅਕਤੂਬਰ ਦਿਸੰਬਰ 2019 ਤਿਮਾਹੀ ਵਿਚ 6,438.8 ਕਰੋੜ ਰੁਪਏ ਸੀ। (ਪੀਟੀਆਈ)