
ਭਾਰਤ ਦੇ ਵਪਾਰੀਆਂ ਅਤੇ ਖਪਤਕਾਰਾਂ ਵਲੋਂ ਕੀਤੇ ਹਰੇਕ ਲੈਣ-ਦੇਣ ਲਈ ਪੇਟੀਐਮ ਐਪ ਨੇ ਕੀਤਾ ਕੈਸ਼ਬੈਕ ਦਾ ਐਲਾਨ।
ਨਵੀਂ ਦਿੱਲੀ: ਡਿਜੀਟਲ ਭੁਗਤਾਨ (Digital Payments) ਕਰਨ ਵਾਲੀ ਕੰਪਨੀ ਪੇਟੀਐਮ (Paytm) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਇੰਡੀਆ (Digital India) ਦੇ 6 ਸਾਲ ਪੂਰੇ ਹੋਣ ਮੌਕੇ, ਕੰਪਨੀ ਖਪਤਕਾਰਾਂ ਅਤੇ ਵਪਾਰੀਆਂ ਲਈ ਕੈਸ਼ਬੈਕ ਪ੍ਰੋਗਰਾਮ (Cashback Program) ਲੈ ਕੇ ਆ ਰਹੀ ਹੈ। ਇਸ ਪ੍ਰੌਗਰਾਮ ਲਈ 50 ਕਰੋੜ ਰੁਪਏ ਰੱਖੇ ਗਏ ਹਨ। ਕੰਪਨੀ ਨੇ ਪੇਟੀਐਮ ਐਪ ਰਾਹੀਂ ਭਾਰਤ ਦੇ ਵਪਾਰੀਆਂ ਅਤੇ ਖਪਤਕਾਰਾਂ ਵਲੋਂ ਕੀਤੇ ਗਏ ਹਰੇਕ ਲੈਣ-ਦੇਣ ਲਈ ਕੈਸ਼ਬੈਕ (Paytm to give Rs. 50 Crore cashback) ਦਾ ਐਲਾਨ ਕੀਤਾ ਹੈ।
ਹੋਰ ਪੜ੍ਹੋ: Instagram Rich List 2021: ਹਰ Paid Post ਤੋਂ ਕਰੋੜਾਂ ਰੁਪਏ ਕਮਾਉਂਦੇ ਹਨ ਪ੍ਰਿਯੰਕਾ ਤੇ ਵਿਰਾਟ
Paytm
ਹੋਰ ਪੜ੍ਹੋ: ਦਰਦਨਾਕ ਹਾਦਸਾ: ਘਰ ਬਾਹਰ ਬੈਠੇ ਲੋਕਾਂ ਨੂੰ ਟਰੱਕ ਨੇ ਕੁਚਲਿਆ, 4 ਬੱਚਿਆਂ ਸਣੇ 5 ਦੀ ਮੌਤ
ਕੰਪਨੀ ਵਲੋਂ ਇਹ ਪ੍ਰੋਗਰਾਮ ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਦੇਸ਼ ਭਰ ਦੇ 200 ਜ਼ਿਲਿ੍ਹਆਂ ਵਿਚ ਵਿਸ਼ੇਸ਼ ਮੁਹਿੰਮ ਨਾਲ ਸ਼ੁਰੂ ਕੀਤਾ ਜਾਵੇਗਾ। ਪੇਟੀਐਮ ਦੇ ਸੀ.ਈ.ਓ ਵਿਜੇ ਸ਼ੇਖਰ ਸ਼ਰਮਾ (CEO Vijay Shekhar Sharma) ਨੇ ਕਿਹਾ ਕਿ ਕੈਸ਼ਬੈਕ ਤੋਂ ਇਲਾਵਾ ਦਿਵਾਲੀ ਤੋਂ ਪਹਿਲਾਂ ਪੇਟੀਐਮ ਐਪ ’ਤੇ ਸਭ ਤੋਂ ਵੱਧ ਟ੍ਰਾਂਜੈਕਸ਼ਨ (Transactions) ਕਰਨ ਵਾਲੇ ਵਪਾਰੀਆਂ ਨੂੰ ਕੈਸ਼ਬੈਕ ਦੇ ਨਾਲ-ਨਾਲ ਮੁਫ਼ਤ ਸਾਊਂਡਬਾਕਸ (Soundbox) ਅਤੇ ਆਈ.ਓ.ਟੀ. ਉਪਕਰਣ (IoT Device) ਵੀ ਦਿੱਤੇ ਜਾਣਗੇ।