ਕੇਰਲ ਦੇ ਘਰ 'ਚ ਦਫ਼ਨ ਮਿਲੇ ਇਕੋ ਪਰਵਾਰ ਦੇ 4 ਲੋਕ
Published : Aug 2, 2018, 10:24 am IST
Updated : Aug 2, 2018, 10:24 am IST
SHARE ARTICLE
4 Members Of Family Found Buried
4 Members Of Family Found Buried

ਦਿੱਲੀ ਦੇ ਬੁਰਾੜੀ ਵਿਚ 11 ਲੋਕਾਂ ਦੇ ਸੁਸਾਇਡ ਮਾਮਲੇ ਤੋਂ ਬਾਅਦ ਹੁਣ ਕੇਰਲ ਵਿਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਥੋਡੂਪੁਜਾ ਵਿਚ ਇਕ ਹੀ ਪਰਵਾਰ ਦੇ...

ਕੇਰਲ : ਦਿੱਲੀ ਦੇ ਬੁਰਾੜੀ ਵਿਚ 11 ਲੋਕਾਂ ਦੇ ਸੁਸਾਇਡ ਮਾਮਲੇ ਤੋਂ ਬਾਅਦ ਹੁਣ ਕੇਰਲ ਵਿਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਥੋਡੂਪੁਜਾ ਵਿਚ ਇਕ ਹੀ ਪਰਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਦਫ਼ਨ ਮਿਲੀਆਂ ਹਨ। ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਹੜਕੰਪ ਦੀ ਹਾਲਤ ਹੈ। ਮਿਲੀ ਜਾਣਕਾਰੀ ਮੁਤਾਬਕ, ਇਦੁੱਕੀ ਜਿਲ੍ਹੇ ਦੇ ਥੋਡੂਪੁਜਾ ਵਿਚ ਇਕ ਘਰ 'ਚ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਰਨ ਵਾਲਿਆਂ ਦੀ ਪਹਿਚਾਣ ਕੇ. ਕ੍ਰਿਸ਼ਣਾ (51), ਸੁਸ਼ੀਲਾ (50), ਆਸ਼ਾ (21) ਅਤੇ ਅਰਜੁਨ (17) ਦੇ ਤੌਰ 'ਤੇ ਹੋ ਗਈ ਹੈ। ਇਹ ਸਾਰੇ ਇਕ ਹੀ ਪਰਵਾਰ ਦੇ ਦੱਸੇ ਜਾ ਰਹੇ ਹਨ।

4 Members killed4 Members killed

ਪੁਲਿਸ ਨੂੰ ਸ਼ੱਕ ਹੈ ਕਿ ਮਰਨ ਵਾਲਿਆਂ 'ਤੇ ਕਾਲਾ - ਜਾਦੂ ਕੀਤਾ ਗਿਆ ਸੀ। ਗੁਆੰਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਰਵਾਰ ਨੂੰ ਪਿਛਲੇ ਤਿੰਨ ਤੋਂ ਚਾਰ ਦਿਨ ਤੋਂ ਨਹੀਂ ਵੇਖਿਆ ਸੀ। ਸ਼ਾਇਦ 29 ਜੁਲਾਈ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਹੋਈ ਹੋਵੇਗੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਭਾਰੀ ਚੀਜ਼ ਨਾਲ ਉਨ੍ਹਾਂ ਨੂੰ ਮਾਰਿਆ ਗਿਆ ਸੀ। ਫਿਲਹਾਲ ਲਾਸ਼ਾਂ ਨੂੰ ਕੋੱਟਇਮ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

Kerala deathKerala death

ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਗੁਆਂਢੀ ਅਤੇ ਕੁੱਝ ਰਿਸ਼ਤੇਦਾਰ ਉਨ੍ਹਾਂ ਦੇ ਘਰ ਵਿਚ ਪੁਹੰਚੇ ਤਾਂ ਉਨ੍ਹਾਂ ਨੂੰ ਜ਼ਮੀਨ ਅਤੇ ਕੰਧਾਂ ਉਤੇ ਖੂਨ ਦੇ ਧੱਬੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ। ਪੁਲਿਸ ਨੇ ਦੱਸਿਆ ਕਿ ਮਕਾਨ ਦੇ ਪਿਛਲੇ ਪਾਸੇ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਪੋਲੀ ਮਿੱਟੀ ਦਿਖਾਈ ਦਿਤੀ ਅਤੇ ਜਦੋਂ ਉਨ੍ਹਾਂ ਨੇ ਮਿੱਟੀ ਹਟਾ ਕਰ ਦੇਖਿਆ ਤਾਂ ਉਸ ਵਿਚ ਇਕ ਦੇ ਉਤੇ ਇਕ, ਚਾਰ ਲਾਸ਼ਾਂ ਇਕ ਖੱਡੇ ਅੰਦਰ ਦਫ਼ਨ ਮਿਲੀਆਂ। ਲਾਸ਼ਾਂ 'ਤੇ ਜ਼ਖਮ ਦੇ ਨਿਸ਼ਾਨ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।

deathdeath

ਪੁਲਿਸ ਨੇ ਦੱਸਿਆ ਕਿ ਇਹਨਾਂ ਦੀ ਮੌਤ ਦੇ ਪਿੱਛੇ ਦਾ ਕਾਰਨ ਹੁਣੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਮੌਕੇ ਤੋਂ ਇਕ ਹਥੌੜਾ ਅਤੇ ਇਕ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੂੰ ਹੁਣੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਹੱਤਿਆ 3 ਦਿਨਾਂ ਪਹਿਲਾਂ ਕੀਤੀ ਗਈ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement