ਮੇਟਾ ਦਾ ਵੱਡਾ ਫ਼ੈਸਲਾ: ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਲਈ ਦੇਣੇ ਪੈਣਗੇ ਪੈਸੇ!
Published : Sep 2, 2023, 1:48 pm IST
Updated : Sep 2, 2023, 1:48 pm IST
SHARE ARTICLE
Meta may launch paid versions of Facebook, Instagram in these countries
Meta may launch paid versions of Facebook, Instagram in these countries

ਇਕ ਰੀਪੋਰਟ ਮੁਤਾਬਕ ਮੇਟਾ ਨੇ ਫਿਲਹਾਲ ਯੂਰਪ ਲਈ ਇਹ ਫੈਸਲਾ ਲਿਆ ਹੈ।

 

ਨਵੀਂ ਦਿੱਲੀ:  ਜੇਕਰ ਤੁਸੀਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। ਮੇਟਾ ਨੇ ਅਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ ਬਣਾਉਣ ਦਾ ਫੈਸਲਾ ਕੀਤਾ ਹੈ, ਯਾਨੀ ਤੁਹਾਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਪੈਸੇ ਖਰਚ ਕਰਨੇ ਪੈਣਗੇ।

ਇਹ ਵੀ ਪੜ੍ਹੋੋ: ਫਾਜ਼ਿਲਕਾ 'ਚ ਲੱਸੀ ਲੈਣ ਗਈ ਔਰਤ ਨਾਲ ਮੁਲਜ਼ਮ ਨੇ ਬੰਦੂਕ ਦੀ ਨੋਕ 'ਤੇ ਕੀਤਾ ਬਲਾਤਕਾਰ, ਮੌਤ

ਇਕ ਰੀਪੋਰਟ ਮੁਤਾਬਕ ਮੇਟਾ ਨੇ ਫਿਲਹਾਲ ਯੂਰਪ ਲਈ ਇਹ ਫੈਸਲਾ ਲਿਆ ਹੈ। ਰੀਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਟਾ ਨੇ ਵਿਗਿਆਪਨ ਅਤੇ ਪ੍ਰਾਈਵੇਸੀ ਨੂੰ ਲੈ ਕੇ ਯੂਰਪੀ ਸੰਘ ਦੇ ਲਗਾਤਾਰ ਦਬਾਅ ਦੇ ਵਿਚਕਾਰ ਇਹ ਫੈਸਲਾ ਲਿਆ ਹੈ। ਕੰਪਨੀ ਭਾਰਤ 'ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪੇਡ ਵਰਜ਼ਨ ਨੂੰ ਵੀ ਲਾਂਚ ਕਰ ਸਕਦੀ ਹੈ, ਹਾਲਾਂਕਿ ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋੋ: ਡਾ. ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਲਈ ਪੇਂਡੂ ਤੇ ਪੰਚਾਇਤ ਵਿਭਾਗ ਨਾਲ ਕੀਤੀ ਮੀਟਿੰਗ

ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਯੂਰਪੀਅਨ ਯੂਨੀਅਨ ਦੇਸ਼ਾਂ ਦੇ ਉਪਭੋਗਤਾਵਾਂ ਲਈ ਦੋ ਸੇਵਾਵਾਂ ਹੋਣਗੀਆਂ, ਜਿਨ੍ਹਾਂ ਵਿਚੋਂ ਇਕ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਦੂਜੀ ਮੁਫ਼ਤ ਹੋਵੇਗੀ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਡ ਸਰਵਿਸ ਲੈਣ ਵਾਲੇ ਉਪਭੋਗਤਾਵਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇਸ਼ਤਿਹਾਰ ਨਹੀਂ ਦਿਖਾਇਆ ਜਾਵੇਗਾ। ਮੁਫਤ ਸੰਸਕਰਣ ਪਹਿਲਾਂ ਵਾਂਗ ਇਸ਼ਤਿਹਾਰਾਂ ਦੇ ਨਾਲ ਕੰਮ ਕਰੇਗਾ। ਮੇਟਾ ਨੇ ਅਜੇ ਤਕ ਅਪਣੇ ਫ਼ੈਸਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਇਹ ਵੀ ਪੜ੍ਹੋੋ: ਦੇਸ਼ ਦਾ ਪਹਿਲਾ ਸੂਰਜ ਮਿਸ਼ਨ 'ਆਦਿਤਿਆ-ਐਲ1' ਹੋਇਆ ਲਾਂਚ,15 ਲੱਖ ਕਿਲੋਮੀਟਰ ਦਾ ਤੈਅ ਕਰੇਗਾ ਸਫ਼ਰ

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪੇਡ ਵਰਜ਼ਨ ਲਈ ਯੂਜ਼ਰਸ ਤੋਂ ਕਿੰਨੇ ਪੈਸੇ ਲਏ ਜਾਣਗੇ। ਇਸ ਤੋਂ ਇਲਾਵਾ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ ਨੂੰ ਇਕੋ ਪੇਡ ਸਰਵਿਸ ਦੇ ਤਹਿਤ ਵਰਤਿਆ ਜਾ ਸਕਦਾ ਹੈ ਜਾਂ ਦੋਵਾਂ ਲਈ ਵੱਖ-ਵੱਖ ਪਲਾਨ ਲੈਣੇ ਪੈਣਗੇ। ਮੇਟਾ 2019 ਤੋਂ ਯੂਰਪੀਅਨ ਯੂਨੀਅਨ ਦੁਆਰਾ ਜਾਂਚ ਦਾ ਸਾਹਮਣਾ ਕਰ ਰਹੀ ਹੈ। ਕੰਪਨੀ 'ਤੇ ਲੰਬੇ ਸਮੇਂ ਤੋਂ ਯੂਜ਼ਰਸ ਦਾ ਡਾਟਾ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕਰਨ ਦਾ ਦੋਸ਼ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement