ਕੁਲਭੂਸ਼ਣ ਯਾਦਵ ਮਾਮਲਾ : ਭਾਰਤ ਦੇ ਹੱਕ ਵਿਚ ਉਤਰੀ ਚੀਨ ਦੀ ਜੱਜ
Published : Jul 18, 2019, 11:58 am IST
Updated : Jul 18, 2019, 12:29 pm IST
SHARE ARTICLE
Kulbhushan Yadav
Kulbhushan Yadav

ਇਸ ਮਾਮਲੇ ਦੀ ਸੁਣਵਾਈ 16 ਜੱਜਾਂ ਦਾ ਬੈਂਚ ਕਰ ਰਿਹਾ ਸੀ

ਨਵੀਂ ਦਿੱਲੀ- ਨੀਦਰਲੈਂਡ ਦੇ ਹੇਗ ਸਥਿਤ ਅੰਤਰਰਾਸ਼ਟਰੀ ਅਧਿਕਾਰ ਖੇਤਰ ਵਿਚ ਕੁਲਭੂਸ਼ਣ ਯਾਦਵ ਮਾਮਲੇ ਵਿਚ ਭਾਰਤ ਦੀ ਵੱਡੀ ਜਿੱਤ ਹੋਈ ਹੈ। ਕੋਰਟ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦਾ ਨਿਰੀਖਣ ਕਰਨ। ਯਾਦਵ ਦੀ ਮੌਤ ਦੀ ਸਜ਼ਾ 'ਤੇ ਆਈਸੀਜੇ ਨੇ ਜੋ ਰੋਕ ਲਗਾਈ ਸੀ ਉਹ ਜਾਰੀ ਰਹੇਗੀ। ਇਸ ਦੇ ਨਾਲ ਹੀ ਆਈਸੀਜੇ ਨੇ ਯਾਦਵ ਦੀ ਕੂਟਨੀਤਕ ਪਹੁੰਚ ਦੀ ਭਾਰਤ ਦੀ ਮੰਗ ਦੇ ਪੱਖ ਵਿਚ ਫੈਸਲਾ ਸੁਣਾਇਆ।

ਹੁਣ ਭਾਰਤ ਦੇ ਹਾਈ ਕਮਿਸ਼ਨ ਯਾਦਵ ਨਾਲ ਮੁਲਾਕਾਤ ਕਰ ਸਕਣਗੇ ਅਤੇ ਉਸ ਨੂੰ ਵਕੀਲ ਅਤੇ ਹੋਰ ਕਾਨੂੰਨੀ ਸਹੂਲਤਾਂ ਦੇ ਸਕਣਗੇ। ਦੱਸ ਦਈਏ ਕਿ ਇਹ ਮਾਮਲਾ ਪੂਰੀ ਤਰ੍ਹਾਂ ਭਾਰਤ ਦੇ ਹੱਕ ਵਿਚ ਰਿਹਾ। ਭਾਰਤ ਲਗਾਤਾਰ ਪਾਕਿਸਤਾਨ ਨੂੰ ਵਿਐਨਾ ਸਮਝੌਤੇ ਦੀ ਯਾਦ ਦਿਲਵਾਉਂਦਾ ਰਹਿੰਦਾ ਸੀ ਪਰ ਪਾਕਿਸਤਾਨ ਆਪਣੇ ਫੈਸਲੇ 'ਤੇ ਕਾਇਮ ਰਿਹਾ। ਪਰ ਜਦੋਂ ਮਾਮਲਾ ਇੰਟਰਨੈਸ਼ਨਲ ਕੋਰਟ ਤੱਕ ਪਹੁੰਚਿਆਂ ਤਾਂ ਪਾਕਿਸਤਾਨ ਨੂੰ ਝਾੜ ਲਗਾਈ ਗਈ।

International Court of JusticeKulbhushan Yadav Case In International Court of Justice

16 ਜੱਜਾਂ ਵਿਚੋਂ 15 ਜੱਜ ਭਾਰਤ ਦੇ ਪੱਖ ਵਿਚ ਸਨ। ਇੱਥੋਂ ਤੱਕ ਕਿ ਚੀਨ ਦੀ ਜੱਜ ਵੀ ਭਾਰਤ ਦੇ ਹੱਕ ਵਿਚ ਸੀ। ਜਦੋਂ ਕਿ ਚੀਨ ਹਰ ਵਾਰ ਪਾਕਿਸਤਾਨ ਵੱਲੋਂ ਬੋਲਦਾ ਹੈ ਫਿਰ ਚਾਹੇ ਉਹ ਮਸੂਦ ਅਜਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਨਾ ਹੋਵੇ ਜਾਂ ਫਿਰ ਭਾਰਤ ਨੂੰ ਯੂਐਨ ਦੀ ਸਕਊਰਟੀ ਕਾਊਸਲ ਵਿਚ ਸ਼ਾਮਲ ਕਰਨ ਦਾ ਮਾਮਲਾ ਹੋਵੇ। ਦੱਸ ਦਈਏ ਕਿ ਚੀਨ ਦੀ ਸ਼ੂ ਹਾਕਿੰਗ ਆਈਸੀਜੇ ਦੀ ਮੈਂਬਰ ਜੂਨ 2010 ਤੋਂ ਹੈ। ਸਾਲ 2012 ਵਿਚ ਉਹਨਾਂ ਨੂੰ ਫਿਰ ਤੋਂ ਚੁਣਿਆ ਗਿਆ।

ਇਸ ਤੋਂ ਬਾਅਦ 6 ਫ਼ਰਵਰੀ 2018 ਨੂੰ ਆਈਸੀਜੇ ਦੀ ਉਪ ਪ੍ਰਧਾਨ ਚੁਣੀ ਗਈ। ਸ਼ੂ ਹਾਕਿੰਗ ਚੀਨ ਦੇ ਕਾਨੂੰਨੀ ਲਾਅ ਡਿਵੀਜ਼ਨ ਦੀ ਹੈੱਡ ਅਤੇ ਨੀਦਰਲੈਂਡ ਵਿਚ ਚੀਨ ਦੀ ਰਾਜਦੂਤ ਸੀ। ਇਸ ਮਾਮਲੇ ਦੀ ਸੁਣਵਾਈ 16 ਜੱਜਾਂ ਦਾ ਬੈਂਚ ਕਰ ਰਿਹਾ ਸੀ ਇਸ ਦੀ ਅਗਵਾਈ ਆਈਸੀਜੇ ਦੇ ਮੁਖ ਜੱਜ ਅਬਦੁਲਕਾਵੀ ਅਹਿਮਦ ਯੂਸਫ਼ ਕਰ ਰਹੇ ਸਨ। 16 ਜੱਜਾਂ ਦੀ ਟੀਮ ਵਿਚ ਸਿਰਫ਼ ਇਕ ਜੱਜ ਹੀ ਭਾਰਤੀ ਸੀ।

Justice Dalveer BhandariJustice Dalveer Bhandari

ਜਸਟਿਸ ਦਲਵੀਰ ਭੰਡਾਰੀ ਇਸ ਟੀਮ ਵਿਚ ਇਕੱਲੇ ਭਾਰਤੀ ਸਨ। ਉਹ 2012 ਵਿਚ ਅੰਤਰ ਰਾਸ਼ਟਰੀ ਅਦਾਲਤ ਦੇ ਜੱਜ ਸਨ। ਉੱਥੇ ਹੀ ਪਾਕਿਸਤਾਨ ਵੱਲੋਂ ਤਸਦੁਕ ਹੁਸੈਨ ਜਿਲਾਨੀ ਇਸ ਟੀਮ ਦਾ ਹਿੱਸਾ ਸਨ। ਉਹ ਬੈਂਚ ਦਾ ਪੱਕਾ ਹਿੱਸਾ ਨਹੀਂ ਹਨ। ਉਹਨਾਂ ਦੀ ਐਂਟਰੀ ਐਡਹਾਕ ਜੱਜ ਦੇ ਤੌਰ 'ਤੇ ਹੋਈ ਸੀ। ਭਾਰਤ ਦੇ ਖ਼ਿਲਾਫ਼ ਤਸਦੁਕ ਹੁਸੈਨ ਜਿਲਾਨੀ ਦਾ ਹੀ ਵੋਟ ਗਿਆ ਹੈ।    

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement