ਖ਼ਬਰਾਂ |

ਤਾਜ਼ਾ |

ਨੂਹ ਹਿੰਸਾ 'ਚ ਫਤਿਹਾਬਾਦ ਦਾ ਹੋਮਗਾਰਡ ਜਵਾਨ ਹੋਇਆ ਸ਼ਹੀਦ

By : GAGANDEEP

Published : Aug 2, 2023, 9:42 pm IST
Updated : Aug 2, 2023, 9:42 pm IST
SHARE ARTICLE
PHOTO
PHOTO

ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

 

ਫਤਿਹਾਬਾਦ: ਨੂਹ ਵਿਚ ਹੋਈ ਹਿੰਸਾ ਕਾਰਨ ਫਤਿਹਾਬਾਦ ਜ਼ਿਲ੍ਹੇ ਦੇ ਹੋਮਗਾਰਡ ਜਵਾਨ ਗੁਰਸੇਵਕ (32) ਦੇ ਘਰ ਸੋਗ ਦੀ ਲਹਿਰ ਫੈਲ ਗਈ ਹੈ। ਗੁਰਸੇਵਕ ਦੀ ਬੀਤੇ ਦਿਨ ਨੂਹ ਵਿੱਚ ਭੀੜ ਵੱਲੋਂ ਚਲਾਈ ਗਈ ਗੋਲੀ ਨਾਲ ਮੌਤ ਹੋ ਗਈ ਸੀ। ਗੁਰਸੇਵਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪ ਵੀ ਦੋ ਛੋਟੇ ਬੱਚਿਆਂ ਦਾ ਪਿਤਾ ਸੀ।

ਇਹ ਵੀ ਪੜ੍ਹੋ: ਦਿੱਲੀ 'ਚ ਚੀਨੀ ਡੋਰ ਦੀ ਵਰਤੋਂ ਕਰਨ 'ਤੇ ਹੋਵੇਗੀ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨਾ

ਹਿੰਸਾ 'ਚ ਸ਼ਹੀਦ ਹੋਏ ਹੋਮਗਾਰਡ ਜਵਾਨ ਗੁਰਸੇਵਕ ਸਿੰਘ ਫਤਿਹਾਬਾਦ ਦੇ ਟੋਹਾਣਾ ਬਲਾਕ ਦੇ ਪਿੰਡ ਫਤਿਹਪੁਰੀ ਦਾ ਰਹਿਣ ਵਾਲਾ ਸੀ। ਦੱਸਿਆ ਗਿਆ ਹੈ ਕਿ ਹੋਮਗਾਰਡ ਗੁਰਸੇਵਕ ਸਿੰਘ ਦਸ ਸਾਲ ਪਹਿਲਾਂ ਹੋਮਗਾਰਡ ਵਜੋਂ ਨਿਯੁਕਤ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਫਤਿਹਾਬਾਦ ਜ਼ਿਲ੍ਹੇ ਵਿਚ ਹੀ ਤਾਇਨਾਤ ਸੀ ਪਰ 7 ਜੁਲਾਈ ਨੂੰ ਹੀ ਉਸ ਨੂੰ ਅਸਥਾਈ ਤੌਰ 'ਤੇ ਗੁਰੂਗ੍ਰਾਮ ਭੇਜ ਦਿਤਾ ਗਿਆ। ਗੁਰਸੇਵਕ ਦੀ ਡਿਊਟੀ ਗੁਰੂਗ੍ਰਾਮ ਦੇ ਖੇੜਕੀ ਦੌਲਾ ਥਾਣੇ ਵਿਚ ਲਗਾਈ ਗਈ ਸੀ।

ਇਹ ਵੀ ਪੜ੍ਹੋ: ਦਿੱਲੀ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਨੌਜਵਾਨ ਦਾ ਚਾਕੂਆਂ ਨਾਲ ਬੇਰਹਿਮੀ ਨਾਲ ਕੀਤਾ ਕਤਲ

ਸੋਮਵਾਰ ਨੂੰ ਹਿੰਸਾ ਦੀ ਸੂਚਨਾ ਮਿਲਣ 'ਤੇ ਉਹ ਗੁਰੂਗ੍ਰਾਮ ਪੁਲਿਸ ਟੀਮ ਦੇ ਨਾਲ ਗੁਰੂਗ੍ਰਾਮ ਤੋਂ ਮੇਵਾਤ ਜਾ ਰਹੇ ਸਨ ਤਾਂ ਰਸਤੇ 'ਚ ਬਦਮਾਸ਼ਾਂ ਨੇ ਪੁਲਿਸ ਦੀ ਗੱਡੀ 'ਤੇ ਪਥਰਾਅ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਦੋ ਹੋਮਗਾਰਡ ਗੁਰਸੇਵਕ ਅਤੇ ਨੀਰਜ ਸ਼ਹੀਦ ਹੋ ਗਏ।

ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਗੁਰਸੇਵਕ ਨੂੰ  ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ। ਗੁਰਸੇਵਕ ਸਿੰਘ ਦੇ ਪਿਤਾ ਸਾਹਸੀ ਸਿੰਘ ਖੇਤੀ ਕਰਦੇ ਹਨ। ਗੁਰਸੇਵਕ ਦਾ ਵਿਆਹ ਕੁਝ ਸਾਲ ਪਹਿਲਾਂ ਪੰਜਾਬ ਦੇ ਮੂਨਕ ਇਲਾਕੇ ਵਿਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਜਿਸ ਵਿਚ 6 ਸਾਲ ਦੀ ਮਾਸੂਮ ਬੇਟੀ ਅਤੇ 4 ਸਾਲ ਦਾ ਬੇਟਾ ਹੈ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement