
Hopperhq.com ਨੇ ਜਾਰੀ ਕੀਤੀ ਆਪਣੀ ਇੰਸਟਾਗ੍ਰਾਮ ਰਿਚ ਲਿਸਟ 2021। ਸਿਰਫ ਦੋ ਭਾਰਤੀ ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਨੇ ਬਣਾਈ ਜਗ੍ਹਾ।
ਮੁੰਬਈ: ਅਸੀਂ ਸਭ ਜਾਣਦੇ ਹਾਂ ਕਿ ਮਸ਼ਹੂਰ ਸੇਲੇਬਸ (Celebs) ਵੱਖ-ਵੱਖ ਪ੍ਰੋਡਕਟਸ (Products Advertisements) ਦਾ ਇਸ਼ਤਿਹਾਰ ਦੇ ਕੇ ਚੰਗਾ ਪੈਸਾ ਕਮਾਉਂਦੇ ਹਨ। Hopperhq.com ਨੇ ਹਾਲ ਹੀ ਵਿਚ ਆਪਣੀ ਇੰਸਟਾਗ੍ਰਾਮ ਰਿਚ ਲਿਸਟ 2021 (Instagram Rich List 2021) ਜਾਰੀ ਕੀਤੀ ਹੈ। ਇਸ ਰਿਚ ਲਿਸਟ ਵਿਚ ਸਿਰਫ ਦੋ ਭਾਰਤੀ ਹੀ ਆਪਣੀ ਜਗ੍ਹਾ ਬਣਾ ਪਾਏ ਹਨ। ਉਹ ਦੋ ਭਾਰਤੀ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਕ੍ਰਿਕਟਰ ਵਿਰਾਟ ਕੋਹਲੀ (Priyanka Chopra and Virat Kohli are in Insta Rich List) ਹਨ।
ਇਹ ਵੀ ਪੜ੍ਹੋ - ਬਹੁਜਨ ਸਮਾਜ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਹੋਇਆ ਐਲਾਨ
Tweet
ਇਸ ਲਿਸਟ ‘ਚ ਦੱਸਿਆ ਗਿਆ ਹੈ ਕਿ ਪ੍ਰਿਯੰਕਾ ਨੂੰ ਆਪਣੀ ਹਰ ਪੇਡ ਪੋਸਟ (Paid Post) ਤੋਂ ਲਗਭਗ 3 ਕਰੋੜ ਦੀ ਕਮਾਈ ਹੁੰਦੀ ਹੈ। ਜਦਕਿ ਵਿਰਾਟ ਕੋਹਲੀ (Virat Kohli) ਨੂੰ ਆਪਣੀ ਪੇਡ ਪੋਸਟ ਤੋਂ 5 ਕਰੋੜ ਦੀ ਕਮਾਈ ਹੁੰਦੀ ਹੈ। ਲਿਸਟ ਦੇ ਟਾਪ 30 ਵਿਚ ਪ੍ਰਿਯੰਕਾ ਚੋਪੜਾ (Priyanka Chopra) 27ਵੇਂ ਅਤੇ ਵਿਰਾਟ 19ਵੇਂ ਰੈਂਕ ’ਤੇ ਹੈ।
ਇਹ ਵੀ ਪੜ੍ਹੋ - ਲੰਬੇ ਸਮੇਂ ਤੋਂ ਟਾਵਰ 'ਤੇ ਚੜ੍ਹੇ ਬੇਰੁਜ਼ਗਾਰ ETT ਅਧਿਆਪਕ ਨੇ ਖ਼ਤਮ ਕੀਤੀ ਭੁੱਖ ਹੜਤਾਲ
Virat Kohli and Priyanka Chopra
ਦੱਸ ਦੇਇਏ ਕਿ ਇਹ ਲਗਾਤਾਰ ਤੀਸਰਾ ਸਾਲ ਹੈ ਜਦੋਂ ਪ੍ਰਿਯੰਕਾ ਅਤੇ ਵਿਰਾਟ ਦਾ ਇੰਸਟਾਗ੍ਰਾਮ ਰਿਚ ਲਿਸਟ ਦੀ ਰੈਂਕਿੰਗ ਵਿਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਸਾਲ 2019 ਅਤੇ 2020 ਵਿਚ ਵੀ ਇਨ੍ਹਾਂ ਦੋਵਾਂ ਨੇ ਸੈਲੇਬ੍ਰਿਟੀ ਲਿਸਟ (Celebrity List) ਵਿਚ ਟਾਪ 100 ‘ਚ ਆਪਣੀ ਜਗ੍ਹਾ ਬਣਾਈ ਸੀ।
ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਤੰਜ਼, ‘ਜੁਲਾਈ ਆ ਗਿਆ, ਵੈਕਸੀਨ ਨਹੀਂ ਆਈ’, ਸਿਹਤ ਮੰਤਰੀ ਨੇ ਦਿੱਤਾ ਕਰਾਰਾ ਜਵਾਬ
The Rock
ਇਸ ਤੋਂ ਇਲਾਵਾ, ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੇਬ੍ਰਿਟੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਬਣੇ। ਰੋਨਾਲਡੋ ਨੇ ਆਪਣੀ ਹਰ ਪੇਡ ਪੋਸਟ ਤੋਂ 11.9 ਕਰੋੜ ਦੀ ਕਮਾਈ ਕੀਤੀ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਤੋਂ ਬਾਅਦ ਡਵੇਨ ਜਾਨਸਨ (Dwayne Johnson), ਜਿਨ੍ਹਾਂ ਨੂੰ ਦੀ ਰਾਕ (The Rock) ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਏਰੀਆਨਾ ਗ੍ਰਾਂਡੇ (Ariana Grande) ਦੂਜੇ ਅਤੇ ਤੀਜੇ ਸਥਾਨ ’ਤੇ ਹਨ।