
ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਨਵੀਂ ਦਿੱਲੀ: ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਦਿੱਲੀ (Rain in parts of Delhi) ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਬਾਰਿਸ਼ ਹੋਈ, ਜਿਸ ਨਾਲ ਮੌਸਮ (Delhi Weather) ਸੁਹਾਵਣਾ ਹੋ ਗਿਆ। ਦਿੱਲੀ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਹਾਲਾਂਕਿ ਬਾਰਿਸ਼ ਕਾਰਨ ਇਸ ਵਿਚ ਕਮੀ ਆ ਗਈ ਹੈ।
Rain
ਹੋਰ ਪੜ੍ਹੋ: ਹਮਾਸ ਵੱਲੋਂ ਅੱਗ ਲਾਉਣ ਵਾਲੇ ਗੁਬਾਰੇ ਭੇਜਣ ਤੋਂ ਬਾਅਦ ਇਜ਼ਰਾਈਲ ਨੇ ਰਾਤ ਭਰ ਕੀਤੇ ਹਵਾਈ ਹਮਲੇ
ਦਿੱਲੀ ਦੇ ਕਈ ਇਲਾਕਿਆਂ ਵਿਚ ਸ਼ਾਮ ਨੂੰ ਹਨੇਰੀ ਚੱਲੀ, ਜਿਸ ਤੋਂ ਬਾਅਦ ਬਾਰਿਸ਼ (Rain in Delhi today) ਸ਼ੁਰੂ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਐਨਸੀਆਰ ਦੇ ਨੋਇਡਾ ਅਤੇ ਗਾਜ਼ੀਆਬਾਦ ਵਿਚ ਵੀ ਬਾਰਿਸ਼ ਹੋਣ ਦੀ ਖ਼ਬਰ ਹੈ।
Rain
ਹੋਰ ਪੜ੍ਹੋ: ਵਿਦਿਆਰਥੀਆਂ ਦੇ ਟੀਕਾਕਰਨ ਸਬੰਧੀ ਅੰਕੜਿਆਂ ਦੇ ਅਧਾਰ 'ਤੇ ਹੋਵੇਗਾ ਕਾਲਜ ਖੋਲ੍ਹਣ ਦਾ ਫੈਸਲਾ
ਦੱਸ ਦਈਏ ਕਿ ਇਸ ਵਾਰ ਮਾਨਸੂਨ (Monsoon) ਦੀ ਬਾਰਿਸ਼ ਲਈ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ (Meteorological Department) ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ ਦੇ ਅਨੁਕੂਲ ਮੌਸਮੀ ਸਥਿਤੀਆਂ ਨਹੀਂ ਬਣ ਪਾ ਰਹੀਆਂ। ਪੱਛਮ ਤੋਂ ਚੱਲਣ ਵਾਲੀਆਂ ਗਰਮ ਹਵਾਵਾਂ ਮਾਨਸੂਨ ਦੀ ਨਮੀ ਨੂੰ ਸੋਖ ਰਹੀਆਂ ਹਨ, ਜਿਸ ਕਾਰਨ ਉੱਤਰ ਭਾਰਤ ਵਿਚ ਬਾਰਿਸ਼ ਨਹੀਂ ਹੋ ਪਾ ਰਹੀ। 7 ਜੁਲਾਈ ਦੇ ਆਸਪਾਸ ਮਾਨਸੂਨ ਦੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵੱਲ ਵਧਣ ਦੀ ਸੰਭਾਵਨਾ ਹੈ।