
ਅਡਾਨੀ ਐਂਟਰਪ੍ਰਾਈਜ਼ਸ ਨੇ ਘੋਸ਼ਣਾ ਕੀਤੀ ਕਿ ਉਸਨੇ 30 ਜੁਲਾਈ ਨੂੰ ਇੱਕ ਪੂਰੀ ਮਲਕੀਅਤ ਵਾਲੀ ਕੰਪਨੀ ਅਡਾਨੀ ਪੈਟਰੋਕੈਮੀਕਲਸ ਲਿਮਟਿਡ ਦੀ ਸਥਾਪਨਾ ਕੀਤੀ ਹੈ।
ਨਵੀਂ ਦਿੱਲੀ: ਅਡਾਨੀ ਸਮੂਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ (Reliance Industries) ਨੂੰ ਸਿੱਧਾ ਚੁਣੌਤੀ ਦੇਣ ਦੀ ਤਿਆਰੀ ਵਿਚ ਹੈ। ਅਡਾਨੀ ਸਮੂਹ (Adani Group) ਹੁਣ ਪੈਟਰੋਕੈਮੀਕਲ ਕਾਰੋਬਾਰ (Petrochemical Business) ਵਿਚ ਸ਼ਾਮਲ ਹੋ ਰਿਹਾ ਹੈ। ਇਸਦੇ ਲਈ ਸਮੂਹ ਨੇ ਅਡਾਨੀ ਪੈਟਰੋਕੈਮੀਕਲਸ ਦੀ ਸਥਾਪਨਾ ਵੀ ਕੀਤੀ ਹੈ। ਅਡਾਨੀ ਪੈਟਰੋਕੈਮੀਕਲਸ ਰਿਫਾਇਨਰੀਆਂ, ਪੈਟਰੋ ਕੈਮੀਕਲ ਕੰਪਲੈਕਸਾਂ, ਵਿਸ਼ੇਸ਼ ਰਸਾਇਣਕ ਇਕਾਈਆਂ, ਹਾਈਡ੍ਰੋਜਨ ਅਤੇ ਇਸ ਨਾਲ ਜੁੜੇ ਹੋਰ ਬਹੁਤ ਸਾਰੇ ਰਸਾਇਣਕ ਪਲਾਂਟ ਸਥਾਪਤ ਕਰਨਗੇ।
ਹੋਰ ਪੜ੍ਹੋ: UP: 10 ਸਾਲ ਦੇ ਬੱਚੇ ਨੇ 79 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਦਸਵੀਂ ਕਾਲਾਸ
Ambani and Adani
ਗੌਤਮ ਅਡਾਨੀ (Gautam Adani) ਨੇ ਪਿਛਲੇ ਸਾਲ ਕਿਹਾ ਸੀ ਕਿ ਅਡਾਨੀ ਗ੍ਰੀਨ ਐਨਰਜੀ (Adani Green Energy) ਨੇ ਨਿਰਧਾਰਤ ਊਰਜਾ ਦੇ 25 ਗੀਗਾਵਾਟ ਨਿਰਮਾਣ ਦਾ ਟੀਚਾ ਨਿਰਧਾਰਤ ਸਮੇਂ ਤੋਂ ਚਾਰ ਸਾਲ ਪਹਿਲਾਂ ਹਾਸਲ ਕਰ ਲਿਆ ਹੈ। ਹਾਲਾਂਕਿ ਅਡਾਨੀ ਗ੍ਰੀਨ ਨੇ ਇਸਦੇ ਲਈ 2020-21 ਦਾ ਟੀਚਾ ਰੱਖਿਆ ਸੀ। ਧਿਆਨ ਦੇਣ ਯੋਗ ਹੈ ਕਿ ਅਡਾਨੀ ਸਮੂਹ ਪੋਰਟ, ਏਅਰਪੋਰਟ, ਬਿਜਲੀ, ਗੈਸ ਵੰਡ ਵਰਗੇ ਕਈ ਪ੍ਰਕਾਰ ਦੇ ਕਾਰੋਬਾਰਾਂ ਵਿਚ ਸ਼ਾਮਲ ਹੈ। ਹੁਣ ਸਮੂਹ ਪੈਟਰੋਕੈਮੀਕਲ ਕਾਰੋਬਾਰ ਵਿਚ ਵੀ ਦਾਖਲ ਹੋਣ ਦੀ ਤਿਆਰੀ ਕਰ ਰਿਹਾ ਹੈ।
ਹੋਰ ਪੜ੍ਹੋ: ਉਲੰਪਿਕਸ : ਦੁਤੀ ਚੰਦ ਮਹਿਲਾਵਾਂ ਦੀ 200 ਮੀਟਰ ਦੌੜ ਤੋਂ ਬਾਹਰ, ਨਹੀਂ ਮਿਲੀ ਸੈਮੀਫਾਈਨਲ ਦੀ ਟਿਕਟ
Gautam Adani
ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਜ਼ (Adani Enterprises) ਨੇ ਘੋਸ਼ਣਾ ਕੀਤੀ ਹੈ ਕਿ ਉਸਨੇ 30 ਜੁਲਾਈ ਨੂੰ ਇੱਕ ਪੂਰੀ ਮਲਕੀਅਤ ਵਾਲੀ ਕੰਪਨੀ ਅਡਾਨੀ ਪੈਟਰੋਕੈਮੀਕਲਸ ਲਿਮਟਿਡ (APL) ਦੀ ਸਥਾਪਨਾ ਕੀਤੀ ਹੈ। ਇਹ ਕੰਪਨੀ ਰਜਿਸਟਰਾਰ ਆਫ਼ ਕੰਪਨੀਆਂ ਗੁਜਰਾਤ ਵਿਚ ਰਜਿਸਟਰਡ ਕੀਤੀ ਗਈ ਹੈ।
ਹੋਰ ਪੜ੍ਹੋ: ਪੰਜਾਬ, ਉਤਰਾਖੰਡ ਅਤੇ ਹਿਮਾਚਲ ਵਿੱਚ ਅੱਜ ਤੋਂ ਖੁੱਲ੍ਹਣਗੇ ਸਕੂਲ
Adani Group
ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿਚ ਪੈਟਰੋਕੈਮੀਕਲ ਕਾਰੋਬਾਰ ’ਤੇ ਇਸ ਵੇਲੇ ਰਿਲਾਇੰਸ ਇੰਡਸਟਰੀਜ਼ (RIL) ਦਾ ਦਬਦਬਾ ਹੈ। ਜੂਨ ਵਿਚ ਹੋਣ ਵਾਲੀ ਰਿਲਾਇੰਸ ਦੀ ਸਾਲਾਨਾ ਆਮ ਮੀਟਿੰਗ ਵਿਚ ਮੁਕੇਸ਼ ਅੰਬਾਨੀ (Mukesh Ambani) ਨੇ ਐਲਾਨ ਕੀਤਾ ਸੀ ਕਿ ਕੰਪਨੀ ਅਗਲੇ ਤਿੰਨ ਸਾਲਾਂ ਵਿਚ ਇਸ ਕਾਰੋਬਾਰ ‘ਚ 75,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।