
5 ਲੋਕ ਗੰਭੀਰ ਰੂਪ 'ਚ ਹੋਏ ਜ਼ਖਮੀ
ਅਹਿਮਾਦਾਬਾਦ: ਗੁਜਰਾਤ ਦੇ ਅਰਾਵਲੀ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਨਾਸਕਾਂਠਾ 'ਚ ਅੰਬਾਜੀ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ।
ਹਾਦਸੇ 'ਚ ਮਾਰੇ ਗਏ ਜ਼ਿਆਦਾਤਰ ਲੋਕ ਪੰਚਮਹਾਲ ਦੇ ਰਹਿਣ ਵਾਲੇ ਹਨ। ਇਹ ਸਾਰੇ ਲੋਕ ਪ੍ਰਸਿੱਧ ਸ਼ਕਤੀਪੀਠ ਅੰਬਾਜੀ ਮਾਤਾ ਮੰਦਰ ਦੇ ਦਰਸ਼ਨਾਂ ਲਈ ਪੈਦਲ ਜਾ ਰਹੇ ਸਨ। ਇਸ ਦੌਰਾਨ ਇੱਕ ਕਾਰ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਦਰਦਨਾਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਦਰਅਸਲ, 5 ਸਤੰਬਰ ਤੋਂ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਅੰਬਾਜੀ ਵਿਖੇ ਛੇ ਦਿਨਾਂ ਭਾਦਰਵੀ ਪੂਨਮ ਮੇਲਾ ਲੱਗਣ ਜਾ ਰਿਹਾ ਹੈ। ਇਹ ਮੇਲਾ 10 ਸਤੰਬਰ ਤੱਕ ਜਾਰੀ ਰਹੇਗਾ। ਇਸ ਕਾਰਨ ਸ਼ਰਧਾਲੂ ਵੱਡੀ ਗਿਣਤੀ 'ਚ ਅੰਬਾਜੀ ਪਹੁੰਚ ਰਹੇ ਹਨ।