Gautam Adani ਨੂੰ ਝਟਕਾ: ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ 43,500 ਕਰੋੜ ਦੇ ਸ਼ੇਅਰ ਫਰੀਜ਼
Published : Jun 14, 2021, 4:10 pm IST
Updated : Jun 14, 2021, 4:16 pm IST
SHARE ARTICLE
Accounts of 3 FPIs owning Adani Group shares frozen
Accounts of 3 FPIs owning Adani Group shares frozen

ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੂੰ ਵੱਡਾ ਝਟਕਾ ਲੱਗਿਆ ਹੈ।

ਮੁੰਬਈ: ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ (Gautam Adani) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਅਡਾਨੀ ਗਰੁੱਪ (Adani Graoup) ਦੀਆਂ 6 ਲਿਸਟਡ ਕੰਪਨੀਆਂ ਦੇ ਸ਼ੇਅਰਾਂ (Shares) ਵਿਚ 5% ਤੋਂ ਲੈ ਕੇ 22% ਤੱਕ ਦੀ ਗਿਰਾਵਟ ਆਈ ਹੈ। ਇਸ ਵਿਚ ਸਭ ਤੋਂ ਜ਼ਿਆਦਾ ਅਡਾਨੀ ਐਂਟਰਪ੍ਰਾਈਜਜ਼ ਦੇ ਸ਼ੇਅਰ ਹਨ। ਇਹ  22% ਦੀ ਗਿਰਾਵਟ ਨਾਲ 1,200 ਰੁਪਏ 'ਤੇ ਆ ਗਿਆ। ਸ਼ੁੱਕਰਵਾਰ ਨੂੰ ਇਹ 1,600 ਰੁਪਏ 'ਤੇ ਬੰਦ ਹੋਇਆ ਸੀ। ਇਸ ਤੋਂ ਬਾਅਦ ਦੂਜੀਆਂ ਕੰਪਨੀਆਂ ਦੇ ਸ਼ੇਅਰ ਵੀ ਇਸੇ ਤਰ੍ਹਾਂ ਹੇਠਾਂ ਆਏ। ਇਸ ਕਾਰਨ ਨਿਵੇਸ਼ਕਾਂ ਨੂੰ ਸ਼ੁਰੂਆਤੀ ਘੰਟਿਆਂ ਵਿਚ ਕਰੀਬ  50,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

Gautam AdaniGautam Adani

ਹੋਰ ਪੜ੍ਹੋ: ਸੈਲਾਨੀਆਂ ਲਈ ਖੁਸ਼ਖਬਰੀ, ਦੋ ਮਹੀਨਿਆਂ ਬਾਅਦ ਖੁੱਲ੍ਹੇਗਾ ਤਾਜ ਮਹਿਲ

ਸ਼ੇਅਰਾਂ ਵਿਚ ਗਿਰਾਵਟ ਦਾ ਕਾਰਨ ਇਹ ਸੀ ਕਿ ਸੇਬੀ ਨੇ ਇਸ ਗਰੁੱਪ ਦੀਆਂ ਕੰਪਨੀਆਂ ਵਿਚੋਂ ਤਿੰਨ ਅਜਿਹੇ ਵਿਦੇਸ਼ੀ ਨਿਵੇਸ਼ਕਾਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਫਰਜੀ ਮੰਨਿਆ ਜਾ ਰਿਹਾ ਹੈ। ਇਹ ਤਿੰਨ ਨਿਵੇਸ਼ਕ ਹਨ- ਅਲਬੁਲਾ ਇਨਵੈਸਟਮੈਂਟ ਫੰਡ (Albula Investment Fund), ਕ੍ਰੈਸਟਾ ਫੰਡ (Cresta Fund) ਅਤੇ ਏਪੀਐਮਐਸ ਇਨਵੈਸਟਮੈਂਟ ਫੰਡ (Apms Investment Fund)। ਇਹ ਮਾਰੀਸ਼ਸ ਦੀ ਰਾਜਧਾਨੀ ਪੋਰਟ ਲੂਈਸ ਦੇ ਇਕ ਹੀ ਪਤੇ 'ਤੇ ਰਜਿਸਟਰ ਹਨ। ਇਹਨਾਂ ਕੋਲ ਵੈਬਸਾਈਟ ਨਹੀਂ ਹੈ। ਸੇਬੀ ਨੇ ਇਹਨਾਂ ਤਿੰਨਾਂ ਦੇ ਨਿਵੇਸ਼ਾਂ ਨੂੰ ਫਰੀਜ਼ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Accounts of 3 FPIs owning Adani Group shares frozenAccounts of 3 FPIs owning Adani Group shares frozen

ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'

ਐਨਐਸਡੀਐਲ ਯਾਨੀ ਨੈਸ਼ਨਲ ਸਕਿਉਰਿਟੀਜ਼ ਡਿਪਾਜ਼ਿਟਰੀਜ਼ ਲਿਮਟਡ (National Securities Depository Ltd.) ਮੁਤਾਬਕ ਅਡਾਨੀ ਦੀਆਂ ਕੰਪਨੀਆਂ ਵਿਚੋਂ ਇਹਨਾਂ ਤਿੰਨ ਦਾ ਕੁੱਲ ਨਿਵੇਸ਼ 43,500 ਕਰੋੜ ਰੁਪਏ ਰਿਹਾ ਹੈ। ਇਹਨਾਂ ਬਾਰੇ ਸੇਬੀ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਵਿਚ ਮਨੀ ਲਾਂਡਰਿੰਗ ਐਕਟ (Money Laundering Act) ਤਹਿਤ ਕਾਰਵਾਈ ਕੀਤੀ ਗਈ ਹੈ।   ਇਹਨਾਂ ਨਿਵੇਸ਼ਕਾਂ ਦੀ ਅਡਾਨੀ ਐਂਟਰਪ੍ਰਾਈਜਜ਼ ਵਿਚ ਹਿੱਸੇਦਾਰੀ 6.82 ਪ੍ਰਤੀਸ਼ਤ, ਅਡਾਨੀ ਟ੍ਰਾਂਸਮਿਸ਼ਨ ਵਿਚ ਹਿੱਸੇਦਾਰੀ 8.03 ਪ੍ਰਤੀਸ਼ਤ, ਅਡਾਨੀ ਟੋਟਲ ਗੈਸ ਵਿਚ ਹਿੱਸੇਦਾਰੀ 5.92 ਪ੍ਰਤੀਸ਼ਤ ਅਤੇ ਅਡਾਨੀ ਗ੍ਰੀਨ ਵਿਚ ਹਿੱਸੇਦਾਰੀ 3.58 ਪ੍ਰਤੀਸ਼ਤ ਦੀ ਹੈ।

adaniGautam Adani

ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ

ਐਨਐਸਡੀਐਲ (NSDL) ਦੀ ਵੈਬਸਾਈਟ ਦੇ ਅਨੁਸਾਰ, ਇਹ ਖਾਤੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਫਰੀਜ਼ ਕੀਤੇ ਗਏ ਸਨ। ਦਰਅਸਲ ਸੇਬੀ ਨੇ ਸਾਲ 2019 ਵਿਚ ਮਨੀ ਲਾਂਡ੍ਰਿੰਗ ਨੂੰ ਰੋਕਣ ਲਈ ਵਿਦੇਸ਼ੀ ਨਿਵੇਸ਼ਕਾਂ ਦੀ ਕੇਵਾਈਸੀ ਨੂੰ 2020 ਤੱਕ ਪੂਰਾ ਕਰਨ ਦਾ ਆਦੇਸ਼ ਦਿੱਤਾ ਸੀ। ਇਹਨਾਂ ਨੂੰ ਨਵੇਂ ਨਿਯਮਾਂ ਤਹਿਤ ਪੂਰਾ ਕਰਨਾ ਸੀ। ਇਸ ਵਿਚ ਅਸਫ਼ਲ ਰਹਿਣ ’ਤੇ ਉਹਨਾਂ ਦੇ ਡੀਮੈਟ ਅਕਾਊਂਟ ਫਰੀਜ਼ ਕੀਤੇ ਜਾਣ ਦਾ ਨਿਯਮ ਸੀ। ਇਸੇ ਅਧਾਰ ’ਤੇ ਇਹਨਾਂ ਦੇ ਅਕਾਊਂਟ ਨੂੰ ਫਰੀਜ਼ ਕੀਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement