
ਗੁਜਰਾਤ ਦੇ ਅਹਿਮਦਾਬਾਦ ਜਿਲ੍ਹੇ ਦੇ ਬੋਲੇ ਤਾਲੁਕਾ ਦੇ ਕਵਿਥਾ ਪਿੰਡ ਵਿਚ ਦਲਿਤਾਂ ਅਤੇ ਦਰਬਾਰ ਰਾਜਪੂਤਾਂ 'ਚ ਤਨਾਅ ਹੋ ਗਿਆ। ਬਾਅਦ ਵਿਚ ਦਲਿਤ ਪੱਖ ਨੇ ਇਲਜ਼ਾਮ ਲਗਾਇਆ...
ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਜਿਲ੍ਹੇ ਦੇ ਬੋਲੇ ਤਾਲੁਕਾ ਦੇ ਕਵਿਥਾ ਪਿੰਡ ਵਿਚ ਦਲਿਤਾਂ ਅਤੇ ਦਰਬਾਰ ਰਾਜਪੂਤਾਂ 'ਚ ਤਨਾਅ ਹੋ ਗਿਆ। ਬਾਅਦ ਵਿਚ ਦਲਿਤ ਪੱਖ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਨਾਲ ਮੁੱਛਾ ਰੱਖਣ ਅਤੇ ਸ਼ਾਰਟਸ ਪਾਉਣ 'ਤੇ ਕੁੱਟ ਮਾਰ ਕੀਤੀ ਗਈ ਹੈ। ਹਾਲਾਂਕਿ ਓਬੀਸੀ ਭਾਈਚਰੇ ਤੋਂ ਆਉਣ ਵਾਲੇ ਦਰਬਾਰ ਰਾਜਪੂਤਾਂ ਦੀ ਪੁਲਿਸ ਵਿਚ ਦਰਜ ਸ਼ਿਕਾਇਤ ਵਿਚ ਕਿਹਾ ਗਿਆ ਕਿ ਸਕੂਲ ਵਿਚ ਦੋਹਾਂ ਭਾਈਚਾਰੇ ਦੇ ਬੱਚਿਆਂ 'ਚ ਹੋਏ ਝਗੜੇ ਤੋਂ ਬਾਅਦ ਦਲਿਤਾਂ ਨੇ ਉਨ੍ਹਾਂ ਨਾਲ ਮਾਰ ਕੁੱਟ ਕੀਤੀ ਹੈ। ਅਹਿਮਦਾਬਾਦ ਦੇ ਐਸਪੀ ਆਰਵੀ ਅਸਾਰੀ ਨੇ ਦੱਸਿਆ ਕਿ ਦੋਹਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
Gujrat police
ਜਦਕਿ ਦਰਬਾਰ ਭਾਈਚਾਰੇ ਦੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘੱਟ ਤੋਂ ਘੱਟ ਪੰਜ ਲੋਕ ਇਸ ਪੂਰੇ ਝਗੜੇ ਵਿਚ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸ਼ਿਕਾਇਤ ਮੁਤਾਬਕ, ਰਮਨਭਾਈ ਰਾਮਜੀ ਮਕਵਾਣਾ ਨੂੰ ਮੁੱਛਾਂ ਰੱਖਣ ਅਤੇ ਸ਼ਾਰਟਸ ਪਾਉਣ 'ਤੇ ਕੁੱਟਿਆ ਗਿਆ ਸੀ।
Fight
ਮਕਵਾਣਾ ਨੇ ਇਸ ਮਾਮਲੇ ਵਿਚ ਪਿੰਡ ਦੇ ਪੰਜ ਜਾਣੇ ਅਤੇ ਇਕ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਜਦਕਿ ਦੂਜੇ ਪੱਖ ਦੇ ਗੰਭੀਰ ਸਿੰਘ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਦਲਿਤਾਂ ਨੇ ਪਹਿਲਾਂ ਤੋਂ ਚਲਦੇ ਆ ਰਹੇ ਵਿਵਾਦ ਵਿਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਾਈਚਾਰੇ ਦੇ ਤਿੰਨ ਲੋਕਾਂ ਦੇ ਨਾਲ ਕੁੱਟ ਮਾਰ ਕੀਤੀ ਹੈ।
Injured
ਪਿਛਲੇ ਸਾਲ ਅਕਤੂਬਰ ਵਿਚ ਅਹਿਮਦਾਬਾਦ ਦੇ ਸਾਨੰਦ ਵਿਚ ਅਜਿਹੇ ਕਈ ਮਾਮਲੇ ਆਏ ਸਨ ਜਿਨ੍ਹਾਂ ਵਿਚ ਮੁੱਛਾਂ ਰੱਖਣ 'ਤੇ ਦਲਿਤਾਂ ਦੇ ਨਾਲ ਕੁੱਟ ਮਾਰ ਕੀਤੀ ਗਈ ਸੀ। ਪੁਲਿਸ ਸੂਤਰਾਂ ਮੁਤਾਬਕ, ਕਵਿਥਾ ਪਿੰਡ ਲੋਕਾਂ 'ਚ ਆਪਸੀ ਸਦਭਾਵਨਾ ਬਣਾਏ ਰੱਖਣ ਲਈ ਲੋਕ ਅਦਾਲਤ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪੁਲਿਸ ਟੀਮ ਵੀ ਪਿੰਡ ਦੇ ਲੋਕਾਂ ਵਿਚ ਜਾਤੀ ਵੈਰ ਭੜਕਾਉਣ ਤੋਂ ਰੋਕਣ ਲਈ ਪਿੰਡ 'ਤੇ ਨਜ਼ਰ ਰੱਖਦੀ ਹੈ।