
ਸ਼ੱਕ ਦੇ ਆਧਾਰ 'ਤੇ ਭੀੜ ਵਲੋਂ ਲੋਕਾਂ ਦੇ ਨਾਲ ਹੋ ਰਹੀ ਕਰੂਰਤਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਭਰ ਵਿਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ...
ਅਹਿਮਦਾਬਾਦ : ਸ਼ੱਕ ਦੇ ਆਧਾਰ 'ਤੇ ਭੀੜ ਵਲੋਂ ਲੋਕਾਂ ਦੇ ਨਾਲ ਹੋ ਰਹੀ ਕਰੂਰਤਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਭਰ ਵਿਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿਚ ਕਈ ਲੋਕਾਂ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪਏ ਹਨ, ਉਥੇ ਹੀ ਕਈ ਲੋਕ ਇਨ੍ਹਾਂ ਘਟਨਾਵਾਂ ਵਿਚ ਜ਼ਖ਼ਮੀ ਵੀ ਹੋਏ ਹਨ। ਇਕ ਵਾਰ ਫਿਰ ਤੋਂ ਦੋ ਨੌਜਵਾਨਾਂ ਦੇ ਨਾਲ ਮਾਰਕੁੱਟ ਹੋਈ, ਜਿਸ ਵਿਚ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਬੇਹੱਦ ਬੁਰੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ।
Hospital Dahod Gujratਮ੍ਰਿਤਕ ਅਜਮੇਰ ਮੇਹਤਾਲ ਧਾਨਪੁਰ ਤਹਿਸੀਲ ਦੇ ਉਂਡਾਰਕਾ ਦਾ ਰਹਿਣ ਵਾਲਾ ਸੀ। ਉਥੇ ਜ਼ਖ਼ਮੀ ਨੌਜਵਾਨ ਗਰਬਾਡਾ ਤਹਿਸੀਲ ਦੇ ਖਜੂਰੀਆ ਪਿੰਡ ਦਾ ਰਹਿਣ ਵਾਲਾ ਹੈ। ਮ੍ਰਿਤਕ 'ਤੇ 32 ਕੇਸ ਦਰਜ ਸਨ। ਪੁਲਿਸ ਨੇ ਇਸ ਪੂਰੇ ਮਮਾਲੇ ਵਿਚ ਜਾਂਚ ਸ਼ੁਰੂ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਰਾਜਕੋਟ ਅਤੇ ਅਹਿਮਦਾਬਾਦ ਵਿਚ ਇਸ ਤੋਂ ਪਹਿਲਾਂ ਭੀੜ ਨੇ ਬੱਚਾ ਚੋਰੀ ਦੇ ਦੋਸ਼ ਵਿਚ ਮਾਰਕੁੱਟ ਕੀਤੀ ਸੀ।
Man Dahod Gujratਰਾਜਕੋਟ ਵਿਚ ਇਕ ਮੰਤਦਰ ਦੇ ਪੁਜਾਰੀ ਨੇ ਇਕ ਵਿਅਕਤੀ ਨੂੰ ਦੇਖ ਕੇ ਬੱਚਾ ਚੋਰ ਦਾ ਰੌਲਾ ਪਾਇਆ ਸੀ। ਇਸ ਤੋਂ ਬਾਅਦ ਭੀੜ ਨੇ ਤੁਰੰਤ ਇਕੱਠੇ ਹੋ ਕੇ ਬਿਨਾਂ ਸੋਚੇ ਸਮਝੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ। ਉਥੇ ਅਹਿਮਦਾਬਾਦ ਵਿਚ ਬੱਚਾ ਚੋਰੀ ਦੇ ਦੋਸ਼ ਵਿਚ ਭੀੜ ਨੇ ਇਕ ਔਰਤ ਦੀ ਹੱਤਿਆ ਕਰ ਦਿਤੀ ਸੀ। ਗੁਜਰਾਤ ਹੀ ਨਹੀਂ, ਅਸਾਮ ਅਤੇ ਮਹਾਰਾਸ਼ਟਰ ਵਿਚ ਵੀ ਬੱਚਾ ਚੋਰੀ ਦੇ ਨਾਮ 'ਤੇ ਕਈ ਲੋਕਾਂ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ।
Dahod Gujrat Policeਉਥੇ ਕੁੱਝ ਦਿਨ ਪਹਿਲਾਂ ਹੀ ਗਊ ਤਸਕਰੀ ਦੇ ਸ਼ੱਕ ਵਿਚ ਰਾਜਸਥਾਨ ਦੇ ਅਲਵਰ ਵਿਚ ਰਕਬਰ ਨਾਮ ਦੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ ਸੀ। ਇਹ ਮਾਮਲਾ ਹਾਲੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਮਾਮਲੇ ਵਿਚ ਭੀੜ ਦੀ ਕੁੱਟਮਾਰ ਤੋਂ ਬਾਅਦ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਸੀ, ਜੋ ਲੜਕੇ ਦੀ ਮੌਤ ਦਾ ਕਾਰਨ ਬਣੀ। ਇਸ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਭੀੜ ਵਲੋਂ ਮਾਰਕੁੱਟ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
Hospital Dahod Gujrat ਉਤਰ ਪ੍ਰਦੇਸ਼ ਵਿਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਗਊ ਤਸਕਰੀ ਦੇ ਸ਼ੱਕ ਵਿਚ ਮੁਸਲਿਮ ਵਿਅਕਤੀ ਦੀ ਮਾਰਕੁੱਟ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਗਈ ਸੀ।