
ਕਾਰੋਬਾਰੀ ਗੌਤਮ ਅਡਾਨੀ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਉਹ ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ 14ਵੇਂ ਨੰਬਰ ਤੋਂ 19ਵੇਂ ਨੰਬਰ ’ਤੇ ਆ ਗਏ ਹਨ।
ਮੁੰਬਈ: ਦੇਸ਼ ਦੇ ਵੱਡੇ ਕਾਰੋਬਾਰੀ ਗੌਤਮ ਅਡਾਨੀ (Gautam Adani ) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਉਹ ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਸੂਚੀ ਵਿਚ 14ਵੇਂ ਨੰਬਰ ਤੋਂ 19ਵੇਂ ਨੰਬਰ ’ਤੇ ਆ ਗਏ ਹਨ। ਪਿਛਲੇ ਕਰੀਬ ਇਕ ਮਹੀਨੇ ਤੋਂ ਅਡਾਨੀ ਗਰੁੱਪ ਦੇ ਸ਼ੇਅਰਾਂ (Adani Group Shares) ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਇਹੀ ਕਾਰਨ ਹੈ ਕਿ ਗੌਤਮ ਅਡਾਨੀ ਦੀ ਜਾਇਦਾਦ ਵਿਚ ਗਿਰਾਵਟ ਆਈ ਹੈ। ਇਕ ਮਹੀਨਾ ਪਹਿਲਾਂ ਉਹਨਾਂ ਦੀ ਜਾਇਦਾਦ 5.48 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸੀ ਪਰ ਹੁਣ ਉਹਨਾਂ ਦੀ ਜਾਇਦਾਦ 4.52 ਲੱਖ ਕਰੋੜ ਰੁਪਏ ਰਹਿ ਗਈ ਹੈ।
Gautam Adani
ਹੋਰ ਪੜ੍ਹੋ: ਖ਼ੁਦ ਨੂੰ ਵੱਡੇ ਹਸਪਤਾਲ ਦਾ PRO ਦੱਸਣ ਵਾਲਾ ਫਰਜ਼ੀ ਟੀਕਾਕਰਨ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ
ਬਲੂਮਬਰਗ ਬਿਲੀਨੇਅਰ ਇੰਡੈਕਸ (Bloomberg Billionaires Index) ਦੀ ਰਿਪੋਰਟ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਦੇ ਬਾਵਜੂਦ 2021 ਵਿਚ ਅਮੀਰ ਕਾਰੋਬਾਰੀਆਂ ਦੀ ਜਾਇਦਾਦ ਉਚਾਈਆਂ ’ਤੇ ਪਹੁੰਚ ਗਈ ਹੈ। 2021 ਵਿਚ ਸਭ ਤੋਂ ਜ਼ਿਆਦਾ ਜਾਇਦਾਦ ਗੌਤਮ ਅਡਾਨੀ (Gautam Adani Property) ਦੀ ਵਧੀ ਹੈ। ਸਾਲ ਦੇ ਪਹਿਲੇ 6 ਮਹੀਨਿਆਂ ਵਿਚ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਸਮੇਤ 4 ਉਦਯੋਗਪਤੀਆਂ ਦੀ ਜਾਇਦਾਦ ਵਿਚ 44.75 ਅਰਬ ਡਾਲਰ (3.35 ਲੱਖ ਕਰੋੜ ਰੁਪਏ) ਦਾ ਇਜ਼ਾਫਾ ਹੋਇਆ ਹੈ।
Mukesh Ambani and Gautam Adani
ਹੋਰ ਪੜ੍ਹੋ: 50 ਲੱਖ ਦੀ ਬੀਮਾ ਸਕੀਮ ਦੇ ਲਾਭ ਤੋਂ ਵਾਂਝੇ ਹਨ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰਾਂ ਦੇ ਪਰਿਵਾਰ
ਜੂਨ ਮਹੀਨੇ ਵਿਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਬਾਵਜੂਦ ਇਸ ਸਾਲ ਅਡਾਨੀ ਦੀ ਜਾਇਦਾਦ ਵਿਚ ਕਰੀਬ 2 ਲੱਖ ਕਰੋੜ ਰੁਪਏ ਵਧ ਕੇ 4.52 ਲੱਖ ਕਰੋੜ ਹੋ ਗਈ ਹੈ। ਹਾਲਾਂਕਿ ਪਿਛਲੇ ਮਹੀਨੇ ਉਹਨਾਂ ਦੀ ਜਾਇਦਾਦ ਵਧ ਕੇ 5.48 ਲੱਖ ਕਰੋੜ ਰੁਪਏ ਹੋ ਗਈ ਸੀ। ਉਧਰ ਰਿਲਾਇੰਸ ਇੰਡਸਟ੍ਰੀਜ਼ (Reliance Industries Limited) ਦੇ ਮੁਖੀ ਮੁਕੇਸ਼ ਅੰਬਾਨੀ ਦੀ ਜਾਇਦਾਦ 20 ਹਜ਼ਾਰ ਕਰੋੜ ਰੁਪਏ ਵਧ ਕੇ 5.86 ਲੱਖ ਕਰੋੜ ਰੁਪਏ ਹੋ ਗਈ ਹੈ।
Mukesh Ambani
ਹੋਰ ਪੜ੍ਹੋ: ਆਮ ਆਦਮੀ ਨੂੰ ਲੱਗਿਆ ਝਟਕਾ, ਪੈਟਰੋਲ- ਡੀਜ਼ਲ ਤੋਂ ਬਾਅਦ ਹੁਣ LPG ਸਿਲੰਡਰ ਹੋਇਆ ਮਹਿੰਗਾ
ਮੁਕੇਸ਼ ਅੰਬਾਨੀ (Mukesh Ambani) ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਹ ਦੁਨੀਆਂ ਦੇ 12ਵੇਂ ਸਭ ਤੋਂ ਅਮੀਰ ਕਾਰੋਬਾਰੀ ਹਨ। ਅੰਕੜਿਆਂ ਮੁਤਾਬਕ ਦੇਸ਼ ਦੇ ਸਿਰਫ 2 ਅਜਿਹੇ ਅਰਬਪਤੀ ਕਾਰੋਬਾਰੀ ਹਨ, ਜਿਨ੍ਹਾ ਦੀ ਜਾਇਦਾਦ ਵਿਚ ਇਸ ਸਾਲ ਗਿਵਾਰਟ ਆਈ ਹੈ। ਇਹਨਾਂ ਦੀਆਂ ਜਾਇਦਾਦਾਂ ਵਿਚ ਕਰੀਬ 30 ਹਜ਼ਾਰ ਕਰੋੜ ਰੁਪਏ ਦੀ ਗਿਰਾਵਟ ਦੇਖੀ ਗਈ ਹੈ।