ਪਾਕਿ ਜੇਲ੍ਹ ‘ਚ ਬੰਦ ‘ਕੁਲਭੂਸ਼ਣ ਯਾਧਵ’ ਨੂੰ ਕਾਂਨ‍ਸ‍ਯੂਲਰ ਐਕਸੇਸ ਦੇਣ ਨੂੰ ਤਿਆਰ ਹੋਇਆ ਪਾਕਿਸਤਾਨ
Published : Sep 2, 2019, 2:05 pm IST
Updated : Sep 2, 2019, 2:05 pm IST
SHARE ARTICLE
Kulbhushan Yadav
Kulbhushan Yadav

ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਯਾਧਵ ਨਾਲ ਭਾਰਤੀ ਅਧਿਕਾਰੀ ਨੇ ਕੀਤੀ ਮੁਲਾਕਾਤ...

ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਸੋਮਵਾਰ ਨੂੰ ਭਾਰਤੀ ਅਧਿਕਾਰੀ ਨੇ ਮੁਲਾਕਾਤ ਕੀਤੀ। ਕੂਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਫ਼ਾਂਸੀ ਦੀ ਸਜਾ ਸੁਣਾਈ ਹੈ।  ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦਾ ਕਾਂਨ‍ਸ‍ਯੂਲਰ ਐਕਸੇਸ ਦਿੱਤਾ ਹੈ, ਜਿਸਨੂੰ ਭਾਰਤ ਨੇ ਮੰਜ਼ੂਰ ਕਰ ਲਿਆ। ਦੱਸ ਦਈਏ,  2017 ਵਿੱਚ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਵੱਲੋਂ ਫ਼ਾਂਸੀ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੁਲਭੂਸ਼ਣ ਜਾਧਵ ਨੂੰ ਕਾਂਨ‍ਸ‍ਯੂਲਰ ਐਕਸੇਸ ਦਿੱਤਾ ਜਾਵੇਗਾ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰਾ ਮੁਹੰਮਦ ਫੈਸਲ ਨੇ ਕਿਹਾ ਕਿ ਜਾਧਵ ਨੂੰ ਸਫ਼ਾਰਤੀ ਸਬੰਧਾਂ ‘ਤੇ ਵਿਅਨਾ ਕੰਵੇਂਸ਼ਨ, ਅੰਤਰਰਾਸ਼ਟਰੀ ਨਿਆਂ ਅਦਾਲਤ (ICJ)  ਦੇ ਫੈਸਲੇ ਅਤੇ ਪਾਕਿਸਤਾਨ  ਦੇ ਕਾਨੂੰਨਾਂ ਦੇ ਸਮਾਨ ਸਫ਼ਾਰਤੀ ਪਹੁੰਚ ਉਪਲੱਬਧ ਕਰਵਾਈ ਜਾ ਰਹੀ ਹੈ। ਭਾਰਤ ਨੇ ਪਾਕਿਸਤਾਨ ਦੇ ਪ੍ਰਸਤਾਵ ਨੂੰ ਮੰਜ਼ੂਰ ਕਰਦੇ ਹੋਏ ਉਮੀਦ ਜਤਾਈ ਸੀ ਕਿ ਇਸਲਾਮਾਬਾਦ ਉਚਿਤ ਮਾਹੌਲ ਸੁਨਿਸਚਿਤ ਕਰੇਗਾ,  ਤਾਂਕਿ ਆਜਾਦ, ਨਿਰਪੱਖ ਅਤੇ ਸਾਰਥਕ ਮੁਲਾਕਾਤ ਹੋ ਸਕੇ। ਇਹ ਮੁਲਾਕਾਤ ਅਜਿਹੇ ਸਮੇਂ ‘ਤੇ ਹੋਈ ਹੈ।

Kulbhushan Yadhav Kulbhushan Yadhav

 ਜਦੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਅਨੁਛੇਦ 370 ਨੂੰ ਹਟਾਏ ਜਾਣ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਕਾਰ ਹਾਲਾਤ ਤਨਾਅ ਭਰੇ ਹਨ। ਭਾਰਤੀ ਨਾਗਰਿਕ ਜਾਧਵ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹਨ ਜਿੱਥੇ ਉਨ੍ਹਾਂ ਨੂੰ ਗੁਆਂਢੀ ਦੇਸ਼ ਨੇ 2017 ਵਿੱਚ ਮੌਤ ਦੀ ਸੱਜਾ ਸੁਣਾਈ ਸੀ। ਸੂਤਰਾਂ ਨੇ ਦੱਸਿਆ ਕਿ ਭਾਰਤ ਪਿਛਲੇ 3 ਸਾਲਾਂ ਤੋਂ ਕੁਲਭੂਸ਼ਣ ਜਾਧਵ ਲਈ ਸਫ਼ਾਰਤੀ ਪਹੁੰਚ ਆਸਾਨ ਕਰਾਉਣ ਦੀ ਮੰਗ ਕਰਦਾ ਰਿਹਾ ਹੈ। ਸਫ਼ਾਰਤੀ ਪਹੁੰਚ ਆਸਾਨ ਕਰਾਉਣ ਤੋਂ ਪਾਕਿਸਤਾਨ ਦੇ ਮਨਾਹੀ ਦੇ ਮੁੱਦੇ ਨੂੰ ਭਾਰਤ ਵੱਲੋਂ ਅੰਤਰਰਾਸ਼ਟਰੀ ਅਦਾਲਤ ਵਿੱਚ ਚੁੱਕਿਆ ਗਿਆ। ਅੰਤਰਰਾਸ਼ਟਰੀ ਅਦਾਲਤ ਨੇ ਭਾਰਤ ਦੇ ਪੱਖ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement