
ਰਾਕੇਸ਼ ਟਿਕੈਤ ਨੇ ਕਿਹਾ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਵੰਡਣਾ ਚਾਹੁੰਦੀ ਹੈ ਕੇਂਦਰ ਸਰਕਾਰ।
ਕਾਲਾਂਵਾਲੀ (ਸੁਰਿੰਦਰ ਪਾਲ ਸਿੰਘ): ਸਿਰਸਾ ਦੇ ਲਾਲ ਬੱਤੀ ਚੌਕ ਵਿਖੇ ਬਾਬਾ ਨਾਨਕ ਤੇਰਾ ਤੇਰਾ ਯਾਦਗਾਰੀ ਮੋਦੀਖਾਨਾ (ਮੈਡੀਕਲ ਹਾਲ) ਦੇ ਉਦਘਾਟਨ ਸਮੇਂ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (RSS) ਯੋਜਨਾਬੱਧ ਢੰਗ ਨਾਲ ਗੁਪਤ ਰੂਪ ਵਿਚ ਕਿਸੇ ਵੱਡੇ ਹਿੰਦੂ ਨੇਤਾ ਦੀ ਹੱਤਿਆ ਤੱਕ ਵੀ ਕਰਵਾ ਸਕਦੀ ਹੈ।
ਹੋਰ ਪੜ੍ਹੋ: ਖਸ-ਖਸ ਦੀ ਖੇਤੀ ਲਈ ਲੋਕ ਇਨਸਾਫ਼ ਪਾਰਟੀ ਵਿਧਾਨ ਸਭਾ ’ਚ ਬਿਲ ਪੇਸ਼ ਕਰੇਗੀ : ਬੈਂਸ
Rakesh Tikait
ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਕਿਸਾਨਾਂ ਪ੍ਰਤੀ ਅਪਣਾਏ ਗਏ ਸਖ਼ਤ ਰਵੱਈਏ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਚਾਹੁੰਦੀ ਹੈ ਕਿ ਹਿੰਦੂ ਸਿੱਖ ਮੁਸਲਮਾਨਾਂ ਦੀ ਆਪਸੀ ਲੜਾਈ ਹੋਵੇ ਜਿਸ ਦਾ ਲਾਭ ਸਿੱਧੇ-ਅਸਿੱਧੇ ਰੂਪ ਵਿਚ ਭਾਜਪਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਚਾਹੁੰਦਾ ਹੈ ਕਿ ਅੰਦੋਲਨ ਦਾ ਰੁਖ਼ ਦਿੱਲੀ ਦੀ ਬਜਾਏ ਹਰਿਆਣਾ ਬਣੇ ਤਾਕਿ ਅੰਦੋਲਨ ਸੀਮਤ ਹੋ ਜਾਵੇ। ਇਸੇ ਲਈ ਉਹ ਅਜਿਹੀਆਂ ਘਟਨਾਵਾਂ ਕਰਵਾ ਰਹੇ ਹਨ।
ਹੋਰ ਪੜ੍ਹੋ: 'ਸਿਰ ਫੋੜ ਦਿਓ’ ਦਾ ਆਦੇਸ਼ ਦੇਣ ਵਾਲੇ SDM 'ਤੇ ਵੱਡੀ ਕਾਰਵਾਈ , ਹੋਇਆ ਤਬਾਦਲਾ
Haryana CM Manohar Lal Khattar
ਸਿਰਸਾ ਵਿਖੇ ਬਾਬਾ ਨਾਨਕ ਤੇਰਾ ਤੇਰਾ ਯਾਦਗਾਰੀ ਮੋਦੀਖਾਨਾ (ਮੈਡੀਕਲ ਹਾਲ) ਦੀ ਸਥਾਪਨਾ ਦੇ ਉਪਰਾਲੇ ਨੂੰ ਹੱਲਾਸ਼ੇਰੀ ਦੇਣ ਲਈ ਉਚੇਚੇ ਤੌਰ ’ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਦੇ ਆਗੂ ਰਾਕੇਸ਼ ਟਿਕੈਤ ਨੇ ਅਪਣੇ ਅੱਧੇ ਘੰਟੇ ਦੇ ਭਾਸ਼ਣ ਦੌਰਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿਚ ਤਾਲਿਬਾਨੀ (Taliban) ਰਾਜ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਤਾਲਿਬਾਨ ਦਾ ਕਮਾਂਡਰ ਕਰਨਾਲ ਵਿਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ (Farmers Protest) ਲਗਾਤਾਰ ਜਾਰੀ ਰਹੇਗਾ।
ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਸਟਾਰਟ ਅਪ ਖੇਤਰ ਨੂੰ ਮਜ਼ਬੂਤ ਕਰਨ ਲਈ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦੀ ਸ਼ੁਰੂਆਤ
Lathicharge on Farmers
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਹੁਣ ਦੇਸ਼ ਵਿਦੇਸ਼ ਵਿਚ ਕਿਸਾਨੀ ਸਿੰਬਲ ਬਣ ਚੁਕੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਨਾਲ ਵਿਚ ਨਿਹੱਥੇ ਕਿਸਾਨਾਂ ’ਤੇ ਕੀਤੇ ਗਏ ਵਹਿਸ਼ੀ ਲਾਠੀਚਾਰਜ (Lathicharge on Farmers) ਦਾ ਹੁਕਮ ਦੇਣ ਵਾਲੇ ਐਸ.ਡੀ.ਐਮ ਅਤੇ ਸ਼ੂਕਰੇ ਹੋਏ ਥਾਣੇਦਾਰ ਨੂੰ ਤੁਰਤ ਨੌਕਰੀ ਤੋਂ ਬਰਖਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਨ੍ਹਾਂ ਸਾਰੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸੰਯੁਕਤ ਮੋਰਚੇ ਦੇ ਬੈਨਰ ਹੇਠ ਕਿਸਾਨ ਅੰਦੋਲਨ ਬੜੀ ਤੇਜ਼ੀ ਨਾਲ ਪ੍ਰਗਤੀ ਵਲ ਜਾ ਰਿਹਾ ਹੈ।